ਬਨੂੜ ਦੇ ਵਾਰਡ ਨੰਬਰ 10 ਦੇ ਐਮ.ਸੀ ਤੇ ਸਰਕਾਰੀ ਚੋਈ ਤੇ ਕਬਜ਼ਾ ਕਰਾਉਣ ਅਤੇ ਸਫਾਈ ਨਾ ਕਰਾਉਣ ਦਾ ਮਾਮਲਾ ਭਖਿਆ…?

ਮੁਹੱਲਾ ਨਿਵਾਸੀਆਂ ਨੇ ਖੋਲਿਆ ਐਮ.ਸੀ ਖਿਲਾਫ ਮੋਰਚਾ

ਐਮ.ਸੀ ਨੇ ਕਿਹਾ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਨਹੀਂ ਨਗਰ ਕੌਂਸਲ ਦੇ ਵੱਲੋਂ ਕੀਤੀ ਜਾਂਦੀ ਕੋਈ ਕਾਰਵਾਈ

ਬਨੂੜ,12 ਜੁਲਾਈ(ਹਿਮਾਂਸ਼ੂ ਹੈਰੀ):ਵਿਧਾਨ ਸਭਾ ਹਲਕਾ ਦੇ ਕਸਬਾ ਬਨੂੜ ਦੇ ਵਾਰਡ ਨੰਬਰ 10 ਦੇ ਵਿੱਚ ਲੰਘ ਰਹੀ ਸਰਕਾਰੀ ਚੋਈ ਦੇ ਉੱਪਰ ਕਬਜ਼ਾ ਕਰਾਉਣ ਅਤੇ ਵਾਰਡ ਦੇ ਵਿੱਚ ਗਲੀਆਂ ਦੀ ਸਫਾਈ ਨਾ ਹੋਣ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਸਥਾਨਕ ਐਮਸੀ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵਾਰਡ ਨੰਬਰ 10 ਬੰਦਾ ਸਿੰਘ ਬਹਾਦਰ ਕਲੋਨੀ ਦੇ ਨਿਵਾਸੀ ਜਸਵਿੰਦਰ ਕੌਰ,ਹਰਜਿੰਦਰ ਕੌਰ,ਬਿਮਲੇਸ਼,ਹਰਮੇਸ਼ ਕੌਰ,ਮਨਜੀਤ ਕੌਰ ਆਦੀ ਹੋਰ ਮਹਿਲਾਵਾਂ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਵਿੱਚੋਂ ਲੰਘਦੀ ਚੋਈ ਦੇ ਉੱਪਰ ਸਥਾਨਕ ਮਿਊਸੀਪਲ ਕੌਂਸਲਰ ਦੇ ਵੱਲੋਂ ਪੈਸੇ ਲੈ ਕੇ ਕਬਜ਼ੇ ਕਰਵਾਏ ਗਏ ਹਨ ਅਤੇ ਉਹਨਾਂ ਇਲਜ਼ਾਮ ਲਾਇਆ ਕਿ ਕੌਂਸਲਰ ਦੇ ਵੱਲੋਂ ਨਾ ਤਾਂ ਵਾਰਡ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਅਤੇ ਨਾ ਹੀ ਵਾਰਡ ਵਾਸੀਆਂ ਦੇ ਨਾਲ ਸਹੀ ਢੰਗ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ ਅਤੇ ਜੇਕਰ ਉਹਨਾਂ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਚੋਈ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਉਨਾਂ ਦੇ ਵੱਲੋਂ ਉਹਨਾਂ ਦੇ ਨਾਲ ਹੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਕੌਂਸਲਰ ਨੂੰ ਕਈ ਵਾਰ ਨਜਾਇਜ਼ ਕਬਜ਼ਿਆਂ ਸਬੰਧੀ ਇਤਲਾਹ ਦਿੱਤੀ ਪ੍ਰੰਤੂ ਮਿਊਸੀਪਲ ਕੌਂਸਲਰ ਦੇ ਵੱਲੋਂ ਕੋਈ ਵੀ ਆਵਾਜ਼ ਨਗਰ ਕੌਂਸਲ ਵਿੱਚ ਨਹੀਂ ਉਠਾਈ ਗਈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੌਈ ਦੇ ਉੱਪਰ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ। ਅਤੇ ਮਾਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਕਿਸੇ ਵੱਡੇ ਖਤਰੇ ਤੋਂ ਬਚਾਵ ਹੋ ਸਕੇ ਅਤੇ ਪਾਣੀ ਦੀ ਨਿਕਾਸੀ ਦਾ ਵੀ ਹੱਲ ਕੀਤਾ ਜਾਵੇ। ਇਸ ਦੌਰਾਨ ਸ਼ਹਿਰ ਵਿੱਚੋਂ ਲੰਘਦੀ ਚੋਈ ਦੇ ਉੱਪਰੋਂ ਜਾਣ ਵਾਲੇ ਰਸਤਿਆਂ ਦੇ ਉੱਪਰ ਰੇਲਿੰਗ ਨਾ ਹੋਣਾ ਵੀ ਵੱਡੇ ਖਤਰੇ ਵੱਲ ਇਸ਼ਾਰਾ ਕਰਦੀ ਹੈ।ਕੀ ਕਹਿਣਾ ਹੈ ਸਥਾਨਕ ਕੌਂਸਲਰ ਹਰਵਿੰਦਰ ਕੌਰ ਡਾਂਗੀ ਦਾ ਇਸ ਸਬੰਧੀ ਜਦੋਂ ਬਨੂੜ ਦੇ ਵਾਰਡ ਨੰਬਰ 10 ਬਾਬਾ ਬੰਦਾ ਸਿੰਘ ਕਲੋਨੀ ਦੇ ਕੌਂਸਲਰ ਹਰਵਿੰਦਰ ਕੌਰ ਡਾਂਗੀ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਪਣੇ ਉੱਪਰ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਚੋਈ ਦੇ ਉੱਪਰ ਹੋਏ ਨਜਾਇਜ਼ ਕਬਜ਼ਿਆਂ ਸਬੰਧੀ ਉਨਾਂ ਨਗਰ ਕੌਂਸਲ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਤੇ ਕਾਰਵਾਈ ਕਰਨਾ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕੰਮ ਬਣਦਾ ਹੈ। ਉਹਨਾ ਕਿਹਾ ਕਿ ਜੋ ਵਾਰਡ ਵਾਸੀਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਉਹਨਾਂ ਦੇ ਵੱਲੋਂ ਵਰਡ ਵਾਸੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਉਹ ਸਰਾਸਰ ਗਲਤ ਹੈ ਅਤੇ ਜੋ ਵੀ ਉਹਨਾਂ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚਦਾ ਹੈ ਉਸ ਦੀ ਅਸੀਂ ਤੁਰੰਤ ਸੁਣਵਾਈ ਕਰਵਾਉਂਦੇ ਹਾਂ।

Leave a Reply

Your email address will not be published. Required fields are marked *