ਵਿਧਾਇਕ ਨੀਨਾ ਮਿੱਤਲ ਨੇ ਵਾਰਡ ਨੰਬਰ 10 ਦੀਆਂ ਔਰਤਾਂ ਨਾਲ ਮਨਾਈਆਂ ਤੀਆਂ ਦਾ ਤਿਉਹਾਰ

ਰਾਜਪੁਰਾ/ਬਨੂੜ,20 ਜੁਲਾਈ(ਹਿਮਾਂਸ਼ੂ ਹੈਰੀ):ਹਲਕਾ ਵਿਧਾਇਕ ਰਾਜਪੁਰਾ ਨੀਨਾ ਮਿੱਤਲ ਵੱਲੋਂ ਬਨੂੜ ਦੀਆਂ ਔਰਤਾਂ ਦੇ ਨਾਲ ਤੀਆਂ ਦਾ ਤਿਹਾਰ ਧੂਮ ਧਾਮ ਨਾਲ ਮਨਾਇਆ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਹਲਕਾ ਵਿਧਾਇਕ ਰਾਜਪੁਰਾ ਨੀਨਾ ਮਿੱਤਲ ਨੇ ਦੱਸਿਆ ਕਿ ਇਸਤਰੀਆਂ ਦੇ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੋਣ ਵਾਲੇ ਇਕ ਮੁੱਖ ਤਿਉਹਾਰ ਨੂੰ ਤੀਆਂ ਕਹਿੰਦੇ ਹਨ। ਇਹ ਤਿਉਹਾਰ ਪੰਦਰਾਂ ਦਿਨ ਚੱਲਦਾ ਹੈ | ਪੂਰਨਮਾਸ਼ੀ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਪੂਰਨਮਾਸ਼ੀ ਦੀ ਸ਼ਾਮ ਨੂੰ ਤੀਆਂ ਖ਼ਤਮ ਹੁੰਦੀਆਂ ਹਨ। ਤੀਆਂ ਸਮਾਪਤ ਹੋਣ ਦੀ ਰਸਮ ਨੂੰ ਤੀਆਂ ਦਾ ਭੋਗ ਪਾਉਣਾ ਕਿਹਾ ਜਾਂਦਾ ਹੈ। ਬਲੋ ਪਾਉਣੀ ਕਿਹਾ ਜਾਂਦਾ ਹੈ। ਬਲੋ ਅਸਲ ਵਿਚ ਤੀਆਂ ਦੇ ਅਖੀਰਲੇ ਦਿਨ ਪਾਉਣ ਵਾਲੇ ਗਿੱਧੇ ਨੂੰ ਕਿਹਾ ਜਾਂਦਾ ਹੈ। ਤੀਆਂ ਤੋਂ ਇਕ ਦਿਨ ਪਹਿਲਾਂ ਦੂਜ ਨੂੰ ਇਸਤਰੀਆਂ, ਮੁਟਿਆਰਾਂ, ਕੁੜੀਆਂ, ਬੱਚੇ ਸਾਰੇ ਮਹਿੰਦੀ ਲਾਉਂਦੇ ਸਨ। ਮੁਟਿਆਰਾਂ ਵੰਗਾਂ ਚੜ੍ਹਾਉਂਦੀਆਂ ਸਨ। ਜਿਹੜੀਆਂ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੇ ਸਹੁਰੀਂ ਗਈਆਂ ਹੁੰਦੀਆਂ ਸਨ, ਤੀਆਂ ਵੇਲੇ ਉਨ੍ਹਾਂ ਦੇ ਵੀਰ ਉਨ੍ਹਾਂ ਨੂੰ ਲੈ ਕੇ ਆਉਂਦੇ ਹੁੰਦੇ ਸਨ। ਇਕ ਧਾਰਨਾ ਇਹ ਵੀ ਸੀ ਕਿ ਨਵੀਆਂ ਵਿਆਹੀਆਂ ਨੂੰਹਾਂ ਤੇ ਸੱਸਾਂ ਦਾ ਸਾਉਣ ਮਹੀਨੇ ਵਿਚ ਇਕੱਠਾ ਰਹਿਣਾ ਕਰੋਪੀ ਮੰਨਿਆ ਜਾਂਦਾ ਸੀ। ਮਾੜਾ ਮੰਨਿਆ ਜਾਂਦਾ ਸੀ। ਇਸ ਲਈ ਨਵੀਆਂ ਵਿਆਹੀਆਂ ਮੁਟਿਆਰਾਂ ਪਹਿਲਾਂ ਸਾਉਣ ਮਹੀਨਾ ਆਪਣੇ ਪੇਕੇ ਘਰ ਕੱਟਦੀਆਂ ਹੁੰਦੀਆਂ ਸਨ। ਤੀਆਂ ਅਸਲ ਵਿਚ ਕੁੜੀਆਂ ਦਾ ਮੇਲ-ਮਿਲਾਪ ਦਾ ਤਿਉਹਾਰ ਹੁੰਦਾ ਸੀ। ਤੀਆਂ ਵਿਚ ਖੀਰ, ਕੜਾਹ, ਪੂੜੇ, ਗੁਲਗੁਲੇ ਆਦਿ ਪਕਾਏ ਜਾਂਦੇ ਸਨ। ਤੀਆਂ ਵਿਚ ਪਿੱਪਲ, ਬਰੋਟੇ, ਨਿੰਮਾਂ ਆਦਿ ਦੇ ਰੁੱਖਾਂ ਤੇ ਪੀਂਘਾਂ ਪਾ ਕੇ ਬੂਟਿਆ ਜਾਂਦਾ ਸੀ। ਮੁਟਿਆਰਾਂ ਗਿੱਧਾ ਪਾਉਂਦੀਆਂ ਸਨ। ਨੱਚਦੀਆਂ ਸਨ। ਬੋਲੀਆਂ ਪਾਉਂਦੀਆਂ ਸਨ। ਹੁਣ ਮੁਟਿਆਰਾਂ ਦਾ ਇਹ ਰੰਗਲਾ ਤਿਉਹਾਰ ਕੋਈ ਨਹੀਂ ਮਨਾਉਂਦਾ। ਖ਼ਤਮ ਹੋ ਗਿਆ ਹੈ। ਤੀਆਂ ਹੁਣ ਸਾਡੇ ਅਤੀਤ ਦਾ ਹਿੱਸਾ ਬਣ ਗਈਆਂ ਹਨ।ਹੁਣ ਕੁੜੀਆਂ, ਇਸਤਰੀਆਂ ਕਾਲਜਾਂ, ਕੱਲਬਾਂ ਵਿਚ ਕੱਠੀਆਂ ਹੋ ਕੇ ਪੀਂਘਾਂ ਝੂਟ ਕੇ, ਗਿੱਧਾ ਤੇ ਬੋਲੀਆਂ ਪਾ ਕੇ ਇਕ ਸ਼ਾਮ ਦਾ ਤੀਆਂ ਮਨਾਉਣ ਦਾ ਡਰਾਮਾ ਜਿਹਾ ਜ਼ਰੂਰ ਕਰਦੀਆਂ ਹਨ ਤੇ ਇਸ਼ਤਿਹਾਰ ਨੂੰ ਮਨਾਉਣ ਲਈ ਅਸੀਂ ਬਨੂੜ ਪਹੁੰਚੇ ਸਨ ਜਿੱਥੇ ਬਨੂੜ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਬਨੂੜ ਦੇ ਵਾਰਡ ਨੰਬਰ 10 ਦੀ ਸਮਾਜ ਸੇਵਿਕਾ ਜਸਵਿੰਦਰ ਕੌਰ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਅੱਜ ਬਹੁਤ ਪਿਆਰ ਮਿਲਿਆ ਵਾਰ ਦੀਆਂ ਸਮੂਹ ਔਰਤਾਂ ਵੱਲੋਂ ਵੀ ਖੁਸ਼ੀ ਜਾਹਿਰ ਕੀਤੀ ਗਈ ਅਤੇ ਵਿਧਾਇਕ ਨੀਨਾ ਮਿੱਤਲ ਨਾਲ ਭੰਗੜਾ ਪਾ ਕੇ ਇਸ ਰਸਮ ਨੂੰ ਪੂਰਾ ਕੀਤਾ ਗਿਆ ਇਸ ਮੌਕੇ ਜਸਵਿੰਦਰ ਕੌਰ ਮਨਿੰਦਰਜੀਤ ਸਿੰਘ ਕਰਮਜੀਤ ਕੌਰ ਪ੍ਰਵੀਨ ਕੌਰ ਵਿਦੇਸ਼ ਕੀਰਤ ਸੁਖਜੀਤ ਕੌਰ ਰਾਣੂ ਤਾਣੀਆਂ ਵਰਸ਼ਾ ਜਸਵਿੰਦਰ ਕੌਰ ਰਾਣੀ ਨੀਲਮ ਜਤਿੰਦਰ ਕੌਰ ਤੋਂ ਇਲਾਵਾ ਲੱਕੀ ਸੰਧੂ ਭਜਨ ਲਾਲ ਨੰਦਾ ਅਵਤਾਰ ਸਿੰਘ ਬਨੂੜ ਬਲਜੀਤ ਸਿੰਘ ਬੱਲੀ ਜਤਿੰਦਰ ਸਿੰਘ ਗੋਲਡੀ ਆਦਿ ਤੋਂ ਇਲਾਵਾ ਸਮੂਹ ਵਾਰਡ ਵਾਸੀ ਮੌਜੂਦ ਸਨ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਵਿਧਾਇਕ ਨੀਨਾ ਮਿੱਤਲ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *