खन्ना पुलिस ने गैंगस्टरों पर बड़ी कार्रवाई की, आढ़ती की दुकान पर फायरिंग करने वाले आरोपी गिरफ्तार, ऑस्ट्रेलिया में बैठे भाइयों ने रची थी साजिश, शगनप्रीत के पिता को पहले ही गिरफ्तार किया जा चुका है, अब चार और आरोपी गिरफ्तार: SSP डॉ. दर्पण आहलूवालिया
Khanna Police launches major crackdown on gangsters, arrests accused who opened fire on Aarthi’s shop, brothers sitting in Australia hatched a conspiracy, Shaganpreet’s father has already been arrested, now four more accused have been arrested: SSP Dr. Darpan Ahluwalia


ਲੁਧਿਆਣਾ/ਖੰਨਾ 21 ਅਪ੍ਰੈਲ (ਬਿਊਰੋ ਰਿਪੋਰਟ):ਪੁਲਿਸ ਜ਼ਿਲ੍ਹਾ ਖੰਨਾ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਚਲਾਈ ਜਾ ਰਹੀ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਖੰਨਾ ਪੁਲਿਸ ਨੇ ਇਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਬਰਨ ਵਸੂਲੀ, ਧਮਕੀਆਂ ਦੇਣ ਅਤੇ ਵਪਾਰੀ ‘ਤੇ ਗੋਲੀਆਂ ਚਲਾਉਣ ਵਾਲੇ ਖਤਰਨਾਕ ਗਿਰੋਹ ਦੇ 4 ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਨਾ ਸਿਰਫ਼ ਇੱਕ ਵੱਡੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ, ਸਗੋਂ ਅਪਰਾਧਿਕ ਗਤੀਵਿਧੀਆਂ ‘ਤੇ ਵੀ ਕਰਾਰਾ ਵਾਰ ਕੀਤਾ ਹੈ। ਇਸ ਨਾਲ ਇਲਾਕੇ ‘ਚ ਸੁਰੱਖਿਅਤ ਮਾਹੌਲ ਵੀ ਪੈਦਾ ਹੋਇਆ ਹੈ ਤੇ ਆਮ ਲੋਕਾਂ ਅੰਦਰ ਪੁਲਿਸ ਦਾ ਵਿਸ਼ਵਾਸ਼ ਮਜ਼ਬੂਤ ਹੋਇਆ ਹੈ।ਇਹ ਕਾਰਵਾਈ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਕੀਤੀ ਗਈ, ਜਿਨ੍ਹਾਂ ਦੀ ਅਗਵਾਈ ਵਿੱਚ ਖੰਨਾ ਪੁਲਿਸ ਲਗਾਤਾਰ ਅਪਰਾਧ ਦੇ ਖ਼ਾਤਮੇ ਲਈ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਦੀ ਲੀਡਰਸ਼ਿਪ ਹੇਠ ਪੁਲਿਸ ਨੇ ਨਿਰੰਤਰ ਮੁਹਿੰਮ ਚਲਾ ਕੇ ਗੈਂਗਸਟਰ ਤੱਤਾਂ ਨੂੰ ਕਰਾਰਾ ਜਵਾਬ ਦਿੱਤਾ ਹੈ, ਜਿਸ ਨਾਲ ਇਲਾਕੇ ਵਿੱਚ ਸੁਰੱਖਿਆ ਦਾ ਮਾਹੌਲ ਹੋਰ ਮਜ਼ਬੂਤ ਹੋਇਆ ਹੈ। ਪੁਲਿਸ ਅਨੁਸਾਰ ਇਹ ਕਾਰਵਾਈ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਐਸਪੀ (ਡੀ) ਪਵਨਜੀਤ ਸਿੰਘ ਅਤੇ ਡੀਐਸਪੀ (ਡੀ) ਮੋਹਿਤ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ, ਥਾਣਾ ਪਾਇਲ, ਦੋਰਾਹਾ ਅਤੇ ਨਾਰਕੋਟਿਕ ਸੈੱਲ ਦੀਆਂ ਟੀਮਾਂ ਨੇ ਮਿਲ ਕੇ ਸੁਚੱਜੀ ਯੋਜਨਾ ਨਾਲ ਇਸ ਮਾਮਲੇ ਨੂੰ ਹੱਲ ਕੀਤਾ। ਇਸ ਦੌਰਾਨ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਇਕ ਵਪਾਰੀ ਦੀ ਆੜਤ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਪੁਲਿਸ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖਾਸ ਟੀਮਾਂ ਬਣਾਈਆਂ ਅਤੇ ਇਸ ਮੁਕੱਦਮੇ ਦੀ ਤਫਤੀਸ਼ ਨੂੰ ਅਮਲ ਵਿੱਚ ਲਿਆਉਂਦੇ ਹੋਏ ਪੁਲਿਸ ਨੇ ਟੈਕਨੀਕਲ ਅਤੇ ਹਿਊਮਨ ਰਿਸੋਰਸ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਟੀਮ ਜਦੋਂ ਸੰਗਮ ਪੈਲੇਸ ਦੇ ਨੇੜੇ ਪਹੁੰਚੀ ਤਾਂ ਇੱਕ ਮੋਨਾ ਨੌਜਵਾਨ ਸ਼ੱਕੀ ਹਾਲਤ ਵਿੱਚ ਖੜਾ ਦਿੱਸਿਆ। ਪੁਲਿਸ ਪਾਰਟੀ ਨੂੰ ਦੇਖਦੇ ਹੀ ਉਹ ਭੱਜਣ ਲੱਗ ਪਿਆ ਅਤੇ ਇਕ ਸੁੰਨੀ ਪਈ ਇਮਾਰਤ ਦੀ ਪਹਿਲੀ ਮੰਜ਼ਿਲ ਵੱਲ ਚੜ੍ਹ ਗਿਆ, ਪਰ ਦੌੜਦਿਆਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗ ਪਿਆ। ਪੁਲਿਸ ਨੇ ਤੁਰੰਤ ਉਸਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸਨੇ ਆਪਣਾ ਨਾਮ ਓਮੇਸ਼ ਕੁਮਾਰ ਉਰਫ਼ ਛਾਗਾ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਸਾਹਨੇਵਾਲ, ਜ਼ਿਲ੍ਹਾ ਲੁਧਿਆਣਾ ਦੱਸਿਆ। ਉਕਤ ਦੋਸ਼ੀ ਦੀ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਇਕ ਆੜਤ ਦੀ ਦੁਕਾਨ ‘ਤੇ ਉਸਨੇ ਆਪਣੇ ਸਾਥੀ ਗੋਰਵ ਉਰਫ਼ ਗੋਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 5, ਗੁਰਦੁਆਰਾ ਬਾਬਾ ਜੀਵਨ ਸਿੰਘ ਭੁਟਾਨਪੁਰ (ਅੰਮ੍ਰਿਤਸਰ) ਦੇ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ। ਇਸ ਖੁਲਾਸੇ ਤੋਂ ਬਾਅਦ ਓਮੇਸ਼ ਕੁਮਾਰ ਉਰਫ਼ ਸੋਨੂ ਉਰਫ਼ ਛਾਗਾ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀਆ ਤੋਂ ਡੂੰਘੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਸਾਹਮਣੇ ਆਏ। ਜਾਂਚ ਵਿੱਚ ਪਤਾ ਲੱਗਾ ਕਿ ਸ਼ਗਨਪ੍ਰੀਤ ਸਿੰਘ ਉਰਫ਼ ਸ਼ਗਨ ਅਤੇ ਜਗਪ੍ਰੀਤ ਸਿੰਘ, ਜੋ ਇਸ ਸਮੇਂ ਵਿਦੇਸ਼ (ਆਸਟ੍ਰੇਲੀਆ) ਵਿੱਚ ਰਹਿੰਦੇ ਹਨ, ਇਸ ਗਿਰੋਹ ਨਾਲ ਜੁੜੇ ਹੋਏ ਹਨ। ਦੋਹਾਂ ਦੇ ਪਰਿਵਾਰਕ ਮੈਂਬਰ ਇਥੇ ਬੈਠ ਕੇ ਉਨ੍ਹਾਂ ਨੂੰ ਸੂਚਨਾ ਪ੍ਰਦਾਨ ਕਰਦੇ ਸਨ ਅਤੇ ਇਹ ਗਿਰੋਹ ਗੈਂਗਸਟਰ ਡੋਨੀ ਬੱਲ ਨਾਲ ਲਿੰਕ ਵਿੱਚ ਰਹਿੰਦਾ ਹੋਇਆ ਫਿਰੌਤੀ ਦੀ ਮੰਗ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਅੱਗੇ ਦੱਸਿਆ ਕਿ ਪੁਲਿਸ ਜਾਂਚ ਅਨੁਸਾਰ ਦੋਸ਼ੀਆਂ ਨੇ ਪਹਿਲਾਂ ਪੂਰੀ ਰੇਕੀ ਕੀਤੀ ਅਤੇ ਫਿਰ ਯੋਜਨਾਬੱਧ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਿੱਚ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵਾਸੀ ਗੁਰੂ ਤੇਗ ਬਹਾਦਰ ਨਗਰ ਲਲਹੇੜੀ ਰੋਡ ਖੰਨਾ ਅਤੇ ਗੌਰਵ ਉਰਫ਼ ਗੋਲਾ ਵਾਸੀ ਅੰਮ੍ਰਿਤਸਰ ਨੇ ਵੀ ਭੂਮਿਕਾ ਨਿਭਾਈ। ਰੇਕੀ ਦੌਰਾਨ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵੱਲੋਂ ਆਪਣੀ ਆਰਟਿਕਾ ਕਾਰ ਦੀ ਵਰਤੋਂ ਕੀਤੀ ਗਈ। ਇਸ ਵਾਰਦਾਤ ਤੋਂ ਪਹਿਲਾਂ ਸਾਰੇ ਦੋਸ਼ੀਆਂ ਨੇ ਓਮੇਸ਼ ਕੁਮਾਰ ਦੇ ਘਰ ਸਾਹਨੇਵਾਲ ਵਿਖੇ ਬੈਠ ਕੇ ਸ਼ਗਨਪ੍ਰੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ, ਜਿੱਥੇ ਉਮੇਸ਼ ਕੁਮਾਰ ਦਾ ਛੋਟਾ ਭਰਾ ਲਕਸ਼ ਵੀ ਮੌਜੂਦ ਸੀ। ਇਸ ਤੋਂ ਬਾਅਦ ਯੋਜਨਾ ਮੁਤਾਬਕ ਦੋਸ਼ੀਆਂ ਨੇ ਪਾਇਲ ਦੀ ਦਾਣਾ ਮੰਡੀ ਵਿੱਚ ਆੜਤ ਦੀ ਦੁਕਾਨ ‘ਤੇ ਫਾਇਰਿੰਗ ਕੀਤੀ।ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫਿਲਹਾਲ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਕੇਸ ‘ਚ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਸਰਾਏ ਵਾਸੀ ਪਿੰਡ ਚੜ੍ਹੀ (ਫਤਹਿਗੜ੍ਹ ਸਾਹਿਬ) ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਖੰਨਾ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਨੇ ਅਪਰਾਧੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਵਧੀ ਹੈ। ਦੂਜੇ ਪਾਸੇ, ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਣ ਵਾਲੀ ਨਹੀਂ ਹੈ ਅਤੇ ਅਪਰਾਧ ਦੇ ਖ਼ਾਤਮੇ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣਾ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਸਾਂਝੀ ਕਰਨ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਜੇਕਰ ਕਿਸੇ ਨੂੰ ਕੋਈ ਧਮਕੀ ਭਰੀ ਕਾਲ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ।
लुधियाना/खन्ना 21 अप्रैल (ब्यूरो रिपोर्ट): खन्ना जिले में कानून व्यवस्था को मजबूत करने के लिए चलाए जा रहे “वॉर ऑन गैंगस्टर्स” अभियान के तहत खन्ना पुलिस को एक और बड़ी सफलता मिली है। व्यापारियों से जबरन वसूली, धमकी और फायरिंग करने वाले एक खतरनाक गैंग के 4 और सदस्यों को गिरफ्तार करके पुलिस ने न सिर्फ एक बड़ी घटना का पर्दाफाश किया है, बल्कि आपराधिक गतिविधियों पर भी करारा प्रहार किया है। इससे इलाके में सुरक्षित माहौल भी बना है और आम लोगों में पुलिस का भरोसा और मजबूत हुआ है। यह कार्रवाई SSP डॉ. दर्पण आहलूवालिया की काबिल और असरदार लीडरशिप में की गई, जिनकी लीडरशिप में खन्ना पुलिस लगातार क्राइम खत्म करने के लिए बड़े कदम उठा रही है। उनकी लीडरशिप में पुलिस ने लगातार अभियान चलाकर गैंगस्टर तत्वों को