ਸੱਤਿਆਮੇਵ ਜਯਤੇ ਯੂ.ਐਸ.ਏ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ੰਭੂ ਕਲਾਂ ਦੀ ਕੀਤੀ ਗਈ ਸ਼ਲਾਘਾ

ਪਟਿਆਲਾ/ਰਾਜਪੁਰਾ,26 ਜੁਲਾਈ (ਹਿਮਾਂਸ਼ੂ ਹੈਰੀ):ਸੱਤਿਆਮੇਵ ਜਯਤੇ ਯੂ ਐਸ ਏ ਸੰਸਥਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ੰਭੂ ਕਲਾਂ ਬਲਾਕ ਡਾਰੀਆਂ ਨੂੰ ਬੈਸਟ ਸਕੂਲ ਐਵਾਰਡ ਦਾ ਦਰਜ਼ਾ ਦਿੱਤਾ ਗਿਆ।ਸੱਤਿਆਮੇਵ ਜਯਤੇ ਯੂ ਐਸ ਏ ਦੇ ਫਾਉਂਡਰ ਸ੍ਰੀ ਓਮ ਵਰਮਾ ਜੀ ਵੱਲੋਂ ਇਹ ਐਵਾਰਡ ਸਕੂਲ ਦੀ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਵੱਲੋਂ ਸਕੂਲ ਦੇ ਲਈ ਲਗਾਤਾਰ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਦੇ ਨਤੀਜੇ ਵਜੋਂ ਦਿੱਤਾ ਗਿਆ ਹੈ।ਇਹ ਐਵਾਰਡ ਦੇਣ ਲਈ ਸੱਤਿਆਮੇਵ ਜਯਤੇ ਯੂ ਐਸ ਏ ਦੇ ਮੈਂਬਰ ਸ੍ਰੀਮਤੀ ਕਮਲੇਸ਼ ਰਾਣੀ ਜੀ (ਨਿਊ ਜਰਸੀ) ਖ਼ੁਦ ਸਕੂਲ ਵਿੱਚ ਆਏ।ਇੱਥੇ ਇਹ ਵਰਣਨਯੋਗ ਹੈ ਕਿ ਸ੍ਰੀਮਤੀ ਕਮਲੇਸ਼ ਰਾਣੀ ਜੀ ਅਕਸਰ ਹੀ ਭਾਰਤ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਮਦਦ ਕਰਦੇ ਰਹਿੰਦੇ ਹਨ। ਉਹ ਸਰਕਾਰੀ ਪ੍ਰਾਇਮਰੀ ਸਕੂਲ ਸ਼ੰਭੂ ਕਲਾਂ ਦੇ ਬੱਚਿਆਂ ਨਾਲ ਰੂਬਰੂ ਹੋਏ।ਉਨ੍ਹਾਂ ਨੇ ਸਕੂਲ ਦੇ ਪ੍ਰਬੰਧ ਵੇਖੇ ਅਤੇ ਸਕੂਲ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇਖੀਆਂ। ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਵਰਦੀ ਨੂੰ ਬਹੁਤ ਸਰਾਹਿਆ ਗਿਆ। ਉਨ੍ਹਾਂ ਨੂੰ ਸਕੂਲ ਦੀ ਸਾਫ ਸਫਾਈ ਅਤੇ ਅਨੁਸ਼ਾਸਨ ਬਹੁਤ ਦਿਲ ਖਿਚਵਾਂ ਲੱਗਿਆ।ਬੱਚਿਆਂ ਦੀ ਪੜ੍ਹਾਈ ਦਾ ਪੱਧਰ ਵਧੀਆ ਲੱਗਿਆ। ਉਨ੍ਹਾਂ ਵੱਲੋਂ ‘ਬੈਸਟ ਸਕੂਲ ਐਵਾਰਡ’ ਅਤੇ ‘ਬੈਸਟ ਟੀਚਰ ਐਵਾਰਡ’ ਦਾ ਪ੍ਰਸ਼ੰਸਾ ਪੱਤਰ ਸ੍ਰੀਮਤੀ ਹਰਪ੍ਰੀਤ ਕੌਰ ਮੁੱਖ ਅਧਿਆਪਕਾ ਨੂੰ ਦਿੱਤਾ ਗਿਆ।ਉਨ੍ਹਾਂ ਵੱਲੋਂ ਦਵਿੰਦਰ ਕੁਮਾਰ ਅਧਿਆਪਕ ਨੂੰ ਵੀ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *