ਰਾਜਪੁਰਾ/ਘਨੌਰ(ਹਿਮਾਂਸ਼ੂ ਹੈਰੀ):ਐਸ.ਐਸ.ਪੀ.ਪਟਿਆਲਾ ਵਰੁਨ ਸਰਮਾ IPS ਦੇ ਦਿਸ਼ਾ ਨਿਰਦੇਸ਼ਾ ਅਤੇ ਗੁਰਬੰਸ ਸਿੰਘ ਬੈਂਸ,ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਹਦਾਇਤਾਂ ਅਨੁਸਾਰ ਹਰਮਨਪ੍ਰੀਤ ਸਿੰਘ PPS, ਉਪ ਕਪਤਾਨ ਪੁਲਿਸ ਘਨੌਰ ਦੀ ਰਹਿਨੁਮਾਈ ਹੇਠ ਅਤੇ ਇੰਸ: ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸੰਭੂ ਦੀ ਅਗਵਾਈ ਹੇਠ ਸ:ਥ ਜਜਵਿੰਦਰ ਸਿੰਘ ਇੰਚਾਰਜ ਪੁਲਿਸ ਚੋਕੀ ਤੇਪਲਾ ਨੇ ਦੋ ਸਮਾਜ ਵਿਰੋਧੀ ਗੁੰਡਾ ਅਨਸਰ ਜਸਜੋਤ ਸਲੂਜਾ ਪੁੱਤਰ ਦਿਲਜੀਤ ਸਿੰਘ ਵਾਸੀ ਸੰਤ ਹਜਾਰਾ ਸਿੰਘ ਨਗਰ ਸਨੋਰ ਅਤੇ ਨਮਨ ਮਲਹੋਤਰਾ ਪੁੱਤਰ ਨਰਿੰਦਰ ਕੁਮਾਰ ਮਲਹੋਤਰਾ ਵਾਸੀ ਮਕਾਨ ਨੰ: 505-ਏ ਗੁਰੂ ਨਾਨਕ ਨਗਰ ਥਾਣਾ ਅਰਬਨ ਅਸਟੇਟ ਪਟਿਆਲਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਸ੍ਰੀ ਹਰਮਨਪ੍ਰੀਤ ਸਿੰਘ ਚੀਮਾ ਉਪ ਕਪਤਾਨ ਪੁਲਿਸ ਸਰਕਲ ਘਨੋਰ ਜੀ ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 10-07-2025 ਨੂੰ ਦੋਸੀਆਨ ਉਕਤਾਨ ਨੇ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਕਸਮੀਰ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਪਿੰਡ ਨਨਹੇੜਾ ਥਾਣਾ ਸੰਭੁ ਪਰ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾ ਮਾਰੀਆ ਸਨ ਅਤੇ ਇਹ ਮੋਕੇ ਤੋ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਸਮੀਰ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 76 ਮਿਤੀ 15-07-2025 ਅ/ਧ 109,115(2),118(1),351(2),190,191(3) ਬੀ.ਐਨ.ਐਸ ਥਾਣਾ ਸ਼ੰਬੂ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਇਸ ਮੁਕਦਮੇ ਦੀ ਆਧੁਨਿਕ ਤਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਜਿਸ ਦੇ ਆਧਾਰ ਤੇ ਕੱਲ ਮਿਤੀ 23-07-25 ਨੂੰ ਵਾਰਦਾਤ ਦੇ ਵਿੱਚ ਸ਼ਾਮਿਲ ਉਕਤ ਜਸ਼ਨ ਜੌਰ ਸਿੰਘ ਅਤੇ ਨਮਨ ਮਲਹੋਤਰਾ ਨੂੰ ਸ:ਥ ਜਜਵਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਤੇਲਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤੀ ਗੱਡੀ ਨੰਬਰ HR-51BJ-6643 ਬਰਾਮਦ ਕੀਤੀ ਗਈ ਹੈ ਇਸ ਵਾਰਦਾਤ ਵਿੱਚ ਸ਼ਾਮਿਲ ਹੋਰ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਸ ਦੋਸ਼ੀ ਜਸ਼ਨਜੋਤ ਸਲੂਜਾ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਦਾ ਮਾਮਲਾ ਥਾਣਾ ਤ੍ਰਿਪੜੀ ਵਿਖੇ ਦਰਜ ਹੈ ਅਤੇ ਦੋਸ਼ੀ ਨਮਨ ਮਲਹੋਤਰਾ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ ਮੁ: ਨੰਬਰ 107/22 ਅ/ਧ 324,323 ਆਈ.ਪੀ.ਸੀ ਦਰਜ ਹੈ ਅਤੇ ਇਹਨਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।