ਪਲੈਟੀਨਮ ਸਮਾਰਟ ਬਿਲਡਕਾਨ ਵੱਲੋਂ ਓਮ.ਜੀ ਇੰਫਰਾਸਟਰਕਚਰ ਤੇ ਲਾਏ ਕਰੋੜਾਂ ਰੁਪਏ ਦੀ ਧੋਖਾ ਦੜੀ ਕਰਨ ਦੇ ਦੋਸ਼…?
ਸ਼ਿਕਾਇਤ ਕਰਤਾ ਜਤਿੰਦਰ ਸਿੰਘ ਅਤੇ ਨਛੱਤਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕੀਤੇ ਗਏ ਵੱਡੇ ਖੁਲਾਸੇ
ਮਾਣਯੋਗ ਅਦਾਲਤ ਵੱਲੋਂ ਥਾਣਾ ਸਿਟੀ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਦਿੱਤੇ ਹੁਕਮ
ਜਦੋਂ ਤੱਕ ਮਾਮਲੇ ਦਾ ਹੱਲ ਨਹੀ ਹੋ ਜਾਂਦਾ ਉਦੋ ਤੱਕ ਸਬੰਧਤ ਕਲੋਨੀ ਵਿੱਚ ਮਾਣਯੋਗ ਅਦਾਲਤ ਦੀ ਤਰਫੋਂ ਲਗਵਾਈ ਜਾਵੇਗੀ ਸਟੇਅ:ਸ਼ਿਕਾਇਕਰਤਾ ਜਤਿੰਦਰ ਸਿੰਘ, ਨਛੱਤਰ ਸਿੰਘ
ਰਾਜਪੁਰਾ, 04 ਅਕਤੂਬਰ (ਹਿਮਾਂਸ਼ੂ ਹੈਰੀ): ਮਾਣਯੋਗ ਅਦਾਲਤ ਵੱਲੋਂ ਥਾਣਾ ਸਿਟੀ ਪੁਲਿਸ ਵੱਲੋਂ ਜਮੀਨੀ ਮਾਮਲੇ ਕਰੋੜਾਂ ਰੁਪਏ ਦਾ ਸੋਦਾ ਕਰਕੇ ਲਾਲਚ ਵਿੱਚ ਆ ਕੇ ਜਮੀਨ ਅੱਗੇ ਮਹਿੰਗੇ ਭਾਅ ਉਤੇ ਕਿਸੇ ਹੋਰ ਕੰਪਨੀ ਨੂੰ ਵੇਚਣ ਅਤੇ ਰਜਿਸ਼ਟਰੀ ਕਰਵਾ ਕੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਕੰਪਨੀ ਦੇ ਡਾਇਰੈਕਟਰਾਂ ਸਣੇ 7 ਵਿਅਕਤੀਆਂ ਦੇ ਖਿਲਾਫ ਧਾਰਾ 406, 420, 120 ਬੀ ਆਈਪੀਸੀ ਤਹਿਤ ਦਰਜ਼ ਕੇਸ ਵਿੱਚ ਥਾਣਾ ਸਿਟੀ ਪੁਲਿਸ ਨੂੰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਸ਼ਿਕਾਇਤਕਰਤਾ ਨਛੱਤਰ ਸਿੰਘ ਵਾਸੀ ਪਿੰਡ ਸੈਦਪੁਰ ਅੰਬਾਲਾ ਸਿਟੀ ਅਤੇ ਜਤਿੰਦਰ ਸਿੰਘ ਨੋਨੀ ਵਾਸੀ ਸੰਨੀ ਐਨਕਲੇਵ ਜੀਰਕਪੁਰ ਨੇ ਦੱਸਿਆ ਕਿ ਉਹ ਦੋਵੇਂ ਮੈਸਰਜ਼ ਪਲੈਟੀਨਮ ਸਮਾਰਟ ਬਿਲਡਕੋਨ ਐਲਐਲਪੀ ਇੰਡਸਟ੍ਰੀਅਲ ਏਰੀਆ ਫੇਜ਼ 1 ਚੰਡੀਗੜ੍ਹ ਜ਼ੋ ਕਿ ਸਾਂਝੇ ਪਾਰਟਨਰ ਹਨ ਵੱਲੋਂ ਸਤਪਾਲ ਬਾਂਸਲ ਡਾਇਰੈਕਟਰ ਸ੍ਰੀ ਓਮਜੀ ਇੰਨਫਰਾਸਟ੍ਰਕਚਰ ਅਤੇ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਵਾਸੀ ਪ੍ਰਸ਼ਾਤ ਵਿਹਾਰ ਨਿਊ ਦਿੱਲੀ ਵਗੈਰਾ ਨੇ ਆਪਣੀ ਕੰਪਨੀ ਦੀ 42.17 ਏਕੜ ਜਮੀਨ ਰਕਬਾ ਰਾਜਪੁਰਾ ਸਾਹਮਣੇ ਸਿਵਲ ਕੋਰਟ ਰਾਜਪੁਰਾ ਨੂੰ ਜਮੀਨ ਵੇੇਚਣ ਲਈ ਗੱਲਬਾਤ ਸ਼ੁਰੂ ਕੀਤੀ।ਜਿਸ ਤੇ ਉਨ੍ਹਾਂ ਦਾ ਇਹ ਜਮੀਨ 98 ਕਰੋੜ ਰੁਪਏ ਵਿੱਚ ਖਰੀਦਣ ਦੇ ਲਈ ਪ੍ਰਸੇਸ ਆਰੀਆ ਦੋਵੇਂ ਅਥੋਰਾਈਡਜ਼ ਮੈਸਰਜ਼ ਓਮਜੀ ਇੰਨਫਰਾਸਟ੍ਰਕਚਰ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦਫਤਰ ਨਾਹਰਪੁਰ ਕਾਸਨ ਨਖਰੋਲਾ ਮਾਨੇਸਰ, ਜ਼ਿਲ੍ਹਾ ਗੁੜਗਾਓ ਹਰਿਆਣਾ ਅਤੇ ਸਤਪਾਲ ਬਾਂਸਲ ਡਾਇਰੈਕਟਰ ਦੇ ਨਾਲ ਰਾਕੇਸ਼ ਬੱਤਾ ਅਤੇ ਰਾਮ ਕਰਸਾ ਸਿੰਘ ਦੀ ਹਾਜਰੀ ਵਿੱਚ ਐਗਰੀਮੈਂਟ ਤਿਆਰ ਕੀਤਾ ਗਿਆ। ਜਿਸ ਤੇ ਉਕਤਾਨ ਨੇ ਐਗਰੀਮੈਂਟ ਹੋਰਨਾਂ ਡਾਇਰੈਕਟਰਾਂ ਤੋਂ ਦਸਤਖਤ ਕਰਵਾਉਣ ਦੇ ਲਈ ਆਪਣੇ ਨਾਲ ਲੈ ਗਏ। ਪਰ ਬਾਅਦ ਵਿੱਚ ਇਨ੍ਹਾਂ ਨੇ ਐਗਰੀਮੈਂਟ ਨੂੰ ਗੁੰਮ ਹੋਣਾ ਦੱਸ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਦੂਜੇ ਡਾਇਰੈਕਟਰ ਆਨੰਦ ਮਿੱਡਾ, ਨਿਰਮਲ ਮਿੱਡਾ, ਸੁਰਿੰਦਰ ਆਰੀਆ ਵਾਸੀਆਨ ਪ੍ਰਸ਼ਾਂਤ ਵਿਹਾਰ ਨਿਊ ਦਿੱਲੀ, ਸਤਪਾਲ ਬਾਂਸਲ, ਪ੍ਰਵੀਨ ਭਸੀਨ ਅਤੇ ਪ੍ਰਸੇਸ ਆਰੀਆ ਨੂੰ ਦਿੱਲੀ ਜਾ ਕੇ 1 ਕਰੋੜ 50 ਲੱਖ ਰੁਪਏ ਨਗਦ ਦਿੱਤੇ। ਇਸ ਤੋਂ ਇਲਾਵਾ ਰਾਜਪੁਰਾ ਵਿਖੇ ਵੱਖ ਵੱਖ ਤਰੀਕਾਂ ਨੂੰ ਸਤਪਾਲ ਬਾਂਸਲ ਅਤੇ ਪ੍ਰਸੇਸ ਆਰੀਆ ਨੂੰ 4 ਕਰੋੜ 50 ਲੱਖ ਰੁਪਏ ਦੀ ਰਕਮ ਦੇ ਚੈਕ ਦਿੱਤੇ ਗਏ। ਪਰ ਉਨ੍ਹਾਂ ਨੇ ਇਨਕਮਟੈਕਸ ਹੋਣ ਦਾ ਹਵਾਲਾ ਦੇ ਕੇ ਚੈਕ ਵਾਪਸ ਕਰ ਦਿੱਤੇ ਤੇ ਇਨ੍ਹਾਂ ਚੈਕਾਂ ਦੇ ਬਦਲੇ ਰਕਮ ਹਾਸਲ ਕਰ ਲਈ। ਐਗਰੀਮੈਂਟ ਮੁਤਾਬਿਕ ਮੈਸਰਜ਼ ਪਲੈਟੀਨਮ ਸਮਾਰਟ ਬਿਲਡਕੋਨ ਐਲਐਲਪੀ ਜਮੀਨ ਤੇ ਕਾਬਜ਼ ਲੇਬਰ ਵਰਕਰਾਂ ਨੂੰ ਜਮੀਨ ਤੋਂ ਹਟਾਵੇਗੀ ਅਤੇ ਲੇਬਰ ਨੂੰ ਹਟਾਉਣ ਦਾ ਜ਼ੋ ਖਰਚਾ ਆਵੇਗਾ ਦਾ ਭੁਗਤਾਨ ਸ੍ਰੀ ਓਮਜੀ ਇੰਨਫਰਾਸਟ੍ਰਕਚਰ ਅਤੇ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਉਨ੍ਹਾਂ ਨੂੰ ਦੇਵੇਗੀ। ਉਨ੍ਹਾਂ ਦੀ ਕੰਪਨੀ ਵੱਲੋਂ ਜ਼ਸਵੰਤ ਕੌਰ ਪ੍ਰਧਾਨ ਧਾਗਾ ਮਿਲੀ ਮਜਦੂਰ ਯੂਨੀਅਨ ਰਾਜਪੁਰਾ ਪੰਜਾਬ ਨਾਲ ਸਮਝੋਤੇ ਮੁਤਾਬਿਕ 14 ਕਰੋੜ 91 ਲੱਖ ਰੁਪਏ ਲੇਬਰ ਵਰਕਰਾਂ ਨੂੰ ਜਗ੍ਹਾਂ ਖਾਲੀ ਕਰਵਾਉਣ ਦੇ ਖਰਚ ਕੀਤੇ ਗਏ। ਜਿਸ ਵਿੱਚੋਂ ਵਿਰੋਧੀ ਧਿਰ ਨੇ 2 ਕਰੋੜ ਪੈਹਠ ਲੱਖ ਰੁਪਏ ਵਾਪਸ ਮੋੜ ਦਿੱਤੇ ਪਰ 12 ਕਰੋੜ 26 ਲੱਖ ਰੁਪਏ ਦੀ ਰਕਮ ਬਕਾਇਆ ਖੜ੍ਹੀ ਹੈ। ਜਿਸ ਤੇ ਉਕਤ ਕੰਪਨੀ ਦੇ ਡਾਇਰੈਕਟਰਾਂ ਨੇ ਉਕਤ ਜਮੀਨ ਦੇ 25 ਪ੍ਰਤੀਸ਼ਤ ਹਿੱਸੇ ਦੀ ਰਜਿਸ਼ਟਰੀ ਉਨ੍ਹਾਂ ਦੀ ਫਰਮ ਨੂੰ ਕਰਵਾਉਣ ਦੀ ਥਾਂ ਪੰਪੋਜ਼ ਟਾਊਨ ਪਲੈਨਰਜ਼ ਪ੍ਰਾਈਵੇਟ ਲਿਮਟਿਡ ਦਫਤਰ ਨਾਹਰਪੁਰ ਕਸਾਨ, ਨਖਰੋਲਾ ਹਰਿਆਣਾ ਦੇ ਨਾਂਮ ਕਰਵਾ ਦਿੱਤੀ। ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਉਕਤ ਕੰਪਨੀ ਨੇ ਜਮੀਨ ਸਾਡੇ ਰਾਹੀ ਖਾਲੀ ਕਰਵਾ ਕੇ ਲਾਲਚ ਵੱਸ ਆ ਕੇ ਅਜਿਹਾ ਕੰਮ ਕੀਤਾ ਹੈ। ਜਿਸ ਤੇ ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਉਕਤ ਮਾਮਲੇ ਦੀ ਤਫਤੀਸ਼ ਕਰਨ ਉਪਰੰਤ 18 ਸਤੰਬਰ 2024 ਨੂੰ ਕੰਪਨੀ ਦੇ ਡਾਇਰੈਕਟਰ ਆਨੰਦ ਮਿੱਡਾ, ਨਿਰਮਲ ਮਿੱਡਾ, ਸੁਰਿੰਦਰ ਆਰੀਆ, ਸਤਪਾਲ ਬਾਂਸਲ, ਪ੍ਰਵੀਨ ਭਸੀਨ ਅਤੇ ਪ੍ਰਸੇਸ ਆਰੀਆ, ਪੰਪੋਸ ਟਾਊਨ ਕੰਪਨੀ ਦੇ ਡਾਇਰੈਕਟਰ ਰਜਿੰਦਰ ਯਾਦਵ ਦੇ ਖਿਲਾਫ ਧੋਖਾਧੜੀ ਸਮੇਤ ਹੋਰਨਾਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਸੀ।ਪਰ ਮੁਲਜ਼ਮ ਪ੍ਰਸੇਸ ਆਰੀਆ ਵੱਲੋਂ ਸਾਰਿਆਂ ਦੀ ਤਰਫੋਂ ਮਾਣਯੋਗ ਅਦਾਲਤ ਰਾਜਪੁਰਾ ਵਿਖੇ ਦਰਜ਼ ਕੇਸ ਰੱਦ ਕਰਨ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੇ ਮਾਣਯੋਗ ਐਸਡੀਜੇਐਮ ਮਨਮੋਹਨ ਭੱਟੀ (ਪੀਸੀਐਸ) ਵੱਲੋਂ ਪਰਚਾ ਰੱਦ ਕਰਨ ਦੀ ਥਾਂ ਥਾਣਾ ਸਿਟੀ ਪੁਲਿਸ ਦੇ ਐਸਐਚਓ ਨੂੰ ਮਾਮਲੇ ਦੀ ਜਾਂਚ ਕਰਕੇ ਸਬੰਧਤ ਮੁਲਜ਼ਮਾਂ ਨੁ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਸ਼ਿਕਾਇਤਕਰਤਾ ਨਛੱਤਰ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਫਰਮਾਂ ਵੱਲੋਂ ਉਨ੍ਹਾਂ ਦੁਆਰਾ ਖਾਲੀ ਕਰਵਾਈ ਗਈ ਜਮੀਨ ਵਿੱਚ ਟੀਡੀਆਈ ਸਿਟੀ ਨਾਮਕ ਕੰਪਨੀ ਰਜਿਸ਼ਟਰ ਕਰਵਾ ਕੇ ਅਰੇਰਾ ਨੰਬਰ ਜਾਰੀ ਕਰਵਾ ਕੇ ਪਲਾਟ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵਿੱਚ ਸਬੰਧਤ ਕੰਪਨੀ ਦੇ ਖਿਲਾਫ ਸਟੇਅ ਆਰਡਰ ਦੀ ਪਟੀਸ਼ਨ ਦਾਇਰ ਕੀਤੀ ਹੋਈ ਹੈ।ਇਸ ਸਬੰਧੀ ਥਾਣਾ ਸਿਟੀ ਪੁਲਿਸ ਦੇ ਐਸ.ਐਚ.ਓ ਇੰਸਪੈਕਟਰ ਕ੍ਰਿਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਵੱਲੋਂ ਜਾਰੀ ਕੀਤੇ ਹੁਕਮਾਂ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀ ਹੈ। ਜੇਕਰ ਹੁਕਮਾਂ ਦੀ ਕਾਪੀ ਪ੍ਰਾਪਤ ਹੁੰਦੀ ਹੈ ਤਾਂ ਸਬੰਧਤ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਫੋਟੋ ਕੈਪਸ਼ਨ:2: ਸ਼ਿਕਾਇਤਕਰਤਾ ਨਛੱਤਰ ਸਿੰਘ ਅਤੇ ਜਤਿੰਦਰ ਸਿੰਘ ਆਪਣੇ ਨਾਲ ਹੋਈ ਧੋਖਾਧੜੀ ਸਬੰਧੀ ਸਬੂਤਾ ਸਮੇਤ ਜਾਣਕਾਰੀ ਦਿੰਦੇ ਹੋਏ।