18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਹਨ ਚਲਾਉਂਦੇ ਪਕੜੇ ਗਏ ਤਾਂ ਉਹਨਾਂ ਦੇ ਮਾਪਿਆਂ ਨੂੰ ਲੱਗੇਗਾ ਜੁਰਮਾਨਾ ਹੋਵੇਗੀ ਜੇਲ

ਰਾਜਪੁਰਾ,29 ਜੁਲਾਈ 2024 (ਹਿਮਾਂਸ਼ੂ ਹੈਰੀ): 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਕਿ ਦੋ ਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਚਲਾਉਂਦੇ ਹਨ ਉਹਨਾਂ ਦੇ ਲਈ ਨਵੇਂ ਕਾਨੂੰਨ ਆ ਚੁੱਕੇ ਹਨ ਨਵੇਂ ਕਾਨੂੰਨਾਂ ਦੇ ਤਹਿਤ ਬੱਚਿਆਂ ਨੂੰ ਅਤੇ ਮਾਂ ਬਾਪ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਇਸ ਦੇ ਤਹਿਤ ਹੀ ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਵੱਖ-ਵੱਖ ਉਪਰਾਲੇ ਕਰਕੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਂ ਬਾਪ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸੀ ਦੇ ਤਹਿਤ ਹੀ ਅੱਜ ਸਕਾਲਰ ਪਬਲਿਕ ਸਕੂਲ ਰਾਜਪੁਰਾ ਵਿੱਚ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਤੇ ਟਰੈਫਿਕ ਮਾਰਸਲ ਦੀਪਕ ਚਾਵਲਾ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਟ੍ਰੈਫਿਕ ਮਾਰਸਲ ਦੀਪਕ ਚਾਵਲਾ ਤੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਨਵੇਂ ਕਾਨੂੰਨ 199/A ਅਤੇ 199/B ਦੇ ਤਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਿੱਚ ਅਗਰ ਕੋਈ ਨਾਬਾਲਿਕ ਬੱਚਾ ਟੂ ਵੀਲਰ ਜਾਂ ਚਾਰ ਪਈਆ ਵਾਹਨ ਚਲਾਉਂਦਾ ਹੋਇਆ ਫੜਿਆ ਜਾਂਦਾ ਤਾਂ ਉਸਦਾ ਸਿੱਧਾ 25000 ਦਾ ਜੁਰਮਾਨਾ ਅਤੇ ਉਹਨਾਂ ਦੇ ਮਾਂ ਬਾਪ ਨੂੰ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ ਇਸ ਤੋਂ ਬਚਣ ਲਈ ਜਰੂਰੀ ਹੈ ਕਿ ਮਾਂ ਬਾਪ ਆਪਣੇ ਛੋਟੇ ਬੱਚਿਆਂ ਨੂੰ ਕੋਈ ਵੀ ਵਹੀਕਲ ਚਲਾਉਣ ਵਾਸਤੇ ਨਾ ਦੇਣ ਤੇ ਬੱਚੇ ਵੀ ਅੱਜ ਦਾ ਹੀ ਸੈਮੀਨਾਰ ਤੋਂ ਬਾਅਦ ਜਾਗਰੂਕ ਹੋ ਕੇ ਆਪਣੇ ਮਾਂ ਬਾਪ ਨੂੰ ਜਾਗਰੂਕ ਕਰਨ ਕੀ ਦੋ ਪਈਆ ਵਾਹਨ ਚਲਾਣ ਦੇ ਸਮੇਂ ਹੈਲਮਟ ਪਾਉਣ ਤੇ ਗੱਡੀ ਚਲਾਉਣ ਵੇਲੇ ਆਪਣੀ ਕਾਗਜ਼ਾਤ ਅਤੇ ਬੈਲਟ ਦਾ ਪ੍ਰਯੋਗ ਜਰੂਰ ਕਰਾਂਗੇ। ਰਾਜਪੁਰਾ ਤੇ ਟਰੈਫਿਕ ਮਾਰਸਲ ਦੀਪਕ ਚਾਵਲਾ ਨੇ ਵੀ ਬੱਚਿਆਂ ਨੂੰ ਇਨਾ ਕਾਨੂੰਨਾ ਪ੍ਰਤੀ ਜਾਗਰੂਕ ਰਹਿਣ ਲਈ ਕਿਹਾ

Leave a Reply

Your email address will not be published. Required fields are marked *