
Saplings planted in different places of Rajpura by All School Parents Association and Salute Trees.
ਰਾਜਪੁਰਾ, 29 ਜੂਨ (ਹਿਮਾਂਸ਼ੂ ਹੈਰੀ): ਅੱਜ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ, ਸੈਲਯੂਟ ਦਾ ਟ੍ਰੀਜ ਸੰਸਥਾ ਦੇ ਪ੍ਰਧਾਨ ਵਾਤਾਵਰਣ ਪ੍ਰੇਮੀ ਡਾਕਟਰ ਸਾਹਿਲ ਸ਼ਰਮਾ ਅਤੇ ਹੈ ਸੰਭਵ ਸੰਸਥਾ ਦੀ ਅਗਵਾਈ ਹੇਠ ਸ਼ਿਵ ੳਮ ਕੰਪਲੈਕਸ ਗੁਰਦਵਾਰਾ ਸਿੰਘ ਸਭਾ ਰੋਡ ਵਿਖੇ ਕਟਹਲ, ਦੇਸੀ ਨਿੰਮ, ਪਿੱਪਲ, ਅੰਬ , ਸੁਹੰਜਣਾ , ਜਾਮਣ , ਜਮੋਆ, ਸ਼ਮੀ , ਕਦੰਬ ਦੇ ਤੀਹ ਬੂਟੇ ਲਗਾਏ ਗਏ ਅਤੇ ਸਾਰੇ ਬੂਟਿਆਂ ਤੇ ਟ੍ਰੀ ਗਾਰਡ ਵੀ ਲਗਾਏ ਗਏ। ਇਸ ਮੌਕੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅੱਜ ਸੈਲਯੂਟ ਦਾ ਟ੍ਰੀਜ ਸੰਸਥਾ ਨਾਲ ਮਿਲ ਕੇ ਇਹਨਾਂ ਦੀ ਗਾਈਡੈਂਸ ਹੇਠ ਵਾਤਾਵਰਣ ਨੂੰ ਬਚਾਉਣ ਲਈ ਵੱਖ ਵੱਖ ਤਰਾਂ ਦੇ ਬੂਟੇ ਸਿਵ ੳਮ ਕੰਪਲੈਕਸ ਵਿਖੇ ਲਗਾਏ ਗਏ ਹਨ ਅਤੇ ਇਨਾਂ ਨੂੰ ਸਾਰੇ ਰਲ ਮਿਲ ਕੇ ਪਾਲਿਆ ਜਾਏਗਾ। ਉਹਨਾ ਕਿਹਾ ਕਿ ਅੱਜ ਵੱਡੇ ਪੱਧਰ ਤੇ ਦਰੱਖਤ ਕੱਟਣ ਕਾਰਨ ਵਾਤਾਵਰਣ ਤੇ ਅਸਰ ਦਿਖਣ ਲੱਗ ਪਿਆ ਹੈ। ਜੇਕਰ ਅਸੀ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀ ਜਦੋ ਮਨੁੱਖ ਦਾ ਅਤੇ ਹੋਰ ਜੀਵਾਂ ਦਾ ਇਸ ਧਰਤੀ ਤੇ ਰਹਿਣਾ ਔਖਾ ਹੋ ਜਾਏਗਾ । ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪਵੇਗਾ । ਸਾਨੂੰ ਸਭ ਨੂੰ ਦਰੱਖਤ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸੁਰਿੰਦਰ ਸਿੰਘ ਬੰਟੀ ਖਾਨਪੁਰ, ਰਣਜੀਤ ਸਿੰਘ ਢਕਾਨਸੂ,ਸੁਖਜਿੰਦਰ ਸੁੱਖੀ, ਕੀਰਤ ਸਿੰਘ ਸੇਹਰਾ, ਸ਼ਿਵ ਕੁਮਾਰ ਭੂਰਾ , ਬਲਜਿੰਦਰ ਸਿੰਘ ਅਬਦੁਲਪੁਰ, ਕਰਮ ਸਿੰਘ ਰਿਟਾਇਰਡ ਐੱਸ ਡੀ ਉ, ਬਲਕਾਰ ਸਿੰਘ ਕੋਟਲਾ, ਬਿਕਰਮਜੀਤ ਸਿੰਘ ਨਲਾਸ ਰੋਡ, ਬਿਕਰਮ ਸਿੰਘ ਖਾਨਪੁਰ, ਜਰਨੈਲ ਸਿੰਘ ਮਿਸਤਰੀ ਫੋਰਡ, ਗੁਰਚਰਣ ਸਿੰਘ, ਹਰਦੀਪ ਸਿੰਘ ਟਿੰਕੂ ਧਮੋਲੀ, ਹਰਮਨਪ੍ਰੀਤ ਸਿੰਘ ਧਮੋਲੀ, ਰਵਿੰਦਰਪਾਲ ਸਿੰਘ ਬਿੰਦਰਾ ,ਇੰਦਰਮੀਤ ਸਿੰਘ ਮਨੀ ਮਾਲਕ ਪੇਰੈਂਟਸ ਬੁੱਕ ਡਿਪੂ, ਰਾਜਨ ਚੌਧਰੀ, ਪਾਰਸ ਰਾਏ, ਕਨਨ ਡੁਡੇਜਾ ਹਾਜ਼ਰ ਸਨ