ਲੱਗਦਾ ਨਗਰ ਕੌਂਸਲ ਅਵਾਰਾ ਪਸ਼ੂਆਂ ਵੱਲੋਂ ਕੀਤੇ ਜਾਣ ਵਾਲੇ ਕਿਸੀ ਵੱਡੇ ਹਾਦਸੇ ਦਾ ਕਰ ਰਿਹਾ ਹੈ ਇੰਤਜ਼ਾਰ…?
ਜਖਮੀਆਂ ਦਾ ਸਰਕਾਰੀ ਹਸਪਤਾਲ ਵਿੱਚ ਪ੍ਰਾਥਮਿਕ ਉਪਚਾਰ ਕੀਤਾ ਗਿਆ
ਬੀਤੀ ਰਾਤ ਰਾਜਪੁਰਾ ਦੇ ਗੁਰਦੁਆਰਾ ਸਿੰਘ ਸਭਾ ਰੋਡ ਤੇ ਦੋ ਸਾਂਡ ਆਪਸ ਵਿੱਚ ਲੜਦੇ ਲੜਦੇ ਇੱਕ ਐਨਕ ਦੀ ਦੁਕਾਨ ਵਿੱਚ ਵੜ ਗਏ ਤੇ ਉਥੇ ਬੈਠੇ ਗ੍ਰਾਹਕਾਂ ਨੂੰ ਜਖਮੀ ਕਰਤਾ। ਜਿਸਦੇ ਵਿੱਚ ਲੜਕੀ ਤੇ ਇੱਕ ਲੜਕਾ ਜੋ ਕਿ ਐਨਕ ਵਾਲੀ ਦੁਕਾਨ ਤੇ ਆਪਣਾ ਕੰਮ ਕਰਾਉਣਾ ਆਏ ਸਨ ਇਸ ਹਾਦਸੇ ਚ ਉਹ ਭਿਆਨਕ ਰੂਪ ਵਿੱਚ ਜ਼ਖਮੀ ਹੋ ਗਏ ਤੇ ਦੁਕਾਨ ਦਾ ਵੀ ਭਾਰੀ ਨੁਕਸਾਨ ਹੋਇਆ। ਜਿਸਤੋਂ ਬਾਅਦ ਜਖਮੀ ਲੋਕਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਪ੍ਰਾਥਮਿਕ ਉਪਚਾਰ ਕੀਤਾ ਗਿਆ। ਜਿਕਰਯੋਗ ਗਲ ਹੈ ਕੀ ਜਖਮੀ ਇੰਨੇ ਡਰੇ ਤੇ ਸਹਿਮੇ ਹੋਏ ਸੀ ਕਿ ਉਹ ਕੁਝ ਬੋਲ ਵੀ ਪਾ ਰਹੇ ਸਨ। ਇਸ ਮੌਕੇ ਉਥੇ ਮੌਜੂਦ ਦੁਕਾਨਦਾਰ ਅਤੇ ਲੋਕਾਂ ਦਾ ਇਹ ਕਹਿਣਾ ਸੀ ਲੱਖਾਂ ਰੁਪਏ ਕਾਊਸੈਸ ਦੇ ਨਾਮ ਤੇ ਇਕੱਠੇ ਹੋਣ ਵਾਲੇ ਪੈਸੇ ਆਖਰ ਜਾਂਦੇ ਕਿੱਥੇ ਨੇ। ਜੇਕਰ ਅਵਾਰਾ ਪਸ਼ੂ ਇੱਦਾ ਹੀ ਸੜਕਾਂ ਤੇ ਰਹਿਣਗੇ ਤਾਂ ਲੋਕਾਂ ਦਾ ਘਰੋ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਵੇਗਾ ਲੱਗਦਾ। ਰੋਜ਼ਾਨਾ ਇੱਦਾ ਦੇ ਹਾਦਸੇ ਵਾਪਰਦੇ ਨੇ ਲੇਕਿਨ ਨਗਰ ਕੌਂਸਲ ਨੂੰ ਇਹ ਸਬ ਨਹੀਂ ਨਜਰ ਆਉਂਦਾ ਤੇ ਆਏ ਦਿਨ ਲੋਕਾਂ ਦੀ ਜ਼ਿੰਦਗੀ ਦਾਅ ਤੇ ਲੱਗ ਰਹੀ ਹੈ ਆਖਿਰ ਕਦ ਪ੍ਰਸ਼ਾਸ਼ਨ ਜਾਗੇਗਾ ਤੇ ਰਾਜਪੁਰਾ ਸ਼ਹਿਰ ਆਵਾਰਾ ਪਸ਼ੁਆ ਦੇ ਆਤੰਗ ਦੇ ਕਹਿਰ ਤੋਂ ਮੁੱਕਤ ਹੋਵੇਗਾ। ਇਸ ਮੌਕੇ ਮੀਡੀਆ ਨਾਲ ਗਲ ਕਰਦੇ ਦੁਕਾਨ ਦੇ ਮਾਲਿਕ ਅਤੇ ਜਖਮੀ ਹੋਏ ਲੋਕਾਂ ਦੇ ਪਿਤਾ ਅਤੇ ਸਰਕਾਰੀ ਹਸਪਤਾਲ ਦੇ ਡਿਊਟੀ ਡਾਕਟਰ ਨੇ ਕਿ ਕਿਹਾ ਤੁਸੀ ਵੀ ਸੁਣੋ ਰਾਜਪੁਰਾ ਤੋਂ IBN PUNJAB ਨਿਊਜ਼ ਦੇ ਲਈ ਰਾਕੇਸ਼ ਭਟੇਜਾ ਦੇ ਨਾਲ ਹਿਮਾਂਸ਼ੂ ਹੈਰੀ ਦੀ ਰਿਪੋਰਟ।
ਬਾਈਟ ਅਤੇ ਸ਼ੋਟਸ ਦੁਕਾਨ ਮਾਲਿਕ, ਫੱਟੜ ਹੋਏ ਬੱਚਿਆਂ ਦੇ ਪਿਤਾ ਅਤੇ ਡਿਊਟੀ ਤੇ ਮੌਜੂਦ ਡਾਕਟਰ , ਸੀ ਸੀ ਟੀ ਵੀ ਫੁਟੇਜ