SSP ने ड्रग्स के खिलाफ पुलिस-पब्लिक जॉइंट कैंपेन पर ज़ोर दिया, पटियाला पुलिस ने एक साल में 1600 से ज़्यादा FIR दर्ज कीं: वरुण शर्मा
SSP stresses on joint police-public campaign against drugs, Patiala Police registers more than 1600 FIRs in a year: Varun Sharma
ਨਸ਼ਾ ਤਸਕਰੀ ਦੀ ਸਪਲਾਈ ਚੈਨ ਤੋੜਣ ‘ਚ ਪਟਿਆਲਾ ਪੁਲਿਸ ਅੱਗੇ: ਐਸ.ਐਸ.ਪੀ
पटियाला पुलिस ड्रग तस्करी की सप्लाई चेन तोड़ने में आगे: SSP
Patiala Police ahead in breaking drug smuggling supply chain: SSP


ਪਟਿਆਲਾ 26 ਅਪ੍ਰੈਲ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਲੈਗਸ਼ਿਪ ਪ੍ਰੋਗਰਾਮ “ਸੰਪਰਕ 2026” ਅਧੀਨ ਅੱਜ ਪਟਿਆਲਾ ਵਿਖੇ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਐਸ.ਐਸ.ਪੀ ਵਰੁਣ ਸ਼ਰਮਾ, ਐਸ.ਪੀ ਵੈਭਵ ਚੌਧਰੀ ਸਮੇਤ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ, ਪਿੰਡਾਂ ਤੋਂ ਆਏ ਪੰਚ-ਸਰਪੰਚਾਂ, ਵਲੰਟੀਅਰਜ਼ ਅਤੇ ਆਮ ਜਨਤਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਐਸ.ਐਸ.ਪੀ ਵਰੁਣ ਸ਼ਰਮਾ ਨੇ ਦਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖਾਤਮੇ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਜਨਤਾ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਉਹਨਾਂ ਦੇ ਸੁਝਾਅ ਅਤੇ ਫੀਡਬੈਕ ਪ੍ਰਾਪਤ ਕਰਨਾ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਜਨਤਾ ਵਿਚਕਾਰ ਖੁੱਲ੍ਹਾ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਨਸ਼ਿਆਂ ਦੇ ਖਿਲਾਫ ਜੰਗ ਨੂੰ ਜੰਗੀ ਪੱਧਰ ‘ਤੇ ਲੜਨ ਲਈ ਸਾਂਝੇ ਯਤਨਾਂ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ।ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪਿਛਲੇ ਇਕ ਸਾਲ ਦੌਰਾਨ 1600 ਤੋਂ ਵੱਧ ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਹਨ, ਜੋ ਕਿ ਨਸ਼ਾ ਤਸਕਰੀ ਅਤੇ ਸੰਬੰਧਤ ਅਪਰਾਧਾਂ ਖਿਲਾਫ ਕੀਤੀ ਗਈ ਸਖ਼ਤ ਕਾਰਵਾਈ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਹ ਸਫਲਤਾ ਜਨਤਾ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ ਅਤੇ ਆਗਾਮੀ ਸਮੇਂ ਵਿੱਚ ਵੀ ਲੋਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਸਿਰਫ ਪਰੰਪਰਾਗਤ ਤਰੀਕਿਆਂ ਨਾਲ ਹੀ ਨਹੀਂ, ਸਗੋਂ ਨਵੀਆਂ ਰਣਨੀਤੀਆਂ ਅਪਣਾ ਕੇ ਵੀ ਨਸ਼ਾ ਤਸਕਰੀ ਦੇ ਜਾਲ ਨੂੰ ਤੋੜ ਰਹੀ ਹੈ। ਸਪਲਾਈ ਚੈਨ ਨੂੰ ਤੋੜਨ ਤੋਂ ਬਾਅਦ ਵੀ ਸੰਬੰਧਤ ਅਪਰਾਧੀਆਂ ਉਤੇ ਲਗਾਤਾਰ ਨਿਗਰਾਨੀ ਰੱਖੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਇਸ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਲ ਨਾ ਹੋ ਸਕਣ। ਇਸ ਮੀਟਿੰਗ ਦੌਰਾਨ ਪਿੰਡਾਂ ਤੋਂ ਆਏ ਪੰਚਾਂ ਅਤੇ ਸਰਪੰਚਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਤਾਂ ਜੋ ਜ਼ਮੀਨੀ ਪੱਧਰ ‘ਤੇ ਨਸ਼ਿਆਂ ਦੀ ਸਥਿਤੀ ਬਾਰੇ ਸਿੱਧੀ ਜਾਣਕਾਰੀ ਮਿਲ ਸਕੇ। ਪੁਲਿਸ ਅਧਿਕਾਰੀਆਂ ਨੇ ਏਰੀਆ ਵਾਇਜ਼ ਫੀਡਬੈਕ ਲੈਂਦੇ ਹੋਏ ਸੰਬੰਧਤ ਡੀਐਸਪੀਜ਼ ਅਤੇ ਐਸ ਐੱਚ ਓਜ਼ ਨੂੰ ਤੁਰੰਤ ਕਾਰਵਾਈ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਐਸ.ਐੱਚ.ਓ ਜਸਪ੍ਰੀਤ ਸਿੰਘ ਕਾਹਲੋ ਦੀ ਵੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਨਵੀਂ ਸੋਚ ਨਾਲ ਕਾਰਵਾਈ ਕੀਤੀ ਗਈ, ਜਿਸ ਵਿੱਚ ਗੱਡੀਆਂ ਵਿੱਚ ਸ਼ਰਾਬ ਪੀਣ ਵਾਲਿਆਂ ਨੂੰ ਸਖ਼ਤ ਸਬਕ ਸਿਖਾਉਣ ਲਈ ਡੱਡੂ ਬੈਠਕਾਂ ਲਗਵਾਈਆਂ ਗਈਆਂ। ਪੁਲਿਸ ਪ੍ਰਸ਼ਾਸਨ ਨੇ ਨਸ਼ਾ ਮੁਕਤ ਕੇਂਦਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਦਾਖਲ ਕਰਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦੀ ਪੁਨਰਵਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਅਖੀਰ ਵਿੱਚ ਪੁਲਿਸ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਸੰਪਰਕ ਵਿੱਚ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਜਾਂ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ, ਤਾਂ ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਮੀਟਿੰਗ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਕਈ ਮਾਮਲਿਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਇਹ ਸੰਦੇਸ਼ ਦਿੱਤਾ ਗਿਆ ਕਿ ਜਦੋਂ ਪੁਲਿਸ ਅਤੇ ਜਨਤਾ ਇਕੱਠੇ ਹੋ ਕੇ ਕੰਮ ਕਰਦੇ ਹਨ, ਤਾਂ ਕੋਈ ਵੀ ਚੁਣੌਤੀ ਅਸੰਭਵ ਨਹੀਂ ਰਹਿੰਦੀ।
पटियाला, 26 अप्रैल (हिमांशु हैरी): मुख्यमंत्री भगवंत सिंह मान के नेतृत्व में पंजाब सरकार द्वारा चलाए जा रहे ड्रग्स के खिलाफ युद्ध के तहत फ्लैगशिप प्रोग्राम “संपर्क 2026” के तहत आज पटियाला में एक अहम मीटिंग हुई। इस मीटिंग में SSP वरुण शर्मा, SP वैभव चौधरी के साथ पुलिस प्रशासन के सीनियर अधिकारी, गांवों के पंच-सरपंच, वॉलंटियर और आम जनता शामिल हुई। इस दौरान SSP वरुण शर्मा ने कहा कि मीटिंग का मुख्य मकसद ड्रग्स को खत्म करने के लिए चल रही मुहिम को और मजबूत करना और जनता से सीधा संपर्क स्थापित करके उनके सुझाव और फीडबैक लेना है। इस दौरान पुलिस प्रशासन और जनता के बीच खुली चर्चा हुई, जिसमें ड्रग्स के खिलाफ युद्ध स्तर पर लड़ाई लड़ने के लिए मिलकर कोशिश करने की जरूरत पर जोर दिया गया। SSP वरुण शर्मा ने कहा कि पिछले एक साल में पटियाला पुलिस द्वारा 1600 से ज्यादा FIR दर्ज की गई हैं, जो ड्रग तस्करी और उससे जुड़े अपराधों के खिलाफ की गई सख्त कार्रवाई का सबूत है। उन्होंने कहा कि यह सफलता जनता के सहयोग के बिना संभव नहीं थी और आने वाले समय में भी जनता की भूमिका बहुत अहम रहेगी। उन्होंने यह भी कहा कि पुलिस न केवल पारंपरिक तरीकों से बल्कि नई स्ट्रेटेजी अपनाकर भी ड्रग ट्रैफिकिंग के नेटवर्क को तोड़ रही है। सप्लाई चेन तोड़ने के बाद भी संबंधित अपराधियों पर लगातार निगरानी रखी जाती है ताकि वे दोबारा इस गैर-कानूनी धंधे में शामिल न हों। इस मीटिंग के दौरान गांवों के पंचों और सरपंचों को खास तौर पर बुलाया गया था ताकि उन्हें ग्राउंड लेवल पर ड्रग की स्थिति के बारे में सीधी जानकारी मिल सके। पुलिस अधिकारियों ने एरिया के हिसाब से फीडबैक लेते हुए संबंधित DSP और SHO को तुरंत कार्रवाई के लिए गाइडलाइन जारी कीं। इस मौके पर SHO जसप्रीत सिंह काहलो की भी तारीफ की गई, जिन्होंने नई सोच के साथ कानून तोड़ने वालों के खिलाफ कार्रवाई की, जिसमें गाड़ियों में शराब पीकर गाड़ी चलाने वालों को सख्त सबक सिखाने के लिए फ्रॉग मीटिंग की गईं। पुलिस प्रशासन ने ज्यादा से ज्यादा लोगों को ड्रग-फ्री सेंटर में भर्ती कराने की अपनी प्रतिबद्धता दोहराई और कहा कि ड्रग एडिक्ट्स के रिहैबिलिटेशन के लिए हर संभव मदद की जाएगी। आखिर में पुलिस अधिकारियों ने जनता से अपील की कि अगर उनके संपर्क में कोई भी व्यक्ति नशे का आदी है या ड्रग तस्करी में शामिल है, तो वे तुरंत पुलिस को इसकी जानकारी दें। जानकारी देने वाले व्यक्ति की पहचान पूरी तरह से गोपनीय रखी जाएगी। इस मीटिंग के दौरान आम लोगों की समस्याएं भी सुनी गईं और कई मामलों का मौके पर ही समाधान किया गया। इस मौके पर यह संदेश दिया गया कि जब पुलिस और जनता मिलकर काम करते हैं, तो कोई भी चुनौती नामुमकिन नहीं रहती।
