ਆਈ. ਟੀ. ਆਈ. ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਕੀਤਾ ਜਾਗਰੂਕ

ਰਾਜਪੁਰਾ,11 ਮਈ (ਹਿਮਾਂਸ਼ੂ ਹੈਰੀ): ਲੋਕ ਸਭਾ ਚੋਣਾਂ 2024 ਦੇ ਮੱਦਦੇਨਜ਼ਰ ਮਾਣਯੋਗ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ.ਡੀ.ਐਮ. ਰਾਜਪੁਰਾ ਮੈਡਮ ਜਸਲੀਨ ਕੌਰ ਭੁੱਲਰ ਦੀ ਰਹਿਨੁਮਾਈ ਹੇਠ ਸਵੀਪ ਪਟਿਆਲਾ ਅਤੇ ਸਵੀਪ ਰਾਜਪੁਰਾ ਵੱਲੋਂ ਰਾਜਪੁਰਾ ਡਿਵੀਜ਼ਨ ਦੇ ਘੱਟ ਵੋਟ ਦਰ ਵਾਲੇ ਬੂਥਾਂ ਤੇ ਵੋਟ ਦਰ ਵਧਾਉਣ ਦੇ ਮਕਸਦ ਨਾਲ ਸਾਂਝੇ ਤੌਰ ਤੇ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ| ਸਵੀਪ ਪਟਿਆਲਾ ਤੋਂ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸਵਿੰਦਰ ਸਿੰਘ ਰੇਖੀ ਅਤੇ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਮੋਹਿਤ ਕੌਸ਼ਲ ਨੇ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਨੋਡਲ ਅਫ਼ਸਰ (ਸਵੀਪ) ਰਾਜਪੁਰਾ ਨਾਲ ਪਹਿਲਾਂ ਆਈ. ਟੀ. ਆਈ. ਕੁੜੀਆਂ ਰਾਜਪੁਰਾ ਅਤੇ ਫਿਰ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਨੂੜ ਵਿਖ਼ੇ ਜਾ ਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ| ਡਾ. ਰੇਖੀ ਅਤੇ ਡਾ. ਜੀਪੀ ਨੇ ਸਾਂਝੇ ਤੌਰ ਤੇ ਬੋਲਦਿਆਂ ਵੋਟਰ ਹੈਲਪ ਲਾਈਨ ਐਪ ਰਾਹੀਂ ਆਪਣੀ ਵੋਟ ਅਤੇ ਬੂਥ ਦੀ ਜਾਣਕਾਰੀ ਲੈਣ ਲਈ, ਸਕਸ਼ਮ ਐਪ ਰਾਹੀਂ ਅੰਗਹੀਣਾਂ ਵਾਸਤੇ ਵ੍ਹੀਲ ਚੇਅਰ ਅਤੇ ਘਰ ਤੋਂ ਵੋਟ ਪਵਾਉਣ ਦੀ ਸਹੂਲਤ ਲੈਣ ਅਤੇ ਸੀਵਿਜ਼ਿਲ ਐਪ ਰਾਹੀਂ ਵੋਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰਨ ਅਤੇ 12 ਡੀ ਫਾਰਮ ਭਰ ਕੇ 85 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਘਰ ਤੋਂ ਵੋਟ ਪਵਾਉਣ ਦੀ ਸਹੂਲਤ, ਘਰ ਤੋਂ ਬੂਥ ਤੱਕ ਲੈ ਕੇ ਆਉਣ ਅਤੇ ਘਰ ਛੱਡ ਕੇ ਜਾਣ ਦੀ ਸਹੂਲਤ ਦੀ ਜਾਣਕਾਰੀ ਦਿੱਤੀ| ਡਾ. ਜੀਪੀ, ਡਾ. ਰੇਖੀ ਅਤੇ ਮੋਹਿਤ ਕੌਸ਼ਲ ਨੇ ਭਾਰਤ ਚੋਣ ਕਮਿਸ਼ਨ ਦੇ ਨਾਅਰੇ ‘ਇਸ ਵਾਰ 70 ਪਾਰ’ ਨੂੰ ਅਮਲ ਵਿੱਚ ਲਿਆਉਂਦੇ ਹੋਏ ਹਰ ਇੱਕ ਵੋਟਰ ਦੁਆਰਾ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਪ੍ਰਣ ਵੀ ਦਵਾਇਆ| ਇਸ ਮੌਕੇ ਆਈ. ਟੀ. ਆਈ. ਕੁੜੀਆਂ ਰਾਜਪੁਰਾ ਅਤੇ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਨੂੜ ਦਾ ਸਾਰਾ ਸਟਾਫ਼ ਮੌਜ਼ੂਦ ਸੀI

Leave a Reply

Your email address will not be published. Required fields are marked *