ਰਾਜਪੁਰਾ ਥਾਣਾ ਸਦਰ ਪੁਲਿਸ ਨੇ 2 ਵਿਅਕਤੀਆਂ ਨੂੰ 100 ਸ਼ਰਾਬ ਦੀਆ ਪੇਟੀਆ ਸਮੇਤ ਕੀਤਾ ਗ੍ਰਿਫਤਾਰ

ਰਾਜਪੁਰਾ,26 ਜੁਲਾਈ (ਹਿਮਾਂਸ਼ੂ ਹੈਰੀ):ਮਾਨਯੋਗ ਐੱਸ.ਐਸ.ਪੀ ਵਰੁਣ ਸ਼ਰਮਾ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡੀ.ਐੱਸ.ਪੀ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਐਸ.ਐਚ.ਓ.ਥਾਣਾ ਸਦਰ ਰਾਜਪੁਰਾ ਕਿਰਪਾਲ ਸਿੰਘ ਮੋਹੀ ਨੇ ਮਾਨਯੋਗ ਐੱਸ.ਐੱਸ.ਪੀ. ਸਾਹਿਬ ਪਟਿਆਲਾ ਜੀ ਦੀਆ ਸਖਤ ਹਦਾਇਤਾ ਅਨੁਸਾਰ ਰਾਜਪੁਰਾ ਸਰਹਿੰਦ ਮੇਨ ਜੀ.ਟੀ ਰੋਡ ਤੇ ਪਿੰਡ ਉਕਸੀ ਜੱਟਾ ਵਿਖੇ ਨਾਕਾਬੰਦੀ ਦੌਰਾਨ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਨੇ ਨਾਕੇ ਤੇ ਖੜੀ ਪੁਲਿਸ ਪਾਰਟੀ ਨੂੰ ਇੱਕ ਗੁਪਤ ਸੂਚਨਾ ਦਿੱਤੀ। ਜਿਸ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਕੈਟਰ ਨੰਬਰ HR-55-AK-7989 ਨੂੰ ਰੋਕਣ ਦਾ ਇਸ਼ਾਰਾ ਕੀਤਾ ਲੇਕਿਨ ਕੈਟਰ ਦਾ ਡਰਾਈਵਰ ਕੈਂਟਰ ਨੂੰ ਰੋਕਣ ਦੀ ਬਜਾਏ ਭੱਜਣ ਦੀ ਤਾਕ ਵਿੱਚ ਕੈਟਰ ਨੂੰ ਯੂ-ਟਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਨਾਕੇ ਤੇ ਖੜੀ ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਨਾਲ ਕੈਟਰ ਚਾਲਕ ਅਭਿਸ਼ੇਕ ਪੁੱਤਰ ਕਰਨ ਵਾਸੀ ਪਿੰਡ ਹਿਆਤਪੁਰਾ ਤਹਿਸੀਲ ਹਸਨਪੁਰ ਥਾਣਾ ਅਦਮਪੁਰ ਜਿਲਾ ਅਮਰੋਹਾ (ਯੂ.ਪੀ) ਹਾਲ ਵਾਸੀ ਪਿੰਡ ਬਾਸਪਦਮਕਾ ਤਹਿਸੀਲ ਪਟੌਦੀ ਥਾਣਾ ਪਟੌਦੀ ਜਿਲਾ ਰਿਵਾੜੀ ਹਰਿਆਣਾ ਅਤੇ ਗੋਪਾਲ ਸ਼ਰਮਾਂ ਪੁੱਤਰ ਸ਼ਿਆਮ ਲਾਲ ਸ਼ਰਮਾਂ ਵਾਸੀ ਪਿੰਡ ਤੈਪੁਗੜਾ ਤਹਿਸੀਲ ਤਿਜਾਰਾ ਥਾਣਾ ਤੈਪੁਗੜਾ ਰਾਜਸਥਾਨ ਨੂੰ ਰੋਕ ਕੇ ਕੈਟਰ ਦੀ ਚੈਕਿੰਗ ਕੀਤੀ ਤਾਂ ਕੈਂਟਰ ਵਿੱਚੋ 100 ਸ਼ਰਾਬ ਦੀਆ ਪੇਟੀਆ (1200 ਬੋਤਲਾ) ਅੰਗਰੇਜੀ ਸ਼ਰਾਬ ਅਲੱਗ-ਅਲੱਗ ਮਾਰਕਾ ਬ੍ਰਾਮਦ ਹੋਇਆ ਜਿਸ ਬਾਅਦ ਪੁਲਿਸ ਨੇ ਇਹਨਾ ਦੋਨਾ ਨੂੰ ਕਾਬੂ ਕਰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁੱਛਗਿੱਛ ਦੌਰਾਨ ਉਹਨਾਂ ਮੰਨਿਆ ਕਿ ਅਸੀ ਲੁਧਿਆਣਾ ਸਾਇਡ ਤੋ ਸਰਾਬ ਲਿਆ ਕੇ ਪਾਨੀਪਤ ਡੰਪ ਕਰਕੇ ਗੁਜਰਾਤ ਵਿਖੇ ਸਪਲਾਈ ਕਰਨੀ ਹੈ ਜਿਸ ਤੋਂ ਬਾਦ ਪੁਲਿਸ ਨੇ ਕੈਟਰ ਵਿੱਚ ਮੌਜੂਦ ਇਹਨਾਂ ਦੋਨਾਂ ਦੋਸ਼ੀਆ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 70 ਮਿਤੀ 26.07.2024 ਅ/ਧ 61/1/14 ਐਕਸਾਇਜ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰ ਐਕਸਾਇਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਇੰਸਪੈਕਟਰ ਬਲਕਾਰ ਸਿੰਘ ਨੂੰ ਮੌਕੇ ਤੇ ਬੁਲਾ ਕੇ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੋਸ਼ੀਆ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾ ਰਿਹਾ ਹੈ। ਉਕਤਾਨ ਇਹਨਾਂ ਦੋਸ਼ੀਆ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਕੈਟਰ ਦੇ ਮਾਲਕ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *