“द आयरन हब जिम” में बेंच प्रेस कॉम्पिटिशन हुआ, युवाओं को नशे से दूर रहकर एक्सरसाइज पर ध्यान देना चाहिए: मनप्रीत सिंह
Bench Press Competition held at “The Iron Hub Gym”, Youth should stay away from drugs and focus on exercise: Manpreet Singh

ਰਾਜਪੁਰਾ,16 ਅਪ੍ਰੈਲ (ਹਿਮਾਂਸ਼ੂ ਹੈਰੀ):ਇੱਥੋਂ ਦੇ ਪੁਰਾਣੇ ਅੰਡਰ ਬ੍ਰਿਜ ਰੋਡ ਤੇ ਸਥਿਤ “ਦਾ ਆਇਰਨ ਹੱਬ ਜਿਮ” ਦੇ ਮਾਲਿਕ ਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਬੈਂਚ ਪ੍ਰੈਸ ਲਈ ਨੌਜਵਾਨਾਂ ਦੇ ਵੇਟ ਲਿਫਟਿੰਗ ਦੇ ਮੁਕਾਬਲਏ ਕਰਵਾਏ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ 60-65 ਕਿਲੋ ਦੀ ਕੈਟਾਗਰੀ ਵਿੱਚ ਹਾਰਦਿਕ ਕੁਮਾਰ ਨੇ 80 ਕਿਲੋ ਦਾ ਵਜਨ ਚੁੱਕ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਦੂਸਰਾ ਮੁਕਾਬਲਾ 75-80 ਦੀ ਦੂਸਰੀ ਕੈਟਾਗਰੀ ਵਿੱਚ ਯਸ਼ ਵਰਮਾ ਨੇ 90 ਕਿਲੋ ਦਾ ਵਜਨ ਚੁੱਕ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸੇ ਤਰ੍ਹਾਂ ਮਨਦੀਪ ਮਨਦੀਪ ਨੇ 70-75 ਤੀਜੀ ਕੈਟਾਗਰੀ ਦੇ ਵਿੱਚ 105 ਕਿਲੋ ਦਾ ਵਜਨ ਚੁੱਕ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਸਬੰਧੀ ਮਨਪ੍ਰੀਤ ਨੇ ਦੱਸਿਆ ਕਿ ਹਰ ਮਹੀਨੇ ਇਸ ਤਰ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਜਿਮ ਲਈ ਕਸਰਤ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਹਰ ਮਹੀਨੇ ਇਸੇ ਤਰ੍ਹਾਂ ਮੁਕਾਬਲੇ ਕਰਵਾਏ ਜਾਂਦੇ ਹਨ।ਇਸ ਮੌਕੇ ਵਧ ਤੋਂ ਵੱਧ ਨੌਜਵਾਨਾਂ ਨੇ ਇਸ ਜਿਮ ਮੁਕਾਬਲੇ ਦੇ ਵਿੱਚ ਭਾਗ ਲਿਆ ਹੈ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਨੂੰ ਜਿਮ ਕਸਰਤ ਲਾਉਣਾ ਬਹੁਤ ਹੀ ਜਰੂਰੀ ਹੈ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਦਾ ਦਰਜਾ ਮਿਲਿਆ ਹੈ ਪਰ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਛੇਵਾਂ ਨਸ਼ਿਆਂ ਦਾ ਦਰਿਆ ਜੋ ਵਗ ਰਿਹਾ ਉਸ ਤੋਂ ਦੂਰ ਕਰਨ ਦੇ ਲਈ ਨੌਜਵਾਨਾਂ ਨੂੰ ਜਿੰਮ ਲਾਉਣਾ ਬਹੁਤ ਹੀ ਜਰੂਰੀ ਹੈ। ਇਸ ਮੌਕੇ ਜੇਤੂ ਨੌਜਵਾਨਾਂ ਨੂੰ ਮੈਡਲ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਜਿਮ ਲਾਉਣ ਸਮੇਂ ਕੁਸ਼ਮਾਨ ਸਿੰਘ, ਗੁਰੂ ਸਾਹਿਬ ਸਿੰਘ ਬੇਦੀ, ਗੁਰਵਿੰਦਰ ਸਿੰਘ ਖਰਾਜਪੁਰ, ਮਾਨ ਸਿੰਘ, ਨਵੀਂ ਨਵੀਂ ਸ਼ਰਮਾ, ਗੁਰਜਿੰਦਰ ਸਿੰਘ ਬੜਿੰਗ, ਗੁਲਾਬ ਸਿੰਘ, ਗੁਰਜਿੰਦਰ ਸਿੰਘ, ਪੱਪੀ ਗਰਮੈਂਟਸ ਸਮੇਤ ਹੋਰ ਨੌਜਵਾਨਾ ਨੇ ਹਿੱਸਾ ਲਿਆ ਹੈ।
राजपुरा, 16 अप्रैल (हिमांशु हैरी): यहां पुराने अंडर ब्रिज रोड पर मौजूद “द आयरन हब जिम” के मालिक मनप्रीत सिंह की देखरेख में युवाओं के लिए वेटलिफ्टिंग बेंच प्रेस का कॉम्पिटिशन रखा गया है। इस बारे में बात करते हुए मनप्रीत सिंह ने बताया कि 60-65 kg कैटेगरी में हार्दिक कुमार ने 80 kg वजन उठाकर पहला स्थान हासिल किया है। इसी तरह, 75-80 के दूसरे कॉम्पिटिशन में यश वर्मा ने 90 kg वजन उठाकर पहला स्थान हासिल किया है। इसी तरह, 70-75 की तीसरी कैटेगरी में मंदीप ने 105 kg वजन उठाकर पहला स्थान हासिल किया है। इस बारे में मनप्रीत ने बताया कि हर महीने इसी तरह युवाओं को नशे से दूर रखकर जिम एक्सरसाइज करने के लिए मोटिवेट किया जाता है और हर महीने इसी तरह कॉम्पिटिशन रखे जाते हैं। इस मौके पर इस जिम कॉम्पिटिशन में ज्यादा से ज्यादा युवाओं ने हिस्सा लिया। उन्होंने कहा कि आज के दौर में युवाओं के लिए जिम एक्सरसाइज करना बहुत जरूरी है। क्योंकि हमारे पंजाब को पांच नदियों की धरती का दर्जा मिला हुआ है, लेकिन लंबे समय से बह रही नशे की छठी नदी से छुटकारा पाने के लिए युवाओं के लिए जिम बनवाना बहुत ज़रूरी है। इस मौके पर जीतने वाले युवाओं को मेडल और तोहफ़े देकर सम्मानित किया गया। इस मौके पर कुशमन सिंह, गुरु साहिब सिंह बेदी, गुरविंदर सिंह खराजपुर, मान सिंह, नवी नवी शर्मा, गुरजिंदर सिंह बारिंग, गुलाब सिंह, गुरजिंदर सिंह, पप्पी गारमेंट्स और दूसरे युवाओं ने जिम लगवाने में हिस्सा लिया।
Rajpura, April 16 (Himanshu Harry): Under the supervision of Manpreet Singh, owner of “The Iron Hub Gym” located on the old Under Bridge Road here, a weightlifting competition for the youth has been organized for bench press. Talking about this, Manpreet Singh said that in the 60-65 kg category, Hardik Kumar has won the first place by lifting a weight of 80 kg. Similarly, in the second competition of 75-80, Yash Verma has won the first place by lifting a weight of 90 kg. Similarly, Mandeep Mandeep has won the first place by lifting a weight of 105 kg in the 70-75 third category. In this regard, Manpreet said that every month, in this way, the youth are motivated to do gym exercises by keeping them away from drugs and competitions are organized in this way every month. On this occasion, more and more youth have participated in this gym competition. He said that in today’s era, it is very important for the youth to get gym exercise. Because our Punjab has got the status of a land of five rivers, but to get rid of the sixth river of drugs that has been flowing for a long time, it is very important to get gyms for the youth. On this occasion, the winning youth were honored with medals and gifts. On this occasion, Kushman Singh, Guru Sahib Singh Bedi, Gurvinder Singh Kharajpur, Man Singh, Navi Navi Sharma, Gurjinder Singh Baring, Gulab Singh, Gurjinder Singh, Pappi Garments and other youths participated in the gym installation.