ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਅਤੇ ਜੇਤੂਆਂ ਨੂੰ ਵੰਡੇ ਗਏ ਸਨਮਾਨ ਚਿਨ
ਰਾਜਪੁਰਾ ਦੇ ਜੈਂਟਸ ਭਵਨ ਵਿੱਚ ਚੱਲ ਰਹੇ ਬੈਡਮਿੰਟਨ ਟੂਰਨਾਮੈਂਟ ਦਾ ਅੱਜ ਸਮਾਪਨ ਹੋ ਗਿਆ ਜਾਣਕਾਰੀ ਅਨੁਸਾਰ ਪਿਛਲੇ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਇਸ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਜੈਂਟਸ ਕਲੱਬ ਵੱਲੋਂ ਮਨੀਸ਼ ਵਰਮਾ ਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ ਅੱਜ ਸਮਾਪਨ ਸਮਾਰੋ ਵਿੱਚ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡ ਕੇ ਖੇਡਾਂ ਦੇ ਪ੍ਰਤੀ ਉਤਸਾਹਿਤ ਕੀਤਾ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇੱਕ ਅਜਿਹੀ ਮੁਹਿੰਮ ਹੈ ਜੋ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਦੀ ਹੈ। ਤੇ ਐਸੀ ਸੰਸਥਾਵਾਂ ਵੱਲੋਂ ਇਦਾਂ ਦੀਆਂ ਖੇਡਾਂ ਕਰਵਾ ਕੇ ਬੱਚਿਆਂ ਨੂੰ ਜਾਗਰੂਕ ਕਰਨਾ ਇੱਕ ਬਹੁਤ ਹੀ ਸ਼ਲਾਗਾਯੋਗ ਕਦਮ ਹੈ। ਉਹਨ੍ਾਂ ਨੇ ਕਿਹਾ ਕਿ ਅਜਿਹੀਆਂ ਛੋਟੀਆਂ ਛੋਟੀਆਂ ਖੇਡਾਂ ਤੋਂ ਹੀ ਵੱਡੇ ਵੱਡੇ ਖਿਡਾਰੀ ਨਿਕਲਦੇ ਹਨ ਉਹਨਾਂ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਖੇਡਾਂ ਪ੍ਰਤੀ ਕੋਈ ਲੋੜ ਹੋਵੇ ਤਾਂ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਇਸ ਮੌਕੇ ਤੇ ਸਵਰਗਵਾਸ ਸ੍ਰੀ ਮਨੀਸ਼ ਵਰਮਾ ਦੇ ਪਿਤਾ ਰਮੇਸ਼ ਵਰਮਾ ਨੂੰ ਕਲੱਬ ਵੱਲੋਂ ਅਤੇ ਮੈਡਮ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਕਲੱਬ ਦੇ ਪ੍ਰਧਾਨ ਦਿਨੇਸ਼ ਮਹਿਤਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਜੇਤੂ ਖਿਡਾਰੀਆਂ ਦੇ ਨਾਲ ਆਪਣੀ ਟੀਮ ਦਾ ਧੰਨਵਾਦ ਕੀਤਾ ਜਿਨਾਂ ਨੇ ਕਿ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ। ਇਸ ਮੌਕੇ ਤੇ ਦਿਨੇਸ਼ ਮਹਿਤਾ ਪ੍ਰਧਾਨ ਮੁਕੇਸ਼ ਵਰਮਾ ਅਸ਼ਵਨੀ ਵਰਮਾ ਮਨੋਜ ਚੋਪੜਾ ਸੁਖਵਿੰਦਰ ਸੈਣੀ ਅਤੇ ਕਲੱਬ ਦੇ ਹੋਰ ਮੈਂਬਰ ਸਾਹਿਬਾਨ ਮੌਜੂਦ ਰਹੇ