ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 35ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ

ਰਾਜਪੁਰਾ,17 ਅਕਤੂਬਰ(ਹਿਮਾਂਸ਼ੂ ਹੈਰੀ): ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰੰਭ ਹੋਈ ਮਹਾਨ ਯਾਤਰਾ ਦੇ 21 ਅਕਤੂਬਰ ਨੂੰ ਹਰਿਆਣਾ ਤੋਂ ਹੁੰਦਿਆਂ ਸ਼ੰਭੂ ਬਾਰਡਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕਰਨ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਡਾ.ਭਗਵੰਤ ਸਿੰਘ ਐਮ.ਡੀ. ਮੈਡੀਸਨ (ਸੋਸ਼ਲ ਐਕਟੀਵਿਸਟ) ਅਤੇ ਸਿਮਰ ਸਿੰਘ, ਮਾਲਵਿੰਦਰ ਸਿੰਘ ਬੈਣੀਪਾਲ ਪੰਜਾਬ ਇੰਚਾਰਜ ਜੇ ਡੀ ਯੂ (ਬਿਹਾਰ) ਬਿਕਰਮ ਸੋਡੀ (ਵੰਸ਼ ਗੁਰੂ ਹਰਗੋਬਿੰਦ ਸਿੰਘ ਜੀ) ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਇਸ ਪ੍ਰੈੱਸ ਕਾਨਫਰੰਸ ਦਾ ਮੁੱਖ ਉਦੇਸ਼ ਇਲਾਕੇ ਦੀ ਸੰਗਤ ਨੂੰ ਇਸ ਮਹਾਨ ਯਾਤਰਾ ਦੇ ਸਵਾਗਤ ਲਈ ਪ੍ਰੇਰਿਤ ਕਰਨਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਯਾਤਰਾ, ਜੋ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਹੁੰਦੀ ਹੋਈ ਹਰਿਆਣਾ ਦੇ ਰਸਤੇ 21 ਸਤੰਬਰ ਨੂੰ ਸ਼ੰਭੂ ਬਾਰਡਰ ‘ਤੇ ਪਹੁੰਚ ਰਹੀ ਹੈ, ਦਾ ਇਲਾਕੇ ਦੀ ਸਮੁੱਚੀ ਸਿੱਖ ਸੰਗਤ ਵੱਧ ਚੜ ਕੇ ਦਰਸ਼ਨ ਕਰਨ ਦੇ ਲਈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਦਾ ਜ਼ੋਰਦਾਰ ਸਵਾਗਤ ਕਰਨ। ਇਸ ਯਾਤਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਪਵਿੱਤਰ ਨਿਸ਼ਾਨੀਆਂ ਸੁਸ਼ੋਭਿਤ ਹਨ। ਸੰਗਤਾਂ ਇਨ੍ਹਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੀਆਂ ਹਨ। ਡਾ. ਭਗਵੰਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਯਾਤਰਾ ਦੇ ਨਾਲ ਬਾਬਾ ਸ੍ਰੀ ਦੀਪ ਸਿੰਘ ਜੀ ਵੱਲੋਂ ਹੱਥ ਵਿੱਚ ਪਵਿੱਤਰ ਪੋਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਆ ਰਹੇ ਹਨ। ਇਹ ਯਾਤਰਾ ਸ਼ੰਭੂ ਬਾਰਡਰ ਤੋਂ ਹੁੰਦੀ ਹੋਈ ਰਾਜਪੁਰਾ, ਬਨੂੜ ਦੇ ਰਸਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ, ਜ਼ਿਲ੍ਹਾ ਮੋਹਾਲੀ ਪਹੁੰਚੇਗੀ, ਜਿੱਥੇ ਰਾਤ ਦਾ ਵਿਸ਼ਰਾਮ ਹੋਵੇਗਾ।

Leave a Reply

Your email address will not be published. Required fields are marked *