ਹਲਕਾ ਰਾਜਪੁਰਾ ਦੇ ਸਮੂਹ ਵਪਾਰੀ ਵਰਗ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ: ਵਿਧਾਇਕਾ ਨੀਨਾ ਮਿੱਤਲ
ਰੇਲਵੇ ਓਵਰ ਬ੍ਰਿਜ ਦੇ ਚਾਲੂ ਹੋਣ ਦੀ ਖੁਸ਼ੀ ਵਿੱਚ ਰੱਖਿਆ ਧੰਨਵਾਦੀ ਸਮਾਰੋਹ


ਰਾਜਪੁਰਾ,20 ਜੁਲਾਈ (ਹਿਮਾਂਸ਼ੂ ਹੈਰੀ):ਮਹਿੰਦਰ ਗੰਜ ਬਜ਼ਾਰ ਦੇ ਆਲ ਟਰੈਡਰਜ਼ ਅਤੇ ਦੁਕਾਨਦਾਰਾਂ ਵੱਲੋਂ ਜਨਤਾ ਸਕੂਲ ਵਾਲਾ ਰੇਲਵੇ ਓਵਰ ਬ੍ਰਿਜ ਦੇ ਚਾਲੂ ਹੋਣ ਦੀ ਖੁਸ਼ੀ ਵਿੱਚ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਹ ਬ੍ਰਿਜ ਜੋ ਲੰਮੇ ਸਮੇਂ ਤੋਂ ਨਿਰਮਾਣ ਅਧੀਨ ਰਹਿਣ ਕਾਰਨ ਬੰਦ ਸੀ, ਹੁਣ ਵਿਧਾਇਕਾ ਦੇ ਯਤਨਾਂ ਨਾਲ ਮੁਕੰਮਲ ਹੋਕੇ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਮੌਕੇ ਮਾਰਕੀਟ ਦੇ ਵਪਾਰੀਆਂ ਵੱਲੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪਤੀ ਸ੍ਰੀ ਅਜੇ ਮਿੱਤਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਇਸ ਸਮਾਰੋਹ ਦੌਰਾਨ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਰੇਲਵੇ ਓਵਰ ਬ੍ਰਿਜ ਮਹਿੰਦਰ ਗੰਜ ਬਜ਼ਾਰ ਦੇ ਵਪਾਰੀਆਂ ਲਈ ਜੀਵਨ ਰੇਖਾ ਵਰਗਾ ਹੈ। ਉਨ੍ਹਾਂ ਦੱਸਿਆ ਕਿ ਬ੍ਰਿਜ ਦੇ ਬੰਦ ਰਹਿਣ ਕਰਕੇ ਬਜ਼ਾਰ ਦਾ ਕਾਰੋਬਾਰ ਠੱਪ ਹੋ ਗਿਆ ਸੀ ਅਤੇ ਦੁਕਾਨਦਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਹੁਣ ਇਸ ਦੇ ਚਾਲੂ ਹੋਣ ਨਾਲ ਜਿਥੇ ਵਪਾਰ ਮੁੜ ਰਫ਼ਤਾਰ ਫੜੇਗਾ, ਉਥੇ ਰਾਜਪੁਰਾ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ ਅਤੇ ਟ੍ਰੈਫਿਕ ਜਾਮ ਤੋਂ ਨਿਜਾਤ ਮਿਲੇਗੀ।ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਹਲਕਾ ਰਾਜਪੁਰਾ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਅਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਦੁਕਾਨਦਾਰ ਨੂੰ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।ਇਸ ਮੌਕੇ ਸਮੂਹ ਮਾਰਕੀਟ ਦੇਲ ਲੋਕਾਂ ਨੇ ਵੀ ਬ੍ਰਿਜ ਦੀ ਮੁਕੰਮਲਤਾ ਲਈ ਵਿਧਾਇਕਾ ਨੀਨਾ ਮਿੱਤਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ਾਂ ਨਾਲ ਮਹਿੰਦਰ ਗੰਜ ਮਾਰਕੀਟ ਦੇ ਵਪਾਰੀਆਂ ਦੀ ਬੇਚੈਨੀ ਖ਼ਤਮ ਹੋਈ ਹੈ।ਉਨ੍ਹਾਂ ਸਭ ਨੇ ਇੱਕ ਸੁਰ ਵਿੱਚ ਕਿਹਾ ਕਿ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਬਜ਼ਾਰ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਬ੍ਰਿਜ ਦੇ ਕੰਮ ਨੂੰ ਤਰਜੀਹੀ ਅਧਾਰ ‘ਤੇ ਮੁਕੰਮਲ ਕਰਵਾਇਆ ਅਤੇ ਵਪਾਰੀਆਂ ਦੀ ਬਾਂਹ ਫੜੀ ਹੈ। ਸਮਾਗਮ ਵਿੱਚ ਸਾਲੂ ਬਾਸਲ, ਗੁਰਮੀਤ ਸਿੰਘ, ਸੋਨੀ ਧਵਨ, ਸੋਹਨ ਲਾਲ ਢੀਂਗਰਾ, ਸੁਸ਼ੀਲ ਕਵਿਤਰਾ, ਪਰਵਿੰਦਰ ਧਵਨ, ਨੀਟੂ, ਸੰਜੇ, ਸੰਜੀਵ ਮਿੱਤਲ, ਦੀਪਕ ਮਿੱਤਲ, ਪੰਕਜ ਮਿੱਤਲ, ਅਸ਼ੋਕ ਚਾਵਲਾ, ਦਾਰਾ ਸਿੰਘ ਅਤੇ ਪੰਜਾਬੀ ਜਰਨਲ ਸਟੋਰ, ਰਿਤੇਸ਼ ਬਾਸਲ, ਜਗਦੀਪ ਸਿੰਘ ਅਲੂਣਾ, ਮੇਜ਼ਰ ਸਿੰਘ ਬਖਸ਼ੀਵਾਲਾ, ਸੁਮਿਤ ਬਖਸੀ,ਰਤਨੇਸ ਜਿੰਦਲ,ਰੁਲਿਆ ਸਿੰਘ ਚੌਹਾਨ ਕਲੋਨੀ, ਰਵਿੰਦਰ ਸਿੰਘ,ਰਾਮ ਕਰਨ ਸਰਪੰਚ ਖਜੂਰ ਪੀਰ ਕਲੋਨੀ,ਸਮੇਤ ਵੱਡੀ ਗਿਣਤੀ ਵਿੱਚ ਵਪਾਰੀ ਵਰਗ ਹਾਜ਼ਰ ਸੀ।