ਮਾਨ ਸਰਕਾਰ ਦੇ ਉਪਰਾਲੇ ਸਦਕਾ ਸੂਬੇ ਵਿਚ ਮੁਹੱਲਾ ਕਲੀਨਿਕ ਅਵਾਮ ਲਈ ਵਰਦਾਨ: ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,24 ਸਤੰਬਰ (ਹਿਮਾਂਸ਼ੂ ਹੈਰੀ): ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਲੜੀ ਤਹਿਤ ਅੱਜ ਹਲ਼ਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਪਿੰਡ ਮਨੋਲੀ ਸੂਰਤ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ।ਇਸ ਮੌਕੇ ਸ਼੍ਰੀਮਤੀ ਸੋਨਮ ਚੌਧਰੀ ਏ.ਡੀ.ਸੀ.(ਡੀ) ਮੋਹਾਲੀ, ਰੈਨੂੰ ਸਿੰਘ ਸੀ ਐਮ ਓ ਮੁਹਾਲੀ,ਦੀਪਾਂਕਰ ਗਰਗ ਐਸ.ਡੀ.ਐਮ ਮੋਹਾਲੀ,ਸ਼੍ਰੀ ਹਿਰਦੇਵੀਰ ਸਿੰਘ ਨਾਇਬ ਤਹਿਸੀਲਦਾਰ ਬਨੂੜ,ਸ਼੍ਰੀਮਤੀ ਰਜਨੀਤ ਰੰਧਾਵਾ ਐਸ.ਐਮ.ਓ ਬਨੂੜ ਵਿਸ਼ੇਸ਼ ਤੌਰ ਮੌਜੂਦ ਸਨ।ਇਸ ਦੋਰਾਨ ਗੱਲਬਾਤ ਕਰਦੇ ਹੋਏ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਬਲਿਕ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਕੇ ਅਵਾਮ ਦੇ ਹਿੱਤਾ ਲਈ ਹੋਰ ਅਹਿਮ ਫੈਸਲੇ ਲਏ ਜਾ ਰਹੇ ਹਨ। ਜਿਨ੍ਹਾਂ ਵਿਚ ਪਹਿਲ ਦੇ ਆਧਾਰ ਤੇ ਸਿਹਤ ਅਤੇ ਸਿੱਖਿਆ ਅਜਿਹੀਆਂ ਸਹੂਲਤਾਂ ਦੇਣ ਤੇ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਮਨੋਲੀ ਸੂਰਤ ਵਿਚ ਮੁਹੱਲਾ ਕਲੀਨਿਕ ਖੁੱਲਣ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਵਧੇਰੇ ਲਾਭ ਮਿਲੇਗਾ।ਕਿਉਂਕਿ ਸਮਰੱਥ ਲੋਕ ਤਾਂ ਮਹਿੰਗੇ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਸਕਦੇ ਹਨ,ਇਸ ਲਈ ਗਰੀਬ ਤੇ ਆਮ ਲੋਕਾਂ ਲਈ ਇਹ ਆਮ ਆਦਮੀ ਕਲੀਨਿਕ ਕਿਸੇ ਵਰਦਾਨ ਤੋ ਘੱਟ ਨਹੀਂ।ਇਸ ਮੌਕੇ ਸ਼੍ਰੀਮਤੀ ਰਜਨੀਤ ਰੰਧਾਵਾ ਐਸ.ਐਮ.ਓ ਬਨੂੜ ਨੇ ਕਿਹਾ ਕਿ ਮਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ, ਮੁਫ਼ਤ ਦਵਾਈਆਂ ਅਤੇ ਲੈਬ ਟੈਸਟ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਪੰਜਾਬ ਸਰਕਾਰ ਦੀ ਹਦਾਇਤਾ ਅਨੁਸਾਰ ਲੋੜੀਂਦੀਆਂ ਦਵਾਈਆਂ, ਡਾਕਟਰਾਂ ਅਤੇ ਸਟਾਫ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।ਇਸ ਮੌਕੇ ਮਾਸਟਰ ਸੁਰਿੰਦਰ ਸਿੰਘ, ਮਾਸਟਰ ਮੇਵਾ ਸਿੰਘ, ਹਰਨੇਕ ਸਿੰਘ, ਕੁਲਵੰਤ ਸਿੰਘ,ਕੋਸਲਰ ਭਜਨ ਸਿੰਘ, ਜਸਵਿੰਦਰ ਸਿੰਘ ਲਾਲਾ ਖਲੋਰ,ਕੋਸਲਰ ਬਲਜੀਤ ਸਿੰਘ,ਅਵਤਾਰ ਸਿੰਘ,ਹੀਰਾ ਸਿੰਘ, ਨਿਰਮੈਲ ਸਿੰਘ, ਸ਼ੇਰ ਸਿੰਘ, ਪ੍ਰੀਤਮ ਸਿੰਘ,ਚਤੱਨ ਸਿੰਘ, ਅਮਰਿੰਦਰ ਮੀਰੀ ਪੀਏ,ਰਾਜੇਸ਼ ਬੋਵਾ, ਸਚਿਨ ਮਿੱਤਲ,ਲੱਕੀ ਸੰਧੂ, ਅਸ਼ੋਕ ਕੁਮਾਰ,ਬੰਤ ਸਿੰਘ, ਲਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਮਨੋਲੀ ਸੂਰਤ ਦੇ ਵਾਸੀ ਅਤੇ ਔਰਤਾ ਮੌਜੂਦ ਸਨ।