11 ਤੋਲੇ ਸੋਨਾ ਚਾਂਦੀ, 3000 ਪੌਂਡ ਦੀ ਵਿਦੇਸ਼ੀ ਕਰੰਸੀ ਤੇ ਪੂਜਾ ਘਰ ਦੇ ਪੈਸੇ ਚੋਰੀ ਕਰ ਚੋਰ ਹੋਏ ਰਫੂ ਚੱਕਰ

ਰਾਜਪੁਰਾ,9 ਨਵੰਬਰ(ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੇ ਪਿੰਡ ਖਰਾਜਪੁਰ ਵਿੱਚ ਇੱਕ ਐਨ.ਆਰ.ਆਈ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕਨ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਖਰਾਜਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਤੋਲੇ ਸੋਨਾ, ਚਾਂਦੀ, 3000 ਪੌਂਡ ਦੀ ਵਿਦੇਸ਼ੀ ਕਰੰਸੀ ਪੂਜਾ ਘਰ ਦੇ ਪੈਸੇ ਤੇ ਹੋਰ ਹੋਰ ਸਮਾਨ ਦਿਨ ਦਿਹਾੜੇ ਚੋਰੀ ਕਰ ਲਿੱਤਾ ਗਿਆ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੀ ਪਰਿਵਾਰ ਨਾਲ ਜੋ ਕਿ ਬਾਹਰਲੇ ਦੇਸ਼ ਤੋਂ ਇੱਥੇ ਆਏ ਹੋਏ ਹਨ ਆਪਣੀ ਭੈਣ ਦੇ ਘਰ ਗਏ ਸੀ ਤੇ ਸ਼ੁਕਰਵਾਰ ਰਾਤ ਨੂੰ ਜਦ ਉਹਨਾਂ ਨੇ ਘਰ ਆ ਕੇ ਵੇਖਿਆ ਤਾਂ ਸਾਰੇ ਕੁੰਡੇ ਅਲਮਾਰੀਆਂ ਖੁਲੀਆਂ ਪਈਆਂ ਸਨ ਅਤੇ ਸਮਾਨ ਦਿਖ ਰਿਹਾ ਹੋਇਆ ਹੈ ਜਦੋਂ ਉਹਨਾਂ ਨੇ ਆਪਣੇ ਕੀਮਤੀ ਸਮਾਨ ਨੂੰ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹਦੇ ਵਿੱਚੋਂ ਲਗਭਗ ਅੱਠ ਤੋਂ ਨੌ ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ ਹੈ ਚੋਰ ਇਨੇ ਛਾਤਰ ਸੀ ਜਿਹੜੇ ਕਿ ਪੂਜਾ ਘਰ ਵਿੱਚ ਪਏ ਹੋਏ ਹਜ਼ਾਰਾਂ ਰੁਪਏ ਤੇ ਵੀ ਹੱਥ ਸਾਫ ਕਰ ਗਏ ਜਦੋਂ ਘਰ ਦੇ ਮਾਲਕ ਨੂੰ ਇਸ ਦੌਰਾਨ ਚੋਰੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਇਸਦੀ ਜਾਣਕਾਰੀ ਆਪਣੇ ਭਰਾ ਤੇ ਸਾਬਕਾ ਸਰਪੰਚ ਪਰਵਾਨ ਸਿੰਘ ਨੂੰ ਦਿੱਤੀ ਤੇ ਉਹਨਾਂ ਨੇ ਪੁਲਿਸ ਬੁਲਾ ਕੇ ਜਗ੍ਹਾ ਦਾ ਮੁਆਇਨਾ ਵੀ ਕਰਾਇਆ ਤੇ ਸੀ.ਸੀ.ਟੀ.ਵੀ ਫੁਟੇਜ ਵੀ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਪਰ ਲਗਭਗ ਇੱਕ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਸਿਰਫ ਕਾਰਵਾਈ ਦਾ ਆਸ਼ਵਾਸਨ ਦਿੱਤਾ ਜਾ ਰਿਹਾ ਹੈ।
ਫੋਟੋ ਕੈਪਸ਼ਨ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਅਤੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਏ ਚੋਰ