

ਰਾਜਪੁਰਾ/ਬਨੂੜ,10 ਜੁਲਾਈ(ਹਿਮਾਂਸ਼ੂ ਹੈਰੀ):ਬਨੂੜ ਨੇੜੇ ਸਥਿਤ ਡੀ-ਮਾਰਟ ਕੋਲ ਇੱਕ ਆਟੋ ਵਿੱਚ ਸਵਾਰ ਹੋ ਕੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਆਟੋ ਦੀ ਕਾਰ ਨਾਲ ਟੱਕਰ ਵਿੱਚ ਆਟੋ ਵਿੱਚ ਸਵਾਰ ਸਵਾਰੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ ਹਨ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇ ਇਕ ਆਟੋ ਜੋ ਸਵਾਰੀਆਂ ਨਾਲ ਭਰਿਆ ਹੋਇਆ ਸੀ ਉਹ ਰਾਜਪੁਰਾ ਤੋਂ ਬਾਕਰਪੁਰ ਸਵਾਰੀਆਂ ਨੂੰ ਦਰਗਾਹ ਤੇ ਮੱਥਾ ਟਕਾਓਣ ਲਈ ਲੈ ਕੇ ਜਾ ਰਹੇ ਸਨ ਜਦੋਂ ਇਹ ਆਟੋ ਬਨੂੜ ਨਜ਼ਦੀਕ ਡੀ ਮਾਰਟ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀ ਹੌਡਾ ਸਿਟੀ ਕਾਰ ਨੇ ਪਿੱਛੋਂ ਇਸ ਆਟੋ ਨੂੰ ਟੱਕਰ ਮਾਰੀ ਟੱਕਰ ਇੰਨੀ ਭਿਆਨਕ ਸੀ ਕੀ ਆਟੋ ਵਿੱਚ ਬੈਠੀਆਂ ਸਵਾਰੀਆਂ ਸੜਕ ਤੇ ਜਾ ਡਿੱਗੀਆਂ ਜਿਨ੍ਹਾਂ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਸ ਤੋਂ ਬਾਹਰ ਮੌਕੇ ਤੇ ਖੜੇ ਰਾਹਗੀਰਾਂ ਨੇ ਇਹਨਾਂ ਨੂੰ ਸੜਕ ਤੋਂ ਚੁੱਕ ਕੇ ਬਨੂੜ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਡਾਕਟਰਾਂ ਨੇ ਇਹਨਾਂ ਮਰੀਜ਼ਾਂ ਦੀ ਹਾਲਤ ਗੰਭੀਰ ਦੇਖਦਿਆਂ ਇਹਨਾਂ ਨੂੰ ਚੰਡੀਗੜ੍ਹ ਦੇ 32 ਹਸਪਤਾਲ ਵਿਖੇ ਰੈਫਰ ਕਰ ਦਿੱਤਾ ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਏਐਸਆਈ ਮਹਿੰਦਰ ਸਿੰਘ ਧੋਨੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੀੜਤਾਂ ਦੀ ਪਹਿਚਾਨ ਵਿਦਿਆ, ਕੈਲਾਸ਼ਵਤੀ, ਬਬਲੀ, ਸੋਨੀਆ, ਸ਼ਕੁੰਤਲਾ, ਪਰੀ ਉਮਰ 9 ਸਾਲ ਵਿਜੇ ਟੈਂਪੂ ਚਾਲਕ ਰਾਜਪੁਰਾ ਟਾਊਨ ਵਜੋਂ ਹੋਈ ਹੈ ਹਸਪਤਾਲ ਵਿੱਚੋਂ ਜਾਣਕਾਰੀ ਆਉਣ ਤੋਂ ਬਾਅਦ ਪੀੜਤਾਂ ਦੇ ਬਿਆਨਾਂ ਉੱਤੇ ਕਾਰਵਾਈ ਕੀਤੀ ਜਾਵੇਗੀ