Patiala, April 26 (Himanshu Harry): An important meeting was organized in Patiala today under the flagship program “Sampark 2026” under the war against drugs being run by the Punjab government under the leadership of Chief Minister Bhagwant Singh Mann. This meeting was attended by SSP Varun Sharma, SP Vaibhav Chaudhary along with senior officers of the police administration, Panch-Sarpanchs from villages, volunteers and the general public. During this, SSP Varun Sharma said that the main objective of the meeting is to further strengthen the ongoing campaign to eradicate drugs and to establish direct contact with the public and get their suggestions and feedback. During this, an open discussion was held between the police administration and the public, in which the need for joint efforts to fight the war against drugs on a war footing was emphasized. SSP Varun Sharma said that more than 1600 FIRs have been registered by the Patiala Police in the last one year, which is a testament to the strict action taken against drug trafficking and related crimes. He said that this success was not possible without the cooperation of the public and the role of the public will remain very important in the coming times as well. He also said that the police is breaking the drug trafficking network not only by traditional methods but also by adopting new strategies. Even after breaking the supply chain, continuous surveillance is kept on the relevant criminals so that they do not get involved in this illegal business again. During this meeting, Panches and Sarpanches from the villages were specially invited so that they could get direct information about the drug situation at the ground level. The police officers, taking area-wise feedback, issued guidelines to the concerned DSPs and SHOs for immediate action. On this occasion, SHO Jaspreet Singh Kahlo was also appreciated, who took action against the violators of the law with a new mindset, in which frog meetings were organized to teach a strict lesson to those who drank alcohol in vehicles. The police administration reiterated its commitment to admit maximum people in drug-free centers and said that all possible help will be provided for the rehabilitation of drug addicts. Finally, the police officers appealed to the public that if any person in their contact is addicted to drugs or is involved in drug trafficking, then they should immediately inform the police about it. The identity of the person giving the information will be kept completely confidential. During this meeting, the problems of the common people were also heard and many cases were resolved on the spot. On this occasion, the message was given that when the police and the public work together, no challenge remains impossible.