
ਰਾਜਪੁਰਾ,07 ਅਕਤੂਬਰ (ਹਿਮਾਂਸ਼ੂ ਹੈਰੀ): ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਵਸ ਡਾ. ਬੀ.ਆਰ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਕਾਕਾ ਰਾਮ ਨੰਬਰਦਾਰ ਅਤੇ ਸਕੱਤਰ ਜਸਵੀਰ ਸਿੰਘ ਦੀ ਦੇਖ ਰੇਖ ਹੇਠ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਬਾਲਮੀਕ ਮੰਦਰ ਬਨਵਾੜੀ ਵਿਖੇ ਮਨਾਇਆ ਗਿਆ। ਇਸ ਮੋਕੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਪਿੰਡ ਬਨਵਾੜੀ ਵਿੱਚ ਕਈ ਥਾਵਾਂ ਤੇ ਲੰਗਰ ਲਗਾਏ ਗਏ। ਇਸ ਮੋਕੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੋਰ ਤੇ ਭਗਵਾਨ ਬਾਲਮੀਕ ਜੀ ਨੂੰ ਨਮਸਤਕ ਹੋਣ ਲਈ ਪੁੱਜੇ। ਇਸ ਮੋਕੇ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਭਗਵਾਨ ਬਾਲਮੀਕ ਨੇ ਰਾਮਾਇਣ ਲਿਖ ਕੇ ਲੋਕਾਂ ਨੂੰ ਮਰਿਆਦਾ ਵਿਚ ਰਹਿਣ ਅਤੇ ਬਦੀ ਤੇ ਹਮੇਸ਼ਾਂ ਨੇਕੀ ਦੀ ਜਿੱਤ ਹੁੰਦੀ ਹੈ ਤੇ ਹਮੇਸ਼ਾਂ ਮਰਿਆਦਾ ਵਿਚ ਰਹਿਣ ਦਾ ਪਾਠ ਪੜ੍ਹਾਇਆ। ਉਹਨਾਂ ਭਗਵਾਨ ਬਾਲਮੀਕ ਜੀ ਦੇ ਦਰਸ਼ਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਵੀ ਕੀਤਾ। ਇਸ ਮੋਕੇ ਚੇਅਰਮੈਨ ਮਨਦੀਪ ਸਿੰਘ ਰਾਣਾ ਡਿੰਪੀ, ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਖ਼ਜਾਨਚੀ ਵਿਕਰਮਜੀਤ ਵਿੱਕੀ, ਦਰਸ਼ਨ ਸਿੰਘ ਮਹਿੰਗਾ, ਸੱਤਪਾਲ, ਨਰੇਸ਼ ਕੁਮਾਰ, ਸੋਹਣ ਲਾਲ ਸੋਨੂੰ, ਅੰਮ੍ਰਿਤ ਪਾਲ ਬਿੱਟੂ, ਰਵਿੰਦਰ ਸਿੰਘ ਨੰਬਰਦਾਰ ਵਿਧੀ ਚੰਦ, ਵਕੀਲ ਅਭਿਨਵ ਓਬਰਾਏ, ਸਾਬਕਾ ਚੇਅਰਮੈਨ ਮਲਕੀਤ ਸਿੰਘ ਉੱਪਲਹੇੜੀ, ਸਰਬਜੀਤ ਸਿੰਘ ਮਾਣਕਪੁਰ, ਗੁਰਪ੍ਰੀਤ ਸਿੰਘ ਜੰਡੋਲੀ, ਲਖਮੀਰ ਸਿੰਘ ਲੱਖਾ ਨੰਬਰਦਾਰ, ਰਣਬੀਰ ਸਿੰਘ ਭੰਗੂ ਸਮੇਤ ਹੋਰ ਹਾਜਰ ਸਨ।ਫੋਟੋ ਕੈਪਸ਼ਨ: ਰਾਜਪੁਰਾ ਦੇ ਬਾਲਮੀਕ ਮੰਦਰ ਬਨਵਾੜੀ ਵਿਖੇ ਮੰਦਰ ਦੇ ਬਾਹਰ ਗਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਪ੍ਰਧਾਨ ਰਾਜਕੁਮਾਰ ਅਤੇ ਹੋਰ।