133 ਨਵੇਂ ਬੂਥ ਅਲਾਟ ਕੀਤੇ ਗਏ ਜਿਸ ਨਾਲ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ
MLA Neena Mittal inaugurated the new street vendor market in Rajpura, 133 new booths were allotted, which will provide relief from traffic jams.
ਰਾਜਪੁਰਾ, 14 ਅਕਤੂਬਰ (ਹਿਮਾਂਸ਼ੂ ਹੈਰੀ):ਰੰਗਲਾ ਪੰਜਾਬ ਮੁਹਿੰਮ ਤਹਿਤ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਅੱਜ ਸਥਾਨਕ ਪੱਧਰ ‘ਤੇ ਰੇਹੜੀ ਮਾਰਕੀਟ ਦਾ ਉਦਘਾਟਨ ਕੀਤਾ ਗਿਆ। ਇਸ ਮਾਰਕੀਟ ਦੀ ਸਥਾਪਨਾ ਦਾ ਮਕਸਦ ਲੋੜਵੰਦ ਪਰਿਵਾਰਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨਾ ਹੈ। ਵਿਧਾਇਕਾ ਵੱਲੋਂ ਕੁੱਲ 133 ਹੱਕਦਾਰਾਂ ਨੂੰ ਰੋਜ਼ਗਾਰ ਲਈ ਨਿਰਧਾਰਿਤ ਥਾਵਾਂ ਅਲਾਟ ਕੀਤੀਆਂ ਗਈਆਂ। ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਡਰਾਅ ਪਰਚੀ ਰਾਹੀਂ ਕੱਢਿਆ ਗਿਆ ਅਤੇ ਇਹ ਪਰਚੀਂ ਮੌਜੂਦ ਇਕ ਛੋਟੇ ਬੱਚੇ ਤੋਂ ਚੁਕਵਾਈਆਂ ਗਈਆਂ, ਜਿਸ ਨਾਲ ਸਾਰੇ ਹਾਜ਼ਰ ਲੋਕਾਂ ਵਿੱਚ ਵਿਸ਼ਵਾਸ ਅਤੇ ਖੁਸ਼ੀ ਦੀ ਲਹਿਰ ਦੌੜ ਗਈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਵਤਾਰ ਚੰਦ ਅਨੁਸਾਰ 15 ਥਾਵਾਂ ਸਬਜ਼ੀ ਵੇਚਣ ਵਾਲਿਆਂ ਲਈ, 34 ਫਲਾਂ ਲਈ, 41 ਖਾਣ-ਪੀਣ ਦੇ ਸਮਾਨ ਲਈ, 4 ਨਾਨ-ਵੇਜ ਆਈਟਮਾਂ ਲਈ, 8 ਮੋਚੀਆਂ ਲਈ ਅਤੇ 31 ਫੁਟਕਲ ਕਾਰੋਬਾਰ ਕਰਨ ਵਾਲਿਆਂ ਲਈ ਅਲਾਟ ਕੀਤੀਆਂ ਗਈਆਂ ਹਨ। ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕਾ ਨੀਨਾ ਮਿੱਤਲ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਕੋਲ ਕੋਈ ਨਿਰਧਾਰਤ ਥਾਂ ਨਹੀਂ ਸੀ ਅਤੇ ਉਹਨਾਂ ਨੂੰ ਵਾਰ-ਵਾਰ ਪ੍ਰਸ਼ਾਸਨ ਦੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਸਰਕਾਰ ਨੇ ਇੱਜ਼ਤ ਨਾਲ ਰੋਜ਼ੀ-ਰੋਟੀ ਕਮਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਿਸ਼ਾਲ ਪੱਧਰ ‘ਤੇ ਯਤਨਸ਼ੀਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਹਾਜ਼ਰ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਹੁਣ ਕਿਸੇ ਵੀ ਹਾਲਤ ਵਿੱਚ ਮੁੱਖ ਬਾਜ਼ਾਰਾਂ ਜਾਂ ਸੜਕਾਂ ‘ਤੇ ਗਲਤ ਢੰਗ ਨਾਲ ਰੇਹੜੀਆਂ ਨਾ ਲਗਾਈਆਂ ਜਾਣ, ਕਿਉਂਕਿ ਸਰਕਾਰ ਵਲੋਂ ਉਨ੍ਹਾਂ ਲਈ ਸੁਗਮ ਅਤੇ ਸੁਚੱਜਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਹ ਪ੍ਰਬੰਧ ਨਾ ਕੇਵਲ ਉਨ੍ਹਾਂ ਦੇ ਰੋਜ਼ਗਾਰ ਨੂੰ ਸਥਿਰਤਾ ਪ੍ਰਦਾਨ ਕਰੇਗਾ, ਸਗੋਂ ਬਾਜ਼ਾਰ ਵਿੱਚ ਟ੍ਰੈਫਿਕ ਅਤੇ ਬੇਤਰਤੀਬੀ ਨੂੰ ਵੀ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੋਏਗਾ। ਇਸ ਮੌਕੇ ਲਵਿਸ਼ ਮਿੱਤਲ,ਕੌਂਸਲਰ ਰਾਜੇਸ਼ ਇੰਸਾ,ਦਵਿੰਦਰ ਬੈਦਵਾਨ, ਰਿਤੇਸ਼ ਬਾਂਸਲ, ਬਿਕਰਮ ਕੰਡੇਵਾਲ਼ਾ,ਧਨਵੰਤ ਸਿੰਘ,ਟਿੰਕੂ ਬਾਂਸਲ,ਅਮਰਿੰਦਰ ਮੀਰੀ, ਈਓ ਅਵਤਾਰ ਚੰਦ, ਹਾਜਰ ਸਨ ।
ਫੋਟੋ ਕੈਪਸ਼ਨ:- ਛੋਟੇ ਬੱਚੇ ਤੋਂ ਲੱਕੀ ਡਰਾਅ ਵਿਚੋਂ ਪਰਚੀ ਚੁਕਵਾਉਂਦੇ ਹੋਏ ਵਿਧਾਇਕਾ ਨੀਨਾ ਮਿੱਤਲ।