ਸ਼ੁਭਮ ਵਰਮਾ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈੱਸਟ (ਐੱਫ਼ ਕੈਟ) ‘ਚ ਆਲ ਇੰਡੀਆ ਵਿਚੋਂ 12ਵਾਂ ਅਤੇ ਪੰਜਾਬ ਵਿਚੋਂ ਪਹਿਲਾਂ ਰੈਂਕ ਕੀਤਾ ਹਾਸਲ

ਰਾਜਪੁਰਾ,11 ਮਈ (ਹਿਮਾਂਸ਼ੂ ਹੈਰੀ):ਪੁਰਾਣਾ ਰਾਜਪੁਰਾ ਦੇ ਰਹਿਣ ਵਾਲ਼ੇ ਸ਼ੁਭਮ ਵਰਮਾ ਪੁੱਤਰ ਰਜਨੀਸ਼ ਵਰਮਾ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈੱਸਟ (ਐੱਫ਼ ਕੈਟ) ਵਿਚੋਂ ਇੰਡੀਆ ਪੱਧਰ ‘ਤੇ 12ਵਾਂ ਰੈਂਕ ਹਾਸਲ ਕਰ ਕੇ ਰਾਜਪੁਰਾ ਸ਼ਹਿਰ, ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਦਾ ਮਾਣ ਵਧਾਇਆ ਹੈ।ਸ਼ੁਭਮ ਵਰਮਾ ਇਕ ਸਧਾਰਨ ਦੁਕਾਨਦਾਰ ਦੇ ਪੁੱਤਰ ਹਨ।ਜਿਵੇਂ ਹੀ ਐੱਫ਼ ਕੈਟ ਨੇ ਆਪਣੀ ਵੈੱਬ ਸਾਈਟ ਉਪਰ ਨਤੀਜਾ ਪਾਇਆ ਤਾਂ ਸ਼ੁਭਮ ਦਾ 12ਵਾਂ ਰੈਂਕ ਦੇਖ ਕੇ ਵਰਮਾ ਪਰਿਵਾਰ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ।ਸ਼ੁਭਮ ਨੇ ਦੱਸਿਆ ਕਿ ਲਿਖਤੀ ਟੈੱਸਟ ਤੋਂ ਬਾਅਦ 10 ਹਜ਼ਾਰ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ ਜਿਸ ਵਿਚ ਕੇਵਲ 184 ਵਿਦਿਆਰਥੀ ਹੀ ਸਫਲ ਹੋ ਸਕੇ ਹਨ।ਇਹ ਟੈੱਸਟ ਫਲਾਇੰਗ ਅਫ਼ਸਰ ਲਈ ਦਿੱਤਾ ਗਿਆ ਸੀ। ਪੰਜਾਬ ਵਿਚੋਂ ਉਨ੍ਹਾਂ ਦਾ ਪਹਿਲਾ ਰੈਂਕ ਹੈ। ਸ਼ੁਭਮ ਨੇ ਦੱਸਿਆ ਕਿ ਇਸ ਸਫਲਤਾ ਪਿੱਛੇ ਉਸ ਦੀ ਮਾਤਾ ਨੀਲਮ , ਪਿਤਾ ਰਜਨੀਸ਼ ਵਰਮਾ, ਦਾਦੀ ਮਾਂ ਸੁਰਿੰਦਰ ਦੇਵੀ ਅਤੇ ਅਧਿਆਪਕ ਸੱਜਣ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਸਮੇਂ ਸਮੇਂ ਉਸ ਨੂੰ ਇਹ ਟੈੱਸਟ ਪਾਸ ਕਰਨ ਲਈ ਹਲਾਸ਼ੇਰੀ ਦਿੱਤੀ।

Leave a Reply

Your email address will not be published. Required fields are marked *