ਥਾਣਾ ਮੁਖੀ ਬਨੂੰੜ ਅਰਸ਼ਦੀਪ ਨੇ ਮਹਿਜ 24 ਘੰਟਿਆਂ ‘ਚ ਮਾਮਲੇ ਦੀ ਗੁੱਥੀ ਸੁਲਝਾਈ ਦੋਸ਼ੀ ਕੀਤਾ ਗ੍ਰਿਫਤਾਰ

ਰਾਜਪੁਰਾ/ਬਨੂੜ,26 ਜੁਲਾਈ(ਹਿਮਾਂਸ਼ੂ ਹੈਰੀ):ਬਨੂੰੜ ਪੁਲਿਸ ਨੇ ਅਜ਼ੀਜ਼ਪੁਰ ਟੋਲ ਪਲਾਜ਼ਾ ਕੋਲ ਟੈਕਸੀ ਡਰਾਈਵਰ ਅਤੇ ਵਿਚ ਬੈਠੀ ਸਵਾਰੀ ਨਾਲ ਮਾਰ ਕੁੱਟ ਮਾਰ ਕਰਨ ਵਾਲੇ ਵਿਅਕਤੀ ਨੂੰ ਮਹਿਜ 24 ਘੰਟੇ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਵਾਸੀ ਦੁਗਰੀ ਲੁਧਿਆਣਾ ਜੋ ਕਿ ਗੱਡੀ ਵਿੱਚ ਸਵਾਰੀ ਲੈ ਕੇ ਰੁਦਰਪੁਰ ਤੋਂ ਅਜ਼ੀਜਪੁਰ ਵੱਲ ਆ ਰਿਹਾ ਸੀ ਉਦੋਂ ਹੀ ਉਹ ਅਜੀਜਪੁਰ ਟੋਲ ਪਲਾਜੇ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀ ਆਰਟੀਗਾ ਕਾਰ ਨੇ ਇਕ ਸਵਿਫਟ ਡਿਜਾਇਰ ਕਾਰ ਦੇ ਅੱਗੇ ਆਪਣੀ ਕਾਰ ਲਗਾ ਕੇ ਰੋਕ ਲਿਆ ਜਦੋਂ ਡਰਾਈਵਰ ਥੱਲੇ ਉਤਰ ਕੇ ਆਇਆ ਤਾਂ ਉਸ ਨਾਲ ਗਾਲੀ ਗਲੋਚ ਕਰਨ ਲੱਗਿਆ ਜਦੋਂ ਵਿੱਚ ਬੈਠੀ ਹੈਦਰਾਬਾਦ ਦੀ ਸਵਾਰੀ ਨੇ ਇਹਨਾਂ ਨੂੰ ਸਮਝਾਇਆ ਅਤੇ ਆਪਣੇ ਡਰਾਈਵਰ ਵੱਲੋਂ ਮੁਆਫੀ ਮੰਗੀ ਤਾਂ ਆਰਟੀਕਲ ਕਾਰ ਚਾਲਕ ਨੇ ਸਵਾਰੀ ਦੀ ਵੀ ਬਹੁਤ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ ਅਤੇ ਡਰਾਈਵਰ ਦੀ ਜੇਬ ਵਿੱਚ ਪਏ 10 ਹਜ਼ਾਰ ਰੁਪਏ ਵੀ ਉਕਤ ਕਾਰ ਚਾਲਕ ਨੇ ਇਸ ਡਰਾਈਵਰ ਤੋਂ ਖੋਹ ਲਏ ਅਤੇ ਉਥੋਂ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਵੱਲੋਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਤੇ ਸਬ ਇੰਸਪੈਕਟਰ ਬਹਾਦਰ ਰਾਮ ਸਮੇਤ ਪੁਲਿਸ ਪਾਰਟੀ ਨੇ ਇੱਕ ਟੀਮ ਗਠਿਤ ਕਰਕੇ ਦੋਸ਼ੀ ਨੂੰ ਕੁਝ ਸਮੇਂ ਅੰਦਰ ਹੀ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਇਸ ਮੌਕੇ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਨ ਹਰਮਨਪ੍ਰੀਤ ਸਿੰਘ ਵਾਸੀ ਨਿਊ ਸ਼ਕਤੀ ਨਗਰ ਲੁਧਿਆਣਾ ਵਜੋਂ ਹੋਈ ਹੈ ਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨਾਂ ਰਿਮਾਂਡ ਹਾਸਿਲ ਕੀਤਾ ਗਿਆ ਹੈ।