ਸਰਕਾਰ ਦਾ ਕੰਮ ਲੋਕਾਂ ਨੂੰ ਹੱਕ ਦੇਣਾ ਹੈ, ਉਨ੍ਹਾਂ ਦੇ ਹੱਕ ਖੋਹਣਾ ਨਹੀਂ: ਸਾਬਕਾ ਆਈਏਐਸ ਭਾਜਪਾ ਐਸਸੀ ਵਿੰਗ ਦੇ ਮੁਖੀ ਐਸ ਰਾਮ ਲੱਧੜ
ਰਾਜਪੁਰਾ,09 ਜੁਲਾਈ(ਹਿਮਾਂਸ਼ੂ ਹੈਰੀ):ਸਾਬਕਾ ਆਈ.ਏ.ਐਸ ਅਤੇ ਪੰਜਾਬ ਭਾਜਪਾ ਐਸ.ਸੀ ਵਿੰਗ ਦੇ ਪ੍ਰਧਾਨ ਐਸਆਰ ਲੱਧੜ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਜ਼ਮੀਨ ਪ੍ਰਾਪਤੀ ਦੇ ਮਹੱਤਵਪੂਰਨ ਮੁੱਦੇ ‘ਤੇ ਰਾਜਪੁਰਾ ਪਹੁੰਚੇ। ਰਾਜਪੁਰਾ ਹਲਕੇ ਦੇ ਪਿੰਡ ਪਿਲਖਣੀ, ਕਵਰਪੁਰ,ਦੇਵੀਨਗਰ, ਉਕਸੀ ਜੱਟਾ ਦੀ ਜਮੀਨਾਂ ਤੇ ਵੀ ਉਨ੍ਹਾਂ ਨੇ ਰਾਜ ਸਰਕਾਰ ‘ਤੇ ਲੈਂਡ ਪੋਲਿੰਗ ਨੀਤੀ ਜਿਸ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ।ਸਾਬਕਾ ਆਈਏਐਸ ਅਤੇ ਪੰਜਾਬ ਭਾਜਪਾ ਐਸਸੀ ਵਿੰਗ ਦੇ ਪ੍ਰਧਾਨ ਐਸਆਰ ਲੱਧੜ ਨੇ ਉਕਤ ਯੋਜਨਾ ਦੀ ਨਿੰਦਾ ਕਰਦਿਆਂ ਕਿਹਾ – ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਗਰੀਬ ਕਿਸਾਨ ਨਾ ਤਾਂ ਉਕਤ ਜ਼ਮੀਨ ਵੇਚ ਸਕਣਗੇ ਅਤੇ ਨਾ ਹੀ ਇਸ ‘ਤੇ ਕਰਜ਼ਾ ਲੈ ਸਕਣਗੇ।ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਹੱਕ ਕੌਣ ਦੇਵੇਗਾ। ਸਰਕਾਰ ਦਾ ਕੰਮ ਲੋਕਾਂ ਨੂੰ ਹੱਕ ਦੇਣਾ ਹੈ, ਨਾ ਕਿ ਉਨ੍ਹਾਂ ਦੇ ਹੱਕ ਖੋਹਣਾ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤ ਕੀਤੀ ਜਾਂਦੀ ਹੈ, ਤਾਂ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਹੱਕ ਨਹੀਂ ਖੋਹੇ ਜਾਂਦੇ। ਇਸ ਮੌਕੇ ਪਾਰਟੀ ਦੇ ਵਰਕਰ ਰੁਪਿੰਦਰ ਸਿੰਘ ਰੂਬੀ, ਅਮਰਜੀਤ ਉਕਸੀ, ਇਕਬਾਲ ਸਿੰਘ, ਦਲਬੀਰ ਸਿੰਘ, ਯਸ਼ ਟੰਡਨ, ਸ਼ਾਂਤੀ ਸਪਰਾ, ਨੰਦ ਲਾਲ ਮੌਜੂਦ ਸਨ।