ਆਈ.ਸੀ.ਐਲ ਪਬਲਿਕ ਸਕੂਲ ਵਲੋਂ ਮਨਾਇਆ ਗਿਆ ਸਲਾਨਾ ਦਿਵਸ

ਰਾਜਪੁਰਾ,09 ਨਵੰਬਰ(ਹਿਮਾਂਸ਼ੂ ਹੈਰੀ):ਆਈ.ਸੀ.ਐੱਲ ਪਬਲਿਕ ਸਕੂਲ ਪਿਛਲੇ ਕਈ ਦਹਾਕਿਆਂ ਤੋਂ ਰਾਜਪੁਰਾ ਵਿੱਚ ਆਪਣਾ ਨਾਮ ਕਮਾ ਚੁੱਕਿਆ ਹੈ ਤੇ ਬੱਚਿਆਂ ਸਮੇਤ ਮਾਪਿਆਂ ਦਾ ਲਈ ਇੱਕ ਵਿਸ਼ਵਾਸ ਚਿੰਨ ਬਣਿਆ ਹੋਇਆ ਹੈ ਉਸੀ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਧਰੋਹਰ ਥੀਮ ਦੇ ਉੱਤੇ ਅੱਜ ਆਈ.ਸੀ.ਐਲ ਪਬਲਿਕ ਸਕੂਲ ਵੱਲੋਂ ਆਪਣਾ ਸਲਾਨਾ ਦਿਵਸ ਰਾਜਪੁਰਾ ਦੇ ਇਕ ਨਿੱਜੀ ਹੋਟਲ ਵਿੱਚ ਮਨਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਸੁਰਿੰਦਰ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਉਸ ਭਵਿੱਖ ਨੂੰ ਚੰਗਾ ਬਣਾਉਣ ਲਈ ਸੰਗੀਤ ਪੜ੍ਹਾਈ ਤੇ ਸੰਸਕਾਰ ਹੋਣੇ ਬਹੁਤ ਜਰੂਰੀ ਹਨ ਜਿਸ ਦੇ ਲਈ ਆਈਸੀਐਲ ਪਬਲਿਕ ਸਕੂਲ ਰਾਜਪੁਰਾ ਵਿੱਚ ਜਾਣਿਆ ਜਾਂਦਾ ਹੈ। ਉਹਨਾਂ ਨੇ ਅੱਜ ਦੇ ਦਿਨ ਦੀ ਸਮੂਹ ਸਟਾਫ ਮੈਂਬਰ ਮੈਨੇਜਮੈਂਟ ਅਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਦੇ ਉਜਵਲ ਭਵਿੱਖ ਦੀ ਵੀ ਕਾਮਨਾ ਕੀਤੀ ਤੇ ਨਾਲ ਨਾਲ ਉਹਨਾਂ ਨੇ ਬੱਚਿਆਂ ਨੂੰ ਟਿਪਸ ਦਿੰਦੇ ਹੋਏ ਵੀ ਇਸ ਸਮੇਂ ਚੱਲ ਰਹੀ ਹਵਾ ਦੇ ਪ੍ਰਦੂਸ਼ਣ ਵਿੱਚ ਸਮੋਗ ਦਿਖ ਰਿਹਾ ਹੈ ਉਸ ਕੋਲੋਂ ਵੀ ਬਚਣ ਦੀ ਸਲਾਹ ਦਿੱਤੀ ਇਸ ਮੌਕੇ ਤੇ ਆਈ.ਸੀ.ਐਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੈਡਮ ਹਰਸ਼ ਅਲਰੇਜਾ ਨੇ ਮੁੱਖ ਮਹਿਮਾਨ ਦਾ ਅਤੇ ਸਕੂਲ ਵਿੱਚ ਆਏ ਹੋਏ ਸਾਰੇ ਪੇਰੈਂਟਸ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਸਕਿਟ ਪੇਸ ਕੀਤੇ ਗਏ ਬੱਚਿਆਂ ਦੇ ਇਹਨਾਂ ਪ੍ਰੋਗਰਾਮਾਂ ਨੇ ਆਏ ਹੋਏ ਮਹਿਮਾਨਾ ਦਾ ਅਤੇ ਸਕੂਲ ਸਟਾਫ ਸਮੇਤ ਮੁੱਖ ਮਹਿਮਾਨ ਦਾ ਮਨ ਮੋਹ ਲਿਆ
ਇਸ ਮੌਕੇ ਤੇ ਮੈਡਮ ਹਰਸ਼ ਅਲਰੇਜਾ ਨੇ ਸਟਾਫ ਅਤੇ ਬੱਚਿਆਂ ਦੀ ਖੁੱਲ ਕੇ ਸ਼ਲਾਘਾ ਕੀਤੀ ਤੇ ਆਏ ਹੋਏ ਮਹਿਮਾਨਾਂ ਨੂੰ ਸਕੂਲ ਵਿੱਚ ਹੋਣ ਵਾਲੀ ਗਤੀ ਵਿਧੀਆਂ ਵਿੱਚ ਸ਼ਿਰਕਤ ਹੋਣ ਦੀ ਅਪੀਲ ਕੀਤੀ। ਇਸ ਮੌਕੇ ਤੇ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਆਪਣੀ ਟੀਮ ਦੇ ਨਾਲ ਤੇ
ਸਕੂਲ ਦੇ ਬੱਚੇ ਅਤੇ ਉਨਾਂ ਦੇ ਮਾਪੇ ਹਾਜ਼ਰ ਰਹੇ ਅਤੇ ਉਹਨਾਂ ਵੱਲੋਂ ਪੂਰੇ ਪ੍ਰੋਗਰਾਮ ਦਾ ਆਨੰਦ ਲਿੱਤਾ ਗਿਆ।

ਫੋਟੋ ਕੈਪਸ਼ਨ ਵੀ ਜਾਣਕਾਰੀ ਦਿੰਦੇ ਹੋਏ ਮੁੱਖ ਮਹਿਮਾਨ ਡਾਕਟਰ ਸੁਰਿੰਦਰ ਅਤੇ ਮੈਡਮ ਹਰਸ਼ ਲਰੇਜਾ ਅਤੇ ਸਟੇਜ ਤੇ ਪ੍ਰਸਤੁਤੀ ਦਿੰਦੇ ਹੋਏ ਬੱਚੇ

Leave a Reply

Your email address will not be published. Required fields are marked *