ਪਟੇਲ ਕਾਲਜ ਵਿੱਚ ਕਾਮਰਸ ਦਿਵਸ ਮਨਾਇਆ ਗਿਆ

ਰਾਜਪੁਰਾ,05 ਅਗਸਤ (ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਕਾਲਜ ਰਾਜਪੁਰਾ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਕਾਮਰਸ ਦਿਵਸ ਮਨਾਇਆ ਗਿਆ। ਜਿਸ ਦੀ ਦੇਖ-ਰੇਖ ਡਾ. ਜੈ ਦੀਪ ਸਿੰਘ ਵਿਭਾਗ ਦੇ ਮੁਖੀ ਨੇ ਕੀਤੀ। ਇਸ ਮੌਕੇ ਮੈਡਮ ਸੀ.ਐਸ. ਯੋਗਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਗੀਤਿਕਾ ਵੱਲੋਂ ਮੈਡਮ ਯੋਗਿਤਾ ਨੂੰ ਬੁਕੇ ਦਿੰਦੇ ਹੋਏ ਸਵਾਗਤ ਕਰਦਿਆਂ ਅਤੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ। ਮੈਡਮ ਯੋਗਿਤਾ ਵੱਲੋਂ ਕਾਮਰਸ ਦੇ ਵੱਖ-ਵੱਖ ਪਹਿਲੂਆਂ ਬਾਰੇ ਬੱਚਿਆਂ ਨਾਲ ਸਾਂਝੇ ਕੀਤੇ ਗਏ ਅਤੇ ਦੱਸਿਆ ਕਿ ਉਹ ਆਪਣਾ ਭਵਿੱਖ ਕਾਮਰਸ ਵਿੱਚ ਕਿਵੇਂ ਸੁਰੱਖਿਅਤ ਕਰ ਸਕਦੇ ਹਨ। ਇਸ ਤੋਂ ਇਲਾਵਾ ਡਾ. ਜੈ ਦੀਪ ਸਿੰਘ ਵਿਭਾਗ ਮੁਖੀ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਮੈਡਮ ਯੋਗਿਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲਗਭਗ ਬੀ. ਕਾਮ. ਅਤੇ ਐਮ.ਕਾਮ. ਦੇ 70 ਤੋਂ 80 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਡਾ. ਨਵਨੀਤ ਕੌਰ, ਡਾ. ਰਜਨੀ ਵੋਹਰਾ, ਪ੍ਰੋ. ਰਿਤੂ, ਪ੍ਰੋ. ਗੀਤਿਕਾ, ਪ੍ਰੋ. ਲਿਜਾ, ਪ੍ਰੋ. ਹਰਜਿੰਦਰ, ਪ੍ਰੋ. ਗੁਰਪ੍ਰੀਤ, ਪ੍ਰੋ. ਸ਼ੈਲੀ, ਪ੍ਰੋ. ਪ੍ਰਿਆ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਦੀਪਤੀ ਅਤੇ ਪ੍ਰੋ. ਪਲਕ ਮੌਜੂਦ ਰਹੇ।
ਜਾਰੀ ਕਰਤਾ ਕਾਮਰਸ ਵਿਭਾਗ ਪਟੇਲ ਕਾਲਜ ਰਾਜਪੁਰਾ

Leave a Reply

Your email address will not be published. Required fields are marked *