मुंहतोड़ जवाब दिया है, जिससे इलाके में सुरक्षा का माहौल और मजबूत हुआ है। पुलिस के मुताबिक, यह कार्रवाई आला अधिकारियों की गाइडलाइंस के मुताबिक की गई। SP (D) पवनजीत सिंह और DSP (D) मोहित कुमार सिंगला की लीडरशिप में CIA स्टाफ, थाना पायल, दोराहा और नारकोटिक्स सेल की टीमों ने मिलकर इस केस को सोची-समझी प्लानिंग के साथ सॉल्व किया। इस बीच, SSP डॉ. दर्पण आहलूवालिया ने बताया कि 14 अप्रैल 2026 को पायल की अनाज मंडी में एक व्यापारी की आरती की दुकान पर अनजान लोगों ने गोलियां चलाईं। इस घटना से इलाके में दहशत का माहौल बन गया। पुलिस ने तुरंत मामले को गंभीरता से लेते हुए स्पेशल टीमें बनाईं और इस केस की जांच को अमल में लाते हुए पुलिस ने टेक्निकल और ह्यूमन रिसोर्स की मदद से दोषियों की तलाश शुरू कर दी। इसी बीच, जब पुलिस टीम संगम पैलेस के पास पहुंची तो एक युवक संदिग्ध हालत में खड़ा दिखा। पुलिस पार्टी को देखकर वह भागने लगा और एक सुनसान बिल्डिंग की पहली मंजिल पर चढ़ गया, लेकिन भागते समय उसका पैर फिसल गया और वह छत से नीचे गिर गया। पुलिस ने तुरंत उसे पकड़कर पूछताछ की, जिसमें उसने अपना नाम ओमेश कुमार उर्फ चागा पुत्र प्रेम पाल, निवासी वार्ड नंबर 4, साहनेवाल, जिला लुधियाना बताया। उक्त आरोपी से पूछताछ करने पर पता चला कि 14 अप्रैल, 2026 को उसने अपने साथी गौरव उर्फ गोला पुत्र अशोक कुमार, निवासी गली नंबर 5, गुरुद्वारा बाबा जीवन सिंह भूटानपुर (अमृतसर) के साथ मिलकर पायल की अनाज मंडी में एक मोहरे की दुकान पर फायरिंग की थी। इस खुलासे के बाद ओमेश कुमार उर्फ सोनू उर्फ चागा को केस में नामजद कर गिरफ्तार कर लिया गया। आरोपी से गहराई से पूछताछ में और भी अहम खुलासे हुए। जांच में पता चला कि शगनप्रीत सिंह उर्फ शगन और जगप्रीत सिंह, जो फिलहाल विदेश (ऑस्ट्रेलिया) में रह रहे हैं, इस गैंग से जुड़े हुए हैं। दोनों के परिवार वाले यहीं बैठकर उन्हें जानकारी देते थे और यह गैंग गैंगस्टर डोनी बल के साथ लिंक में रहकर फिरौती मांगने और दूसरी आपराधिक गतिविधियों को अंजाम देता था। SSP डॉ. दर्पण आहलूवालिया ने आगे बताया कि पुलिस जांच के मुताबिक, आरोपियों ने पहले पूरी रेकी की और फिर प्लान बनाकर घटना को अंजाम दिया। इसमें गुरु तेग बहादुर नगर ललहेड़ी रोड खन्ना के रहने वाले गुरविंदर सिंह उर्फ गोल्डी और अमृतसर के रहने वाले गौरव उर्फ गोला का भी रोल था। रेकी के दौरान गुरविंदर सिंह उर्फ गोल्डी ने अपनी आर्टिका कार का इस्तेमाल किया। इस घटना से पहले सभी आरोपियों ने साहनेवाल में उमेश कुमार के घर पर शगनप्रीत सिंह से फोन पर बात की थी, जहां उमेश कुमार का छोटा भाई लक्ष भी मौजूद था। इसके बाद प्लान के मुताबिक आरोपियों ने पायल की अनाज मंडी में दुकानदार की दुकान पर फायरिंग कर दी। पुलिस ने इस मामले में चार आरोपियों को नामजद कर गिरफ्तार कर लिया है। फिलहाल आरोपियों से गहरी पूछताछ जारी है और और भी बड़े खुलासे होने की संभावना जताई जा रही है। शगनप्रीत के पिता सौदागर सिंह सराय, गांव चरही (फतेहगढ़ साहिब) के रहने वाले को इस मामले में पहले गिरफ्तार किया जा चुका है। खन्ना पुलिस की इस कार्रवाई की हर जगह तारीफ़ हो रही है। लोगों का कहना है कि SSP डॉ. दर्पण आहलूवालिया के नेतृत्व में पुलिस ने अपराधियों में डर का माहौल बनाया है और आम जनता में सुरक्षा की भावना बढ़ी है। वहीं, SSP डॉ. दर्पण आहलूवालिया ने कहा कि खन्ना पुलिस किसी भी अपराधी को बख्शने वाली नहीं है और अपराध को खत्म करने के लिए लगातार सख्त कार्रवाई की जा रही है। उन्होंने कहा कि “वॉर ऑन गैंगस्टर्स” अभियान को और तेज़ किया जाएगा और इलाके में शांति बनाए रखना सबसे बड़ी प्राथमिकता है। उन्होंने लोगों से अपील की कि वे पुलिस का सहयोग करें और किसी भी संदिग्ध गतिविधि के बारे में तुरंत जानकारी शेयर करें, ताकि समय पर कार्रवाई की जा सके। अगर किसी को कोई धमकी भरा कॉल आता है, तो वे तुरंत पुलिस को सूचित करें।
Ludhiana/Khanna April 21 (Bureau Report): Khanna Police has achieved another major success under the “War on Gangsters” campaign being run to strengthen law and order in Khanna district. By arresting 4 more members of a dangerous gang involved in extortion, threats and firing at traders, the police has not only exposed a major incident but also dealt a severe blow to criminal activities. This has also created a safe environment in the area and the trust of the police among the common people has been strengthened. This action was taken under the able and effective leadership of SSP Dr. Darpan Ahluwalia, under whose leadership Khanna Police is continuously taking big steps to eradicate crime. Under his leadership, the police has given a befitting reply to the gangster elements by running continuous campaigns, which has further strengthened the security environment in the area. According to the police, this action was taken as per the guidelines of the higher authorities. Under the leadership of SP (D) Pawanjit Singh and DSP (D) Mohit Kumar Singla, the CIA staff, police station Payal, Doraha and Narcotics Cell teams together solved this case with a well-planned plan. Meanwhile, SSP Dr. Darpan Ahluwalia said that on April 14, 2026, unknown persons fired shots at a trader’s aarti shop in Payal’s grain market. This incident created an atmosphere of terror in the area. The police immediately took the matter seriously and formed special teams and while implementing the investigation of this case, the police started searching for the culprits with the help of technical and human resources. Meanwhile, when the police team reached near Sangam Palace, a young man was seen standing in a suspicious manner. On seeing the police party, he started running and climbed to the first floor of a deserted building, but while running, his foot slipped and he fell down from the roof. The police immediately caught him and interrogated him, during which he revealed his name as Omesh Kumar alias Chaga son of Prem Pal, resident of Ward No. 4, Sahnewal, District Ludhiana. On interrogating the said accused, it came to light that on April 14, 2026, he had opened fire at a pawn shop in Payal’s grain market along with his accomplice Gaurav alias Gola son of Ashok Kumar, resident of Street No. 5, Gurdwara Baba Jiwan Singh Bhutanpur (Amritsar). After this revelation, Omesh Kumar alias Sonu alias Chaga was named in the case and arrested. During the in-depth interrogation of the accused, more important revelations came to light. The investigation revealed that Shaganpreet Singh alias Shagan and Jagpreet Singh, who are currently living abroad (Australia), are associated with this gang. The family members of both of them used to sit here and provide information to them and this gang used to demand ransom and carry out other criminal activities while being in link with gangster Doni Bal. SSP Dr. Darpan Ahluwalia further said that according to the police investigation, the accused first did a complete reconnaissance and then carried out the incident in a planned manner. In this, Gurvinder Singh alias Goldy, resident of Guru Teg Bahadur Nagar Lalheri Road Khanna and Gaurav alias Gola, resident of Amritsar also played a role. Gurvinder Singh alias Goldy used his Artica car during the reconnaissance. Before this incident, all the accused had talked to Shaganpreet Singh on the phone at Umesh Kumar’s house in Sahnewal, where Umesh Kumar’s younger brother Laksh was also present. After this, as per the plan, the accused opened fire on the shopkeeper’s shop in Payal’s grain market. The police have named and arrested four accused in the case. At present, in-depth interrogation of the accused is going on and the possibility of more big revelations is being expressed. Shaganpreet’s father Saudagar Singh Sarai, a resident of village Charhi (Fatehgarh Sahib), has been arrested earlier in this case. This action taken by Khanna Police is being appreciated everywhere. People say that under the leadership of SSP Dr. Darpan Ahluwalia, the police has created an atmosphere of fear among the criminals and the sense of security has increased among the general public. On the other hand, SSP Dr. Darpan Ahluwalia said that Khanna Police is not going to spare any criminal and strict action is being taken continuously to eradicate crime. He said that the “War on Gangsters” campaign will be intensified and maintaining peace and tranquility in the area is the top priority. He appealed to the people to cooperate with the police and immediately share information about any suspicious activity, so that timely action can be taken. If anyone receives any threatening call, then they should inform the police immediately.