ਜਮੀਨੀ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਉੱਤੇ ਇੱਕ ਔਰਤ ਸਣੇ 7 ਨਾਮਜਦ

ਰਾਜਪੁਰਾ/ਸ਼ੰਭੂ, 26 ਅਪ੍ਰੈਲ (ਹਿਮਾਂਸ਼ੂ ਹੈਰੀ):ਥਾਣਾ ਸ਼ੰਭੂ ਪੁਲਿਸ ਨੇ ਇੱਕ ਵਿਅਕਤੀ ਦੇ ਨਾਲ ਜਮੀਨੀ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਰਕਮ ਲੈਣ ਤੋਂ ਬਾਅਦ ਜਮੀਨ ਦੀ ਰਜਿਸਟਰੀ ਨਾ ਕਰਵਾਉਣ ਅਤੇ ਪੈਸੇ ਵਾਪਸ ਨਾ ਕਰਨ ਉੱਤੇ ਇੱਕ ਔਰਤ ਸਣੇ ਸੱਤ ਵਿਅਕਤੀਆਂ ਦੇ ਖਿਲਾਫ ਧੋਖਾਧੜੀ ਸਣੇ ਹੋਰਨਾ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ੰਭ ਪੁਲਿਸ ਕੋਲ ਰਾਜੇਸ਼ ਕੁਮਾਰ ਵਾਸੀ ਮਕਾਨ ਨੰਬਰ 2881 ਏ ਸੈਕਟਰ 47 ਸੀ ਚੰਡੀਗੜ੍ਹ ਨੇ ਬਿਆਨ ਦਰਜ ਕਰਵਾਏ ਕਿ ਸੰਜੀਵ ਮਹਾਜਨ, ਕ੍ਰਿਸ਼ ਮਹਾਜਨ ਸਾਰੇ ਵਾਸੀਆਨ ਮੀਰਾ ਬਾਗ ਨਿਊ ਦਿੱਲੀ, ਹਰਪਾਲ ਸਿੰਘ, ਜਸਵਿੰਦਰ ਕੌਰ, ਮਨਪ੍ਰੀਤ ਸਿੰਘ, ਸੁਖਦੀਪ ਸਿੰਘ, ਰਵਿੰਦਰ ਸਿੰਘ ਵਾਸੀਆਨ ਪਿੰਡ ਸ਼ੰਭੂ ਕਲਾ ਨੇ ਉਸਨੂੰ ਜਮੀਨ ਵੇਚਣ ਦਾ ਝਾਂਸਾ ਦੇ ਕੇ ਇਕ ਕਰੋੜ 17 ਲੱਖ ਰੁਪਏ ਲੈ ਲਏ। ਪਰ ਬਾਅਦ ਵਿੱਚ ਨਾ ਤਾਂ ਜਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣਾ ਸ਼ੰਭੂ ਪੁਲਿਸ ਨੇ ਉਕਤ ਮਾਮਲੇ ਵਿੱਚ 7 ਵਿਅਕਤੀਆਂ ਦੇ ਖਿਲਾਫ ਧੋਖਾਧੜੀ ਸਣੇ ਹੋਰਨਾਂ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *