ਪਿੰਡ ਰਾਮਪੁਰ ਕਲਾਂ ‘ਚ ਇੰਟਰਲਾਕ ਟਾਇਲਾਂ ਦੀ ਕੀਤੀ ਸ਼ੁਰੂਆਤ

ਰਾਜਪੁਰਾ,25 ਸਤੰਬਰ (ਹਿਮਾਂਸ਼ੂ ਹੈਰੀ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਘਰ ਨਲ ਤੇ ਹਰ ਘਰ ਜਲ ਦੀ ਸੁਵਿਧਾ ਪੀਣ ਯੋਗ ਸਾਫ਼ ਪਾਣੀ ਪਹੁੰਚਣ ਦਾ ਤਹੱਈਆ ਕੀਤਾ ਹੈ।ਇਸੇ ਤਹਿਤ ਅੱਜ ਹਲਕਾ ਰਾਜਪੁਰਾ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਪਿੰਡ ਧਰਮਗੜ੍ਹ ਵਿਖੇ ਕਰੀਬ 24 ਲੱਖ 99 ਹਜ਼ਾਰ ਰੁਪਏ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਦੀ ਲਾਗਤ ਨਾਲ ਕਰੀਬ 900 ਫੁੱਟ ਡੂੰਘਾ ਨਵਾ ਟਿਊਬਵੈੱਲ ਲਗਾਉਣ ਦਾ ਉਦਘਾਟਨ ਕੀਤਾ।ਇਸ ਮੌਕੇ ਉਨ੍ਹਾਂ ਨਾਲ ਐਸ ਡੀ ਓ ਵਾਟਰ ਸਪਲਾਈ ਸੁਮਿਤ ਕੁਮਾਰ ਅਤੇ ਜੇਈ ਨਵਜੋਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਇਸ ਮੌਕੇ ਪਿੰਡ ਧਰਮਗੜ੍ਹ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਉਪਲਬੱਧ ਕਰਵਾਉਣ ਲਈ ਉਹ ਵਚਨਬੱਧ ਹਨ।ਉਨ੍ਹਾਂ ਕਿਹਾ ਕਿ ਜਲ ਸਪਲਾਈ ਵਿਭਾਗ ਲੋਕਾਂ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਾ ਟਿਊਬਵੈੱਲ ਲਾਉਣ ਦਾ ਕੰਮ ਬਿਨ੍ਹਾਂ ਦੇਰੀ ਸ਼ੁਰੂ ਕੀਤਾ ਜਾ ਰਿਹਾ ਹੈ।ਪਬਲਿਕ ਨੂੰ ਜਲਦੀ ਇਸ ਨਵੇ ਟਿਊਬਵੈੱਲ ਦਾ ਪੀਣਯੋਗ ਸਾਫ ਪਾਣੀ ਮੁਹੱਈਆ ਹੋਵੇਗਾ।ਇਸ ਤੋ ਇਲਾਵਾ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਪਿੰਡ ਰਾਮਪੁਰ ਕਲਾਂ ਵਿਖੇ ਕਰੀਬ ਅੱਠ ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ ਵੀ ਕੀਤਾ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜੋ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਪਿੰਡ ਵਾਸੀਆ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦਾ ਸਿੱਧਾ ਫਾਇਦਾ ਪਿੰਡ ਵਾਸੀਆ ਨੂੰ ਹੋਵੇਗਾ।ਕਿਉਕਿ ਪੰਜਾਬ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨੇ ਕੀਤਾ ਹੈ।ਹੋਰਨਾਂ ਤੋ ਇਲਾਵਾ ਜਸਵਿੰਦਰ ਸਿੰਘ ਲਾਲਾ ਖਲੋਰ, ਅਵਤਾਰ ਸਿੰਘ ਧਰਮਗੜ੍ਹ, ਮਾਸਟਰ ਗੁਰਜੀਤ ਸਿੰਘ ਬਲਾਕ ਪ੍ਰਧਾਨ, ,ਕੋਸਲਰ ਹਰਭਜਨ ਲਾਲ ਨੰਦਾ, ਸੱਜਣ ਸਿੰਘ, ਅਮਰੀਕ ਸਿੰਘ, ਜਸਮੇਰ ਸਿੰਘ ਫੋਜੀ, ਨਰਿੰਦਰ ਸਿੰਘ ਲਾਲਾ ਧਰਮਗੜ੍ਹ, ਮਲਕੀਤ ਸਿੰਘ,ਪਿਆਰਾ ਸਿੰਘ ਨੰਬਰਦਾਰ,ਜਗਦੀਪ ਸਿੰਘ ਅਲੂਣਾ,ਜੇਸ਼ ਬੋਵਾ ਯੂਥ ਪ੍ਰਧਾਨ, ਅਮਰਿੰਦਰ ਮੀਰੀ ਪੀਏ,ਲੱਕੀ ਸੰਧੂ, ਸਰਪੰਚ ਰਾਮਪੁਰ ਹਰਿੰਦਰ ਸਿੰਘ, ਤਰਲੋਚਨ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਰਾਮਪੁਰ, ਅਵਤਾਰ ਸਿੰਘ ਕਕਰਾਲਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਜਲਾਲਪੁਰ,ਪੰਚਾਇਤ ਸੈਕਟਰੀ ਹਰਪ੍ਰੀਤ ਸਿੰਘ, ਰਿੰਕੂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਔਰਤਾਂ ਮੌਜੂਦ ਸਨ।
ਫੋਟੋ ਕੈਪਸਨ:–
ਵਿਧਾਇਕਾ ਨੀਨਾ ਮਿੱਤਲ ਧਰਮਗੜ੍ਹ ਵਿਖੇ ਪੀਣ ਵਾਲੇ ਪਾਣੀ ਦੇ ਨਵੇ ਟਿਊਬਵੈਲ ਲਗਾਉਣ ਦਾ ਉਦਘਾਟਨ ਕਰਦੇ ਹੋਏ