ਯੁਵਾ ਸ਼ਕਤੀ ਸੰਗਠਨ ਰਾਜਪੁਰਾ ਵੱਲੋਂ ਵਿਸਾਖੀ ਮੇਲੇ ਦਾ ਕੀਤਾ ਗਿਆ ਧੂਮਧਾਮ ਨਾਲ ਆਯੋਜਨ

युवा शक्ति संगठन राजपुरा द्वारा बैसाखी मेले का आयोजन बड़ी धूमधाम से किया गया

Baisakhi Mela was organized with great pomp by Yuva Shakti Sangathan Rajpura

ਰਾਜਪੁਰਾ, 13 ਅਪ੍ਰੈਲ (ਹਿਮਾਂਸ਼ੂ ਹੈਰੀ )– ਯੁਵਾ ਸ਼ਕਤੀ ਸੰਗਠਨ ਰਾਜਪੁਰਾ ਵੱਲੋਂ ਵਿਸਾਖੀ ਦਾ ਪਾਵਨ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਮੇਲਾ ਰਾਜਪੁਰਾ ਦੇ ਮਹਿਫ਼ਿਲ ਰਿਜੋਰਟ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਇਸ ਮੇਲੇ ਦੀ ਸ਼ੁਰੂਆਤ ਮੰਚ ‘ਤੇ ਬੱਚਿਆਂ ਅਤੇ ਯੁਵਾਂ ਵੱਲੋਂ ਭੰਗੜਾ, ਗਿੱਧਾ, ਬੋਲੀਆਂ, ਲੋਕ ਨਾਚ ਅਤੇ ਗਤਕਾ ਪ੍ਰਦਰਸ਼ਨ ਨਾਲ ਕੀਤੀ ਗਈ, ਜਿਸ ਨੇ ਦਰਸ਼ਕਾਂ ਨੂੰ ਖੂਬ ਮੋਹ ਲਿਆ। ਇਸ ਮੌਕੇ ‘ਤੇ ਪੰਜਾਬੀ ਕਲਾਕਾਰ ਰੇਸਮ ਸਿੰਘ ਅਨਮੋਲ ਨੇ ਆਪਣੇ ਰੰਗ-ਬਿਰੰਗੇ ਗੀਤਾਂ ਨਾਲ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾ ਦਿੱਤੇ। ਇਸ ਮੇਲੇ ਵਿੱਚ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤਿਨਿਧੀਆਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਸਾਖੀ ਦੇ ਮਹੱਤਵ ‘ਤੇ ਵੀ ਚਾਨਣ ਪਾਇਆ ਗਿਆ ਅਤੇ ਦੱਸਿਆ ਗਿਆ ਕਿ ਇਹ ਤਿਉਹਾਰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਮੇਲੇ ਨੇ ਨਾ ਸਿਰਫ਼ ਲੋਕਾਂ ਨੂੰ ਮਨੋਰੰਜਨ ਪ੍ਰਦਾਨ ਕੀਤਾ, ਸਗੋਂ ਪੰਜਾਬੀ ਸੱਭਿਆਚਾਰ ਅਤੇ ਰਿਵਾਇਤਾਂ ਨੂੰ ਵੀ ਪ੍ਰੋਤਸਾਹਿਤ ਕੀਤਾ।

राजपुरा, 13 अप्रैल (हिमांशु हैरी) – युवा शक्ति संगठन राजपुरा की तरफ से बैसाखी का पवित्र त्योहार बड़ी धूमधाम और उत्साह के साथ मनाया गया। यह मेला राजपुरा के महफिल रिसॉर्ट में लगाया गया था, जहां बड़ी संख्या में लोग शामिल हुए। मेले की शुरुआत में बच्चों और युवाओं ने स्टेज पर भांगड़ा, गिद्दा, बोलियां, लोक नृत्य और गतका की प्रस्तुति दी, जिसने दर्शकों का मन मोह लिया। इस मौके पर पंजाबी कलाकार रेशम सिंह अनमोल ने अपने रंगारंग गीतों से मेले की रौनक में चार चांद लगा दिए। इस मेले में अलग-अलग राजनीतिक और सामाजिक संगठनों के प्रतिनिधियों ने भी हिस्सा लिया। इस दौरान बैसाखी के महत्व पर भी रोशनी डाली गई और बताया गया कि यह त्योहार पंजाब की सांस्कृतिक विरासत का एक अहम हