
ਰਾਜਪੁਰਾ,24 ਸਤੰਬਰ(ਹਿਮਾਂਸ਼ੂ ਹੈਰੀ): ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਪ੍ਰੋ. ਵੰਦਨਾ ਗੁੱਪਤਾ, ਪ੍ਰੋ. ਅਵਤਾਰ ਸਿੰਘ ਅਤੇ ਪ੍ਰੋ. ਗਗਨਦੀਪ ਕੌਰ ਦੀ ਦੇਖ ਰੇਖ ਹੇਠ ਐਨ.ਐਸ. ਐਸ. ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਵਲੰਟੀਅਰਜ ਨੂੰ ਐਨ. ਐਸ. ਐਸ. ਦਿਵਸ ਦੀ ਵਧਾਈ ਦਿੱਤੀ ਅਤੇ ਵਲੰਟੀਅਜ ਨੂੰ ਸਮਾਜ ਸੇਵਾ ਲਈ ਪ੍ਰੇਰਤ ਕੀਤਾ। ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ ਅਤੇ ਪ੍ਰੋ. ਅਵਤਾਰ ਸਿੰਘ ਨੇ ਐਨ. ਐਸ. ਐਸ. ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਵਲੰਟੀਅਰਜ ਨੂੰ ਸੇਵਾ ਭਾਵਨਾ ਲਈ ਹਮੇਸ਼ਾ ਤਿਆਰ ਰਹਿਣ ਲਈ ਕਿਹਾ। ਇਸ ਮੌਕੇ ਵਲੰਟੀਅਜ ਦੇ ‘ਸਵੱਛਤਾ ਹੀ ਸੇਵਾ 2024’ ਵਿਸ਼ੇ ਉਤੇ ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੋਸ਼ਟਰ ਮੁਕਾਬਲਿਆਂ ਵਿੱਚ ਖੁਸ਼ਬੂ ਨੇ ਪਹਿਲਾ, ਜਸ਼ਨਦੀਪ ਨੇ ਦੂਜਾ ਅਤੇ ਸੋਨਮ ਨੇ ਤੀਜਾ , ਇਸੇ ਤਰ੍ਹਾਂ ਸਲੋਗਨ ਮੁਕਾਬਲਿਆਂ ਵਿੱਚ ਖੁਸ਼ਪ੍ਰੀਤ ਨੇ ਪਹਿਲਾ, ਖੁਸ਼ਬੂ ਨੇ ਦੂਜਾ ਅਤੇ ਸੋਨਮ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰੋ. ਗਗਨਦੀਪ ਕੌਰ ਨੇ ਐਨ. ਐਸ. ਐਸ. ਵਲੋਂ ਲਗਾਏ ਜਾਂਦੇ ਕੈਂਪ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ। ਪ੍ਰੋਫੈਸਰ ਵੰਦਨਾ ਗੁਪਤਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਗੁਰਜਿੰਦਰ ਸਿੰਘ, ਪ੍ਰੋ. ਸੰਦੀਪ ਕੁਮਾਰ,ਪ੍ਰੋ. ਅੰਮ੍ਰਿਤਪਾਲ ਕੌਰ , ਸ੍ਰੀਮਤੀ ਮੰਜੂ ਬਾਲਾ, ਹਰਪ੍ਰੀਤ ਸਿੰਘ ਕੋਚ ਅਤੇ ਲਗਭਗ ਇਕ ਸੌ ਪੰਜਾਹ ਵਲੰਟੀਅਰ ਸ਼ਾਮਿਲ ਸਨ।
ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਡਾਂ ਚੰਦਰ ਪ੍ਰਕਾਸ਼ ਗਾਂਧੀ।