ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਪਾਰਟੀ ਦੇ ਮਫਲਰ ਪਾ ਕੀਤਾ ਸਨਮਾਨਿਤ
ਰਾਜਪੁਰਾ,14 ਮਈ (ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਦੇ ਪਿੰਡ ਕਲੌਲੀ ਵਿਖੇ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਕੀਤੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ “13-0” ਸੁਪਨੇ ਨੂੰ ਪੂਰਾ ਕਰਨ ਲਈ ਲੋਕਾਂ ਵਿਚ ਜਿਥੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ,ਉਥੇ ਮਾਨ ਸਰਕਾਰ ਦੇ ਹਰ ਵਰਗ ਲਈ ਬਿਜਲੀ ਦੀ 600 ਯੂਨਿਟ ਮਾਫੀ, ਮੁਹੱਲਾ ਕਲਿਨਿਕ,ਤੀਰਥ ਯਾਤਰਾ ਸਕੀਮ,ਰਾਸਨ ਸਕੀਮ, ਕਿਸਾਨਾ ਲਈ ਨਿਰਵਿਘਨ ਬਿਜਲੀ,ਨਹਿਰੀ ਪਾਣੀ,ਸਿਹਤ ਅਤੇ ਸਿੱਖਿਆ ਆਦਿ ਆਜਿਹੇ ਇਤਿਹਾਸਕ ਫੈਸਲੇ ਲੋਕਾਂ ਲਈ ਵਰਦਾਨ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਹਲਕਾ ਰਾਜਪੁਰਾ ਵਿੱਚ ਜੰਗੀ ਪੱਧਰ ਉੱਤੇ ਚੱਲ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਵੱਖ-ਵੱਖ ਪਾਰਟੀਆਂ ਤੋਂ ਸਾਬਕਾ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਯੂਥ ਆਗੂ ਅਤੇ ਵੱਡੀ ਗਿਣਤੀ ਵਿਚ ਬੀਬੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਹ ਚੋਣ ਮੀਟਿੰਗ ਗੁਰਸੇਵਕ ਸਿੰਘ ਕਲੋਲੀ ਐਸ ਸੀ ਵਿਧਾਨ ਸਭਾ ਕਮੈਟੀ ਮੈਬਰ, ਦਲਬੀਰ ਸਿੰਘ ਕਲੋਲੀ,ਫੈਜ ਮੁਹੰਮਦ ਕਲੋਲੀ, ਬਲਬੀਰ ਸਿੰਘ ਸਰਪੰਚ ਕਲੋਲੀ ਦੀ ਅਗਵਾਈ ਚ ਹੋਈ। ਇਸੇ ਤਹਿਤ ਆਮ ਆਦਮੀ ਪਾਰਟੀ ਨੂੰ ਹਲਕਾ ਰਾਜਪੁਰਾ ਤੋਂ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਕਾਂਗਰਸ ਪਾਰਟੀ ਦੇ ਯੂਥ ਪ੍ਰਧਾਨ ਲਵਪ੍ਰੀਤ ਸਿੰਘ ਲਵਲੀ ਕਲੋਲੀ ਆਪਣੇ ਸੈਂਕੜੇ ਸਾਥੀਆਂ ਸਮੇਤ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਆਪ ਵਿਚ ਸ਼ਾਮਲ ਹੋਏ। ਜਿਨ੍ਹਾਂ ਵਿਚ ਨਰਿੰਦਰ ਸਿੰਘ ਮਾਸਟਰ ਕਲੋਲੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਂਗਰਸ,ਗੁਰਦੀਪ ਸਿੰਘ ਨੰਬਰਦਾਰ ਕਲੌਲੀ ਜੱਟਾਂ,ਪਾਲ ਸਿੰਘ ਸਾਬਕਾ ਸਰਪੰਚ ਕਲੌਲੀ ਕਾਂਗਰਸ, ਸੁਖਵਿੰਦਰ ਸਿੰਘ, ਲਾਭ ਸਿੰਘ,ਕੇਸਰ ਸਿੰਘ,ਗਿਆਨ ਸਿੰਘ ਅਕਾਲੀ ਦਲ, ਸੁਰਜੀਤ ਸਿੰਘ,ਸੀਤਾ ਸਿੰਘ,ਬਲਵਿੰਦਰ ਸਿੰਘ ਕਾਂਗਰਸ,ਰਾਜਾ ਰਾਮ ਕਾਂਗਰ, ਸੁੱਚਾ ਸਿੰਘ,ਪਾਲ ਸਿੰਘ ਕਲੌਲੀ, ਦਰਸ਼ਨ ਸਿੰਘ, ਮਹਿੰਦਰ ਸਿੰਘ ,ਸੰਤਾ ਸਿੰਘ, ਮੁਖਤਿਆਰ ਸਿੰਘ, ਮੇਜਰ ਸਿੰਘ ਕਾਂਗਰਸ,ਜਸਮੇਰ ਸਿੰਘ, ਕਮਲ ਸਿੰਘ,ਪਰਵੀਨ ਸਿੰਘ, ਜੱਸਾ ਸਿੰਘ, ਜਰਨੈਲ ਸਿੰਘ, ਮੰਗਲ ਸਿੰਘ ਫੌਜੀ, ਸਹਿਲਪ੍ਰੀਤ ਸਿੰਘ ,ਸੁੰਦਰ ਦਾਸ ਪੰਚ ਕਲੋਲੀ, ਗੁਰਮੀਤ ਸਿੰਘ ਕਾਂਗਰਸ, ਕਾਲਾ ਸਿੰਘ ਕਾਂਗਰਸ,ਗੁਰਮੁਖ ਸਿੰਘ,ਅਵਤਾਰ ਸਿੰਘ, ਗੁਰਦੇਵ ਸਿੰਘ, ਭੱਤਾ ਸਿੰਘ, ਹਰਦੇਵ ਸਿੰਘ ,ਚਰਨਜੀਤ ਸਿੰਘ,ਨਸੀਬ ਸਿੰਘ, ਸ਼ੰਕਰ ਸਿੰਘ ਫੌਜੀ,ਬਾਲਾ ਸਿੰਘ,ਹਿੰਦਾ, ਅਲ ਮੁਹੰਮਦ ਬਸੀ ਇਸੇਖਾ, ਗੁੱਡੂ ਗੁਰਚਰਨ ਸਿੰਘ, ਮਨਜੀਤ ਸਿੰਘ,ਗੁਰਮੁਖ ਸਿੰਘ, ਪਰਵਿੰਦਰ ਸਿੰਘ, ਦੀਨ ਸਿੰਘ ਮੁਹੰਮਦ, ਮਨਜੀਤ ਕੌਰ,ਸਵਰਨ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ,ਸਮੇਤ ਕਾਂਗਰਸ,ਅਕਾਲੀ, ਬੀਜੇਪੀ ਅਤੇ ਬਸਪਾ ਸਮੇਤ ਰਵਾਇਤੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਦਾ ਪੱਲਾ ਫੜ ਲਿਆ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾ ਨੇ ਵੀ ਆਪ ਦਾ ਪੱਲਾ ਫੜਿਆ। ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਐਮਐਲਏ ਨੀਨਾ ਮਿੱਤਲ ਨੇ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਸਮੂਹ ਵਿਆਕਤੀਆਂ ਅਤੇ ਔਰਤਾਂ ਨੂੰ ਪਾਰਟੀ ਚਿੰਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਲਵਪ੍ਰੀਤ ਸਿੰਘ ਲਵਲੀ ਕਲੋਲੀ ਅਤੇ ਨਰਿੰਦਰ ਸਿੰਘ ਮਾਸਟਰ ਕਲੋਲੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਕਿਹਾ ਕਿ ਉਹ ਆਪ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਅਤੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੇ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਜ਼ਿਮਨੀ ਚੋਣ ਵਿਚ ‘ਆਪ’ ਦੇ ਉਮੀਦਵਾਰ ਡਾ ਬਲਬੀਰ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਾਅਵਾ ਕੀਤਾ। ਹੋਰਨਾ ਤੋਂ ਇਲਾਵਾ ਡਾ ਚਰਨ ਕਮਲ ਧਿਮਾਨ,ਬਲਾਕ ਪ੍ਰਧਾਨ ਜਗਦੀਪ ਅਲੂਣਾ, ਦਿਨੇਸ਼ ਮਹਿਤਾ,ਅਮਰਿੰਦਰ ਮੀਰੀ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਲਾਲਾ ਖਲੌਰ, ਰਤਨੇਸ਼ ਜਿੰਦਲ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਕਲੋਲੀ ਵਾਸੀ ਮੌਜੂਦ ਸਨ।