ਆਪ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਲਾਭ ਆਪ ਉਮੀਦਵਾਰਾਂ ਨੂੰ ਮਿਉਂਸਪਲ ਚੋਣਾਂ ਵਿੱਚ ਮਿਲਣਾ ਤੈਅ-ਦੀਪਕ ਸੂਦ

AAP सरकार के काम का फ़ायदा AAP उम्मीदवारों को नगर निगम चुनाव में ज़रूर मिलेगा – दीपक सूद

AAP candidates will definitely get the benefits of the work done by the AAP government in the municipal elections – Deepak Sood

ਰਾਜਪੁਰਾ,20 ਮਈ (ਹਿਮਾਂਸ਼ੂ ਹੈਰੀ) “ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਜਿੱਥੇ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਉੱਥੇ ਬੇਮਿਸਾਲ ਵਿਕਾਸ ਦੇ ਕੰਮ ਕੀਤੇ ਗਏ ਹਨ, ਜਿਨਾਂ ਦਾ ਲਾਭ ਆਪ ਦੇ ਉਮੀਦਵਾਰਾਂ ਨੂੰ ਮਿਉਂਸਪਲ ਚੋਣਾਂ ਵਿੱਚ ਮਿਲਣਾ ਤੈਅ ਹੈ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਲੋਕਾਂ ਨੂੰ ਆਪ ਉਮੀਦਵਾਰਾਂ ਦੇ ਹੱਕ ਵਿੱਚ ਵੋਟਿੰਗ ਕਰਨ ਲਈ ਅਪੀਲ ਕਰਦਿਆਂ ਕੀਤਾ। ਸੂਦ ਨੇ ਕਿਹਾ ਕਿ ਪਾਰਟੀ ਨੇ ਆਪਣੇ ਸਵਾ ਚਾਰ ਸਾਲ ਦੇ ਕਾਰਜਕਾਲ ਵਿੱਚ ਸਾਰੇ ਚੋਣ ਵਾਅਦੇ ਦੇ ਪੂਰੇ ਕਰਨ ਦੇ ਨਾਲ ਨਾਲ ਸੂਬੇ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨ ਲਿਆ ਕੇ ਇੱਕ ਮਿਸਾਲ ਪੈਦਾ ਕੀਤੀ ਹੈ ਅਤੇ ਨਾਲ ਹੀ ਕਿਰਤੀ ਵਰਗ ਲਈ 1 ਮਈ ਨੂੰ ਵਿਸ਼ੇਸ਼ ਸੈਸ਼ਨ ਬੁਲਾ ਕੇ ਉਹਨਾਂ ਦੀਆਂ ਤਨਖਾਹਾਂ ਵਿੱਚ 15 ਫੀਸਦੀ ਵਾਧੇ ਦਾ ਇਤਿਹਾਸਿਕ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਇੱਕਮੁਸ਼ਤ 15 ਫੀਸਦੀ ਤਨਖਾਹਾਂ ਵਿੱਚ ਵਾਧੇ ਦਾ ਐਲਾਨ ਕਿਸੇ ਵੀ ਸਰਕਾਰ ਵੱਲੋਂ ਨਹੀਂ ਸੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਵੱਲੋਂ ਪੂਰੇ ਕੀਤੇ ਵਾਅਦਿਆਂ ਅਤੇ ਕੀਤੇ ਜਾ ਰਹੇ ਵਿਕਾਸ ਕੰਮਾਂ ਤੋਂ ਖੁਸ਼ ਹਨ ਜਿਸ ਦਾ ਲਾਭ ਆਪ ਉਮੀਦਵਾਰਾਂ ਨੂੰ 26 ਮਈ ਵਾਲੇ ਦਿਨ ਉਨ੍ਹਾਂ ਦੇ ਹੱਕ ਵਿੱਚ ਵੋਟਿੰਗ ਦੇ ਰੂਪ ਵਿੱਚ ਮਿਲਣਾ ਤੈਅ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਪ ਵੱਲੋਂ ਸਾਰੀਆਂ ਨਗਰ ਨਿਗਮਾਂ ਅਤੇ ਸਾਰੀਆਂ ਨਗਰ ਕੌਂਸਲ ਚੋਣਾਂ ਵਿੱਚ ਬਹੁਮੱਤ ਹਾਸਿਲ ਕਰਕੇ ਆਪਣੇ ਮੇਅਰ ਅਤੇ ਪ੍ਰਧਾਨ ਬਣਾਏ ਜਾਣਗੇ।

राजपुरा, 20 मई (हिमांशु हैरी) “पंजाब की आम आदमी पार्टी की भगवंत मान सरकार ने राज्य में लोगों को हर तरह की सुविधाएं दी हैं और बहुत ज़्यादा विकास के काम किए हैं, जिसका फ़ायदा AAP उम्मीदवारों को नगर निगम चुनावों में ज़रूर मिलेगा,” ये विचार मार्केट कमेटी राजपुरा के चेयरमैन दीपक सूद ने लोगों से AAP उम्मीदवारों के पक्ष में वोट देने की अपील करते हुए कहे। सूद ने कहा कि पार्टी ने अपने साढ़े चार साल के कार्यकाल में सभी चुनावी वादे पूरे किए हैं और राज्य में विकास की आंधी भी लाई है। इसके साथ ही, पार्टी ने श्री गुरु ग्रंथ साहिब जी की बेअदबी करने वालों के ख़िलाफ़ सख़्त कानून लाकर एक मिसाल कायम की है और 1 मई को स्पेशल सेशन बुलाकर मज़दूर वर्ग की सैलरी में 15 परसेंट की बढ़ोतरी का ऐतिहासिक फ़ैसला भी लिया है। उन्होंने कहा कि अब तक किसी भी सरकार ने सैलरी में एकमुश्त 15 परसेंट की बढ़ोतरी का ऐलान नहीं किया है। उन्होंने कहा कि पंजाब के लोग मान सरकार द्वारा पूरे किए गए वादों और किए जा रहे विकास कार्यों से खुश हैं, जिसका फायदा 26 मई को AAP उम्मीदवारों को उनके पक्ष में वोटिंग के रूप में मिलना तय है। उन्होंने उम्मीद जताई कि AAP सभी नगर निगमों और सभी नगर परिषद चुनावों में बहुमत हासिल करेगी और अपने मेयर और अध्यक्ष बनाएगी।

Rajpura, May 20 (Himanshu Harry) “The Bhagwant Mann government led by the Aam Aadmi Party of Punjab has provided all kinds of facilities to the people in the state and has done unprecedented development work, the benefits of which are certain to be enjoyed by AAP candidates in the municipal elections,” expressed these views by Market Committee Rajpura Chairman Deepak Sood while appealing to the people to vote in favor of AAP candidates. Sood said that the party has fulfilled all the election promises in its four and a half years of tenure and has also brought a storm of development in the state. Along with this, the party has created an example by bringing strict laws against those who desecrate Sri Guru Granth Sahib Ji and has also taken a historic decision of 15 percent increase in salaries of the working class by calling a special session on May 1. He said that till now no government has announced a lump sum increase of 15 percent in salaries. He said that the people of Punjab are happy with the promises fulfilled by the Mann government and the development works being done, the benefit of which is certain to be received by the AAP candidates in the form of voting in their favor on May 26. He expressed the hope that AAP will get a majority in all the municipal corporations and all the municipal council elections and will make its mayors and presidents.

Leave a Reply

Your email address will not be published. Required fields are marked *