ਪਿੰਡ ਥੂਹਾ ਦੇ 18 ਸਾਲਾਂ ਨੌਜਵਾਨ ਦੀ ਅਚਨਚੇਤ ਹੋਈ ਮੌਤਮੌਤ ਦੇ ਕਾਰਨਾਂ ਦਾ ਹਾਲ ਪਤਾ ਨਾ ਲੱਗ ਸਕਿਆ

ਰਾਜਪੁਰਾ/ਬਨੂੜ,20 ਅਪ੍ਰੈਲ(ਹਿਮਾਂਸ਼ੂ ਹੈਰੀ):ਪਿੰਡ ਥੂਹਾ ਦੇ 18 ਸਾਲਾਂ ਨੌਜਵਾਨ ਦੀ ਅਚਨਚੇਤ ਮੌਤ ਹੋਣ ਤੋਂ ਬਾਅਦ ਪਿੰਡ ਦਾ ਮਾਹੋਲ ਸਹਿਮਿਆ ਹੋਇਆ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬੀਰਦਵਿੰਦਰ ਸਿੰਘ ਆਪਣੇ ਘਰੋਂ ਮੋਟਰਸਾਈਕਲ ਠੀਕ ਕਰਵਾਉਣ ਲਈ ਰਾਜਪੁਰੇ ਆਇਆ ਸੀ ਜਿਸ ਤੋਂ ਬਾਅਦ ਘਰਦਿਆਂ ਨੇ ਉਸ ਨੂੰ ਫੋਨ ਕੀਤਾ ਪਰੰਤੂ ਮੋਬਾਈਲ ਬੰਦ ਸੀ ਇਸ ਤੋਂ ਬਾਅਦ ਉਹਨਾਂ ਨੇ ਇਧਰ ਉਧਰ ਲੱਭਣਾ ਸ਼ੁਰੂ ਕੀਤਾ ਕੀਤੇ ਵੀ ਉਸਦੀ ਭਾਲ ਨਾ ਹੋਈ ਪਿੰਡ ਦੇ ਇੱਕ ਵਿਅਕਤੀ ਨੇ ਵੀਡੀਓ ਆਪਣੇ ਪਿੰਡ ਦੇ ਗਰੁੱਪਾਂ ਵਿੱਚ ਭੇਜੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਮ੍ਰਿਤਿਕ ਲੜਕਾ ਵੀ ਥੂਹੇ ਪਿੰਡ ਦਾ ਹੀ ਹੈ ਜਦੋਂ ਕਰਦਿਆਂ ਨੇ ਜਾ ਕੇ ਦੇਖਿਆ ਤਾਂ ਇਹ ਇੱਕ ਖੰਡਰ ਥਾਂ ਤੇ ਪਿਆ ਸੀ
ਇਸ ਮਾਮਲੇ ਬਾਰੇ ਜਦੋਂ ਫੋਕਲ ਪੁਆਇੰਟ ਚੌਂਕੀ ਇੰਚਾਰਜ ਜਰਨੈਲ ਸਿੰਘ ਭੁੱਲਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਖੰਡਰ ਜਗ੍ਹਾਂ ਤੇ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਪਈ ਹੈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੀ ਸ਼ਨਾਖਤ ਕਰਨ ਉਪਰੰਤ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਮ੍ਰਿਤਕ ਨੌਜਵਾਨ ਦੀ ਪਹਿਚਾਨ ਬੀਰਦਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਉਰਫ ਟੋਨੀ ਉਮਰ ਤਕਰੀਬਨ 18 ਸਾਲ ਵਾਸੀ ਪਿੰਡ ਥੂਹਾ ਵਜੋਂ ਹੋਈ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਤੇ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *