बंगाल जीत के जश्न में जीरकपुर बीजेपी ऑफिस में बड़ा जश्न, कार्यकर्ताओं ने भांगड़ा पहनकर मनाया जश्न
Huge celebration at Zirakpur BJP office in celebration of Bengal victory, workers celebrate by wearing Bhangra

ਜ਼ੀਰਕਪੁਰ,04 ਮਈ (ਹਿਮਾਂਸ਼ੂ ਹੈਰੀ):ਬੰਗਾਲ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਜ਼ੀਰਕਪੁਰ ਵਿੱਚ ਵੀ ਭਾਜਪਾ ਵਰਕਰਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸ਼ਹਿਰ ਦੇ ਭਾਜਪਾ ਦਫ਼ਤਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਅਤੇ ਹਲਕਾ ਡੇਰਾਬੱਸੀ ਦੇ ਸੀਨੀਅਰ ਆਗੂ ਸੰਜੀਵ ਖੰਨਾ, ਐਸ ਐਮ ਐਸ ਸੰਧੂ ਅਤੇ ਰਣਜੀਤ ਰੇਡੀ ਦੀ ਅਗਵਾਈ ਹੇਠ ਵਰਕਰਾਂ ਨੇ ਇਕੱਠੇ ਹੋ ਕੇ ਨਰਿੰਦਰ ਮੋਦੀ ਦੇ ਹੱਕ ਵਿੱਚ ਜੈਕਾਰਾ ਲਗਾਇਆ। ਦਫ਼ਤਰ ਦੇ ਬਾਹਰ ਅਤੇ ਅੰਦਰ ਦੋਵੇਂ ਥਾਵਾਂ ‘ਤੇ ਮਾਹੌਲ ਤਿਉਹਾਰ ਵਾਂਗ ਬਣਿਆ ਹੋਇਆ ਸੀ, ਜਿੱਥੇ ਵਰਕਰ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਸਾਂਝੀ ਕਰ ਰਹੇ ਸਨ।ਜਸ਼ਨ ਦੌਰਾਨ ਕਈ ਵਰਕਰਾਂ ਨੇ ਢੋਲ ਦੀ ਧੁਨ ‘ਤੇ ਭੰਗੜਾ ਪਾਇਆ ਅਤੇ “ਭਾਜਪਾ ਜ਼ਿੰਦਾਬਾਦ” ਦੇ ਨਾਅਰੇ ਲਗਾਏ। ਇਸ ਮੌਕੇ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਇੱਕ ਚੋਣੀ ਜਿੱਤ ਨਹੀਂ, ਸਗੋਂ ਲੋਕਾਂ ਦੇ ਭਰੋਸੇ ਦੀ ਜਿੱਤ ਹੈ, ਜੋ ਪਾਰਟੀ ਦੀ ਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਤੇ ਦਰਸਾਈ ਗਈ ਹੈ।ਸੰਜੀਵ ਖੰਨਾ ਅਤੇ ਐਸ ਐਮ ਐਸ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਂਡੂਚੇਰੀ, ਅਸਾਮ ਅਤੇ ਬੰਗਾਲ ਵਿੱਚ ਮਿਲੀ ਜਿੱਤ ਇਤਿਹਾਸਕ ਮਹੱਤਵ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਸ ਜਿੱਤ ਲਈ ਪਾਰਟੀ ਵਰਕਰਾਂ ਨੇ ਕਾਫ਼ੀ ਸੰਘਰਸ਼ ਕੀਤਾ ਅਤੇ ਕਈਆਂ ਨੂੰ ਸ਼ਹੀਦੀਆਂ ਵੀ ਦੇਣੀਆਂ ਪਈਆਂ। ਉਨ੍ਹਾਂ ਕਿਹਾ ਕਿ ਇਹ ਜਿੱਤ ਦੇਸ਼ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਸਾਬਤ ਹੋਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਬੰਗਾਲ ਵਿੱਚ ਮਿਲੀ ਜਿੱਤ ਨੇ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਭਵਿੱਖ ਵਿੱਚ ਪੰਜਾਬ ਵਿੱਚ ਵੀ ਭਾਜਪਾ ਦਾ ਦਾਇਰਾ ਵਧੇਗਾ ਅਤੇ ਪਾਰਟੀ ਹੋਰ ਮਜ਼ਬੂਤੀ ਨਾਲ ਉਭਰੇਗੀ। ਆਗੂਆਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਜਜ਼ਬੇ ਨਾਲ ਮੈਦਾਨ ਵਿੱਚ ਕੰਮ ਕਰਦੇ ਰਹਿਣ ਅਤੇ ਪਾਰਟੀ ਨੂੰ ਜੜਾਂ ਤੱਕ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ।ਇਸ ਮੌਕੇ ਜਗਦੇਵ ਸਿੰਘ ਪੁਨੀਆਂ, ਹਰਦੀਪ ਗਾਜੀਪੁਰ, ਸੁਧੀਰ ਕਾਂਟੀਵਾਲ, ਰਾਧੇ ਸ਼ਿਆਮ, ਰਾਸ਼ੀ ਆਇਯਰ ਸਮੇਤ ਭਾਰੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।
जीरकपुर, 4 मई (हिमांशु हैरी): बंगाल समेत देश के अलग-अलग राज्यों में भारतीय जनता पार्टी की जीत के बाद जीरकपुर में भी BJP वर्कर्स ने अपनी खुशी का इजहार किया। शहर के BJP ऑफिस में सैकड़ों वर्कर्स इकट्ठा हुए, जश्न मनाया, नारे लगाए और भांगड़ा पहनकर अपनी खुशी का इजहार किया। इस मौके पर पार्टी के स्टेट सेक्रेटरी और डेराबस्सी विधानसभा क्षेत्र के सीनियर लीडर संजीव खन्ना, SMS संधू और रंजीत रेड्डी की लीडरशिप में वर्कर्स इकट्ठा हुए और नरेंद्र मोदी के पक्ष में नारे लगाए। ऑफिस के बाहर और अंदर दोनों जगह जश्न का माहौल था, जहां वर्कर्स एक-दूसरे को बधाई दे रहे थे और मिठाई बांटकर खुशियां बांट रहे थे। जश्न के दौरान कई वर्कर्स ने ढोल की धुन पर भांगड़ा पहना और “BJP जिंदाबाद” के नारे लगाए। इस मौके पर नेताओं ने वर्कर्स को संबोधित करते हुए कहा कि यह जीत सिर्फ चुनावी जीत नहीं है, बल्कि लोगों के भरोसे की जीत है, जो पार्टी की पॉलिसी और प्रधानमंत्री नरेंद्र मोदी की लीडरशिप में दिखती है। अपने संबोधन में संजीव खन्ना और SMS संधू ने कहा कि पुडुचेरी, असम और बंगाल में मिली जीत ऐतिहासिक महत्व की है। उन्होंने कहा कि इस जीत के लिए पार्टी कार्यकर्ताओं ने बहुत संघर्ष किया और कई लोगों को अपनी जान भी देनी पड़ी। उन्होंने कहा कि यह जीत देश की राजनीति में एक नया मोड़ साबित होगी। उन्होंने यह भी कहा कि बंगाल में मिली जीत ने यह साफ संकेत दिया है कि भविष्य में पंजाब में भी BJP का दायरा बढ़ेगा और पार्टी और मजबूत होकर उभरेगी। नेताओं ने कार्यकर्ताओं से अपील की कि वे इसी भावना के साथ मैदान में काम करते रहें और पार्टी को जड़ों से मजबूत बनाने में योगदान दें। इस मौके पर जगदेव सिंह पुनियां, हरदीप गाजीपुर, सुधीर कांटीवाल, राधे श्याम, राशि अय्यर समेत बड़ी संख्या में BJP कार्यकर्ता मौजूद थे।
Zirakpur, May 4 (Himanshu Harry): After the victory of the Bharatiya Janata Party in various states of the country including Bengal, BJP workers in Zirakpur also expressed their happiness. Hundreds of workers gathered at the city’s BJP office, celebrated, shouted slogans and expressed their happiness by wearing Bhangra. On this occasion, under the leadership of the party’s state secretary and senior leader of the Derabassi constituency Sanjeev Khanna, SMS Sandhu and Ranjit Reddy, the workers gathered together and cheered in favor of Narendra Modi. The atmosphere was festive both outside and inside the office, where workers were congratulating each other and sharing happiness by distributing sweets. During the celebration, many workers wore Bhangra to the tune of drums and raised slogans of “BJP Zindabad”. On this occasion, the leaders addressed the workers and said that this victory is not just an electoral victory, but a victory of people’s trust, which is reflected in the party’s policy and the leadership of Prime Minister Narendra Modi. In their address, Sanjeev Khanna and SMS Sandhu said that the victory in Puducherry, Assam and Bengal is of historical importance. They said that the party workers struggled a lot for this victory and many had to sacrifice their lives. They said that this victory will prove to be a new turning point in the country’s politics. They also said that the victory in Bengal has given a clear indication that in future the scope of BJP will increase in Punjab as well and the party will emerge stronger. The leaders appealed to the workers to continue working in the field with this spirit and contribute to making the party strong at the roots. A large number of BJP workers including Jagdev Singh Punian, Hardeep Ghazipur, Sudhir Kantiwal, Radhe Shyam, Rashi Iyer were present on this occasion.