ਐਸ.ਡੀ.ਐਮ. ਰਾਜਪੁਰਾ ਨੇ ਸੜਕ ਸੁਰੱਖਿਆ ਅਤੇ ਟਰੈਫਿਕ ਸਮੱਸਿਆਵਾਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

ਐਨ.ਐਚ.ਏ.ਆਈ ਅਤੇ ਟਰੈਫਿਕ ਵਿਭਾਗ ਦੇ ਅਧਿਕਾਰੀ ਰਹੇ ਮੌਜੂਦ, ਸੜਕਾਂ ਦੀ ਖ਼ਸਤਾ ਹਾਲਤ ਤੇ ਜਾਮ ਮੁੱਦੇ ‘ਤੇ ਹੋਈ ਚਰਚਾ

ਰਾਜਪੁਰਾ,01 ਅਗਸਤ (ਹਿਮਾਂਸ਼ੂ ਹੈਰੀ):ਰਾਜਪੁਰਾ ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਅਵਿਕੇਸ ਗੁਪਤਾ ਦੀ ਅਗਵਾਈ ਹੇਠ ਅੱਜ ਮਿੰਨੀ ਸਕੱਤਰੇਤ ਵਿਖੇ ਸੜਕ ਸੁਰੱਖਿਆ ਅਤੇ ਟਰੈਫਿਕ ਵਿਵਸਥਾ ਸਬੰਧੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਐਸ.ਪੀ. ਟਰੈਫਿਕ ਪਟਿਆਲਾ ਅਛਰੂ ਰਾਮ ਸ਼ਰਮਾ, ਐਨ ਐਚ ਏ ਆਈ ਅੰਬਾਲਾ ਦੇ ਡਿਪਟੀ ਮੈਨੇਜਰ ਵਿਸ਼ਾਲ ਕੇਸਰਵਾਨੀ, ਸਾਈਟ ਇੰਜੀਨੀਅਰ ਲਲਿਤ ਕੁਸ਼, ਟਰੈਫਿਕ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ ਆਦਿ ਹਾਜ਼ਰ ਰਹੇ।
ਮੀਟਿੰਗ ਤੋਂ ਪਹਿਲਾਂ ਐਸ.ਡੀ.ਐਮ. ਨੇ ਐਨ ਐਚ ਏ ਆਈ ਦੇ ਅਧਿਕਾਰੀਆਂ ਦੇ ਨਾਲ ਰਾਜਪੁਰਾ ਬਾਈਪਾਸ ਅਤੇ ਮੇਨ ਰੋਡ ਦਾ ਮੌਕੇ ‘ਤੇ ਨਿਰੀਖਣ ਕੀਤਾ। ਉਨ੍ਹਾਂ ਸਿਮਰਨ ਢਾਬੇ ਤੋਂ ਗਗਨ ਚੌਂਕ ਤੱਕ ਸੜਕ ਵਿਚਕਾਰ ਬਣੇ ਖਹਿਰੇ ਅਤੇ ਟੂਟੀ ਸੜਕਾਂ ਬਾਰੇ ਚਿੰਤਾ ਜਤਾਉਂਦਿਆਂ ਤੁਰੰਤ ਮੁਰੰਮਤ ਲਈ ਆਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੱਤਰਨਾਕ ਖੱਡਿਆਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਹਨ ਅਤੇ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਐਨ ਐਚ ਏ ਆਈ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇ।
ਮੀਟਿੰਗ ਦੌਰਾਨ ਟਰੈਫਿਕ ਜਾਮ ਦੀ ਵਧ ਰਹੀ ਸਮੱਸਿਆ ਉੱਤੇ ਵੀ ਚਰਚਾ ਹੋਈ। ਐਸ.ਡੀ.ਐਮ. ਨੇ ਕਿਹਾ ਕਿ ਨੈਸ਼ਨਲ ਹਾਈਵੇ ਐਨ ਐਚ-1 ਉੱਤੇ ਪੁਲ ਨਿਰਮਾਣ ਅਤੇ ਰਾਹਤ ਸਹੂਲਤਾਂ ਦੀ ਕਮੀ ਕਾਰਨ ਇਲਾਕੇ ਵਿੱਚ ਜਾਮ ਆਮ ਗੱਲ ਬਣ ਚੁਕੀ ਹੈ। ਉਨ੍ਹਾਂ ਟ੍ਰੈਫਿਕ ਵਿਭਾਗ ਨੂੰ ਹਦਾਇਤ ਕੀਤੀ ਕਿ ਜਨਤਾ ਨੂੰ ਜਾਮ ਤੋਂ ਛੁਟਕਾਰਾ ਦੇਣ ਲਈ ਥਾਈ ਹੱਲ ਲੱਭੇ ਜਾਣ।ਇਸੇ ਤਰ੍ਹਾਂ, ਟ੍ਰੈਫਿਕ ਲਾਈਟਾਂ ਅਤੇ ਸਿਗਨਲ ਪ੍ਰਣਾਲੀ ਦੀ ਵਰਤੋਂ ਨੂੰ ਲੈ ਕੇ ਵੀ ਗੰਭੀਰ ਚਰਚਾ ਹੋਈ। ਐਸ.ਪੀ. ਟਰੈਫਿਕ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਜਨਤਾ ਨੂੰ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇ ਲੋਕ ਸਹੀ ਢੰਗ ਨਾਲ ਨਿਯਮਾਂ ਦੀ ਪਾਲਣਾ ਕਰਨ, ਤਾਂ ਟਰੈਫਿਕ ਜਾਮ ਅਤੇ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ।ਐਸ.ਡੀ.ਐਮ. ਅਵਿਕੇਸ ਗੁਪਤਾ ਨੇ ਅੰਤ ਵਿੱਚ ਸਾਰੇ ਅਧਿਕਾਰੀਆਂ ਨੂੰ ਸੰਯੁਕਤ ਯਤਨ ਕਰਕੇ ਰਾਜਪੁਰਾ ਵਿੱਚ ਟਰੈਫਿਕ ਪ੍ਰਬੰਧਨ ਨੂੰ ਸੁਧਾਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ, ਟਰੈਫਿਕ ਲਾਈਟਾਂ ਦੀ ਠੀਕ ਵਿਵਸਥਾ ਅਤੇ ਨਿਯਮਾਂ ਦੀ ਪਾਲਣਾ ਰਾਹੀਂ ਹੀ ਸ਼ਹਿਰ ਨੂੰ ਟਰੈਫਿਕ ਜਾਮ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ।
ਇਹ ਮੀਟਿੰਗ ਟਰੈਫਿਕ ਅਤੇ ਸੜਕ ਸੁਰੱਖਿਆ ਮੁੱਦਿਆਂ ਲਈ ਇਕ ਠੋਸ ਪੈਲ ਕਿਹਾ ਜਾ ਸਕਦਾ ਹੈ, ਜਿਸ ਵਿੱਚ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲੈ ਕੇ ਨਿਰਣਾਇਕ ਕਦਮ ਚੁੱਕਣ ਦੀ ਦਿਸ਼ਾ ਦਿੱਤੀ ਗਈ।

Leave a Reply

Your email address will not be published. Required fields are marked *