
ਰਾਜਪੁਰਾ, 29 ਜੁਲਾਈ (ਹਿਮਾਂਸ਼ੂ ਹੈਰੀ): ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਐਨ.ਸੀ.ਸੀ ਵਿਭਾਗ ਵੱਲੋਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਵਿਭਾਗ ਵੱਲੋਂ ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਤੇ ਇਨ੍ਹਾਂ ਮੁਕਾਬਲਿਆਂ ਵਿਚ ਵਿਭਾਗ ਦੇ 30 ਕੈਡਟਸ ਨੇ ਭਾਗ ਲਿਆ ਅਤੇ ਇਸੇ ਦੌਰਾਨ 5 ਪੰਜਾਬ ਬਟਾਲੀਅਨ ਦੇ ਏ.ਐਨ.ਓ ਲੈਫਟਿਨੈਂਟ ਜੈਦੀਪ ਸਿੰਘ ਅਤੇ ਪ੍ਰਿੰਸੀਪਲ ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ 25 ਦੇ ਕਰੀਬ ਪੌਦੇ ਲਗਾਏ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਸੋਸਾਇਟੀ ਦੇ ਪ੍ਰਧਾਨ ਰਮਨ ਜੈਨ ਅਤੇ ਕਮਲ ਟੰਡਨ ਐਨਸੀਸੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਗਲੋਬਲ ਵਾਰਮਿੰਗ ਵੱਧ ਰਹੀ ਹੈ ਜਿਸ ਦਾ ਮੁੱਖ ਕਾਰਨ ਦਰਖਤਾਂ ਦਾ ਘੱਟ ਹੋਣਾ ਹੈ।ਦਰਖਤ ਹੀ ਇਕ ਅਜਿਹੀ ਪ੍ਰਕ੍ਰਿਆ ਹਨ ਜੋ ਕਿ ਮੌਸਮ ਵਿਚ ਹੋਏ ਅਸੰਤੁਲਨ ਨੂੰ ਠੀਕ ਕਰ ਸਕਦਾ ਹੈ।