शिवसेना पंजाब ने जय भीम मंच के सिग्नेचर कैंपेन का सपोर्ट किया
Shiv Sena Punjab supports Jai Bhim Manch’s signature campaign
ਆਈ.ਟੀ.ਆਈ ਚੌਕ ਦਾ ਨਾਮ ਬਦਲਕੇ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ‘ਤੇ ਰੱਖਣ ਦੀ ਮੰਗ ਹੋਈ ਤੇਜ਼: ਸੁੱਖਜਿੰਦਰ ਸੁੱਖੀ
आईटीआई चौक का नाम बदलकर डॉ. भीमराव अंबेडकर के नाम पर रखने की मांग तेज हो गई है: सुखजिंदर सुखी
Demand to rename ITI Chowk after Dr. Bhimrao Ambedkar has increased: Sukhjinder Sukhi

ਰਾਜਪੁਰਾ,23 ਅਪ੍ਰੈਲ (ਹਿਮਾਂਸ਼ੂ ਹੈਰੀ):ਜੈ ਭੀਮ ਮੰਚ ਵੱਲੋਂ ਮੰਚ ਦੇ ਪ੍ਰਧਾਨ ਸੁੱਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਆਈਟੀਆਈ ਚੌਕ ਦਾ ਨਾਮ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ‘ਤੇ ਰੱਖਣ ਲਈ ਚਲਾਈ ਜਾ ਰਹੀ ਦਸਤਖ਼ਤੀ ਮੁਹਿੰਮ ਨੂੰ ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ। ਇਹ ਸਮਰਥਨ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਜੀਵ ਘਨੌਲੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਵਰਗੀ ਮਹਾਨ ਸ਼ਖਸੀਅਤ ਦੇ ਨਾਮ ‘ਤੇ ਇੱਕ ਚੌਕ ਦਾ ਨਾਮ ਰੱਖਣ ਲਈ ਵੀ ਲੋਕਾਂ ਨੂੰ ਦਸਤਖ਼ਤੀ ਮੁਹਿੰਮ ਚਲਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਤਾਂ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਪਹਿਲਾਂ ਹੀ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਹੋਰ ਕਿਹਾ ਕਿ ਸ਼ਿਵ ਸੈਨਾ ਪੰਜਾਬ ਜੈ ਭੀਮ ਮੰਚ ਦੀ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਸਮਰਥਨ ਦਿੰਦੀ ਹੈ ਅਤੇ ਅਗਲੇ ਸਮੇਂ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗੀ। ਇਸਦੇ ਨਾਲ ਹੀ ਹਰ ਧਰਨੇ ਅਤੇ ਪ੍ਰਦਰਸ਼ਨ ਵਿੱਚ ਵੀ ਸਾਥ ਦਿੱਤਾ ਜਾਵੇਗਾ। ਉਨ੍ਹਾਂ ਨੇ ਆਸ ਜਤਾਈ ਕਿ ਇਸ ਮੁਹਿੰਮ ਨਾਲ ਲੋਕਾਂ ਵਿੱਚ ਜਾਗਰੂਕਤਾ ਵਧੇਗੀ ਅਤੇ ਜਲਦੀ ਹੀ ਚੌਕ ਦਾ ਨਾਮ ਡਾ. ਅੰਬੇਡਕਰ ਦੇ ਨਾਮ ‘ਤੇ ਰੱਖਿਆ ਜਾਵੇਗਾ। ਇਸ ਮੌਕੇ ਪ੍ਰਧਾਨ ਸੁੱਖੀ ਨੇ ਸ਼ਿਵ ਸੈਨਾ ਪੰਜਾਬ ਦਾ ਧੰਨਵਾਦ ਕਰਦਿਆਂ ਸੰਜੀਵ ਘਨੌਲੀ ਤੇ ਹੋਰਨਾ ਦਾ ਸਨਮਾਨ ਵੀ ਕੀਤਾ। ਇਸ ਮੌਕੇ ਸ਼ਿਵ ਸੈਨਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਝਾਂਜੀ, ਆਈ ਵਿੰਗ ਦੇ ਡਾਇਰੈਕਟਰ ਪਰਵਿੰਦ ਅਰੋੜਾ, ਲੀਗਲ ਅਡਵਾਈਜਰ ਐਡਵੋਕੇਟ ਮੁਦਿੱਤ ਭਾਰਦਵਾਜ, ਭੁਪਿੰਦਰ ਸ਼ਰਮਾ, ਸੰਤੋਸ਼ ਕੁਮਾਰ, ਜੈ ਭੀਮ ਮੰਚ ਤੋਂ ਗੁਰਪ੍ਰੀਤ ਸਿੰਘ ਧਮੌਲੀ, ਸੁਖਬੀਰ ਚੌਹਾਨ ਤੋਂ ਇਲਾਵਾ ਹੋਰ ਸਖਸ਼ੀਅਤਾਂ ਮੌਜੂਦ ਸਨ।
ਫੋਟੋ ਕੈਪਸ਼ਨ:- ਡਾ. ਅੰਬੇਦਕਰ ਦੇ ਨਾਮ ਤੇ ਚੋਕ ਦਾ ਨਾਮ ਰੱਖਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਦਸਤਖਤ ਕਰਦੇ ਹੋਏ ਸੰਜੀਵ ਘਨੌਲੀ ਪ੍ਰਧਾਨ ਸ਼ਿਵ ਸੈਨਾ ਪੰਜਾਬ।
राजपुरा, 23 अप्रैल (हिमांशु हैरी): जय भीम मंच की तरफ से मंच के प्रेसिडेंट सुखजिंदर सिंह सुखी की लीडरशिप में ITI चौक का नाम डॉ. भीम राव अंबेडकर के नाम पर रखने के लिए चलाए जा रहे सिग्नेचर कैंपेन को आज शिवसेना पंजाब ने पूरा सपोर्ट किया। यह सपोर्ट शिवसेना के नेशनल प्रेसिडेंट संजीव घनौली की लीडरशिप में दिया गया। इस मौके पर मीडिया से बात करते हुए संजीव घनौली ने कहा कि यह बहुत दुख की बात है कि भारत के संविधान के क्रिएटर डॉ. भीम राव अंबेडकर जैसी महान हस्ती के नाम पर चौक का नाम रखने के लिए भी लोगों को सिग्नेचर कैंपेन चलाना पड़ रहा है। उन्होंने कहा कि यह काम एडमिनिस्ट्रेशन और सरकारों को पहले ही कर देना चाहिए था। उन्होंने आगे कहा कि शिवसेना पंजाब जय भीम मंच की इस कैंपेन का पूरा सपोर्ट करती है और आगे होने वाले हर प्रोग्राम में बढ़-चढ़कर हिस्सा लेगी। इसके साथ ही हर धरने और प्रदर्शन में भी सपोर्ट किया जाएगा। उन्होंने उम्मीद जताई कि इस कैंपेन से लोगों में अवेयरनेस बढ़ेगी और जल्द ही चौक का नाम डॉ. अंबेडकर के नाम पर रखा जाएगा। इस मौके पर प्रेसिडेंट सुखी ने शिवसेना पंजाब का धन्यवाद किया और संजीव घनोली और दूसरों को सम्मानित भी किया। इस मौके पर शिवसेना के सीनियर वाइस प्रेसिडेंट संजीव झांजी, आई विंग के डायरेक्टर परविंद अरोड़ा, लीगल एडवाइजर एडवोकेट मुदित भारद्वाज, भूपिंदर शर्मा, संतोष कुमार, जय भीम मंच से गुरप्रीत सिंह धमौली, सुखबीर चौहान और दूसरी हस्तियां मौजूद थीं।
फोटो कैप्शन:- डॉ. संजीव घनोली, प्रेसिडेंट शिवसेना पंजाब, चौक का नाम अंबेडकर के नाम पर रखने के लिए शुरू किए गए कैंपेन के तहत साइन करते हुए।
Rajpura, April 23 (Himanshu Harry): The signature campaign being run by Jai Bhim Manch under the leadership of Manch President Sukhjinder Singh Sukhi to name ITI Chowk after Dr. Bhim Rao Ambedkar was today fully supported by Shiv Sena Punjab. This support was given under the leadership of Shiv Sena National President Sanjeev Ghanouli. Talking to the media on this occasion, Sanjeev Ghanouli said that it is a matter of great sorrow that people are having to run a signature campaign even to name a chowk after a great personality like Dr. Bhim Rao Ambedkar, the creator of the Constitution of India. He said that this work should have been done by the administration and governments earlier. He further said that Shiv Sena Punjab fully supports this campaign of Jai Bhim Manch and will actively participate in every program to be held in the future. Along with this, it will also be supported in every dharna and demonstration. He hoped that this campaign will increase awareness among the people and soon the chowk will be named after Dr. Ambedkar will be named after him. On this occasion, President Sukhi thanked Shiv Sena Punjab and also honored Sanjeev Ghanoli and others. On this occasion, Shiv Sena Senior Vice President Sanjeev Jhanji, I Wing Director Parvind Arora, Legal Advisor Advocate Mudit Bhardwaj, Bhupinder Sharma, Santosh Kumar, Gurpreet Singh Dhamouli from Jai Bhim Manch, Sukhbir Chauhan and other personalities were present.

Photo Caption:- Dr. Sanjeev Ghanoli, President Shiv Sena Punjab, signing the signature under the campaign started to name the chowk after Ambedkar.