
ਬਨੂੜ,20 ਅਪ੍ਰੈਲ (ਹਿਮਾਂਸ਼ੂ ਹੈਰੀ):ਬਨੂੜ ਪੁਲਿਸ ਪਿਛਲੇ ਕਾਫੀ ਦਿਨਾਂ ਤੋਂ ਨਸ਼ਾ ਫੜਨ ਲਈ ਕਾਫੀ ਜਦੋ ਜਹਿਦ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਚ ਥਾਣਾ ਮੁਖੀ ਬਨੂੜ ਵੱਲੋਂ ਹਰ ਰੋਜ਼ ਨਸ਼ੇ ਸਮੇਤ ਕਿਸੇ ਨਾ ਕਿਸੇ ਵਿਅਕਤੀ ਨੂੰ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਅੱਜ ਇੱਕ ਵਿਅਕਤੀ ਨੂੰ 10 ਗ੍ਰਾਮ ਹਿਰੋਇਨ ਸਮੇਤ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੁਰ ਯਾਦਵ ਅਤੇ ਮਾਨਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਸਬ ਇੰਸਪੈਕਟਰ ਬਹਾਦਰ ਰਾਮ ਅਤੇ ਪੁਲਿਸ ਪਾਰਟੀ ਭੈੜੇ ਪੁਰਸ਼ਾਂ ਦੀ ਭਾਲ ਵਿੱਚ ਬੱਸ ਅੱਡਾ ਜਾਂਸਲਾ ਕੋਲ ਮੌਜੂਦ ਸੀ ਇਸ ਦੇ ਦੌਰਾਨ ਇੱਕ ਵਿਅਕਤੀਆਂ ਨੋ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਥੋਂ ਵਾਪਸ ਭੱਜਣ ਲੱਗਾ ਉਦੋਂ ਹੀ ਸਬ ਇੰਸਪੈਕਟਰ ਬਹਾਦਰਰਾਮ ਨੇ ਫੁਰਤੀ ਦਿਖਾਓਦਿਆ ਉਹਨੂੰ ਫੜ ਲਿਆ ਫੜਨ ਉਪਰੰਤ ਜਦੋਂ ਤਲਾਸ਼ੀ ਲਿੱਤੀ ਤਾਂ ਉਸ ਕੋਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਦੋਸ਼ੀ ਦੀ ਪਹਿਚਾਨ ਮਨਪ੍ਰੀਤ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਪਿੰਡ ਧਮੋਲੀ ਥਾਣਾ ਸਿਟੀ ਰਾਜਪੁਰਾ ਵੱਜੋਂ ਹੋਈ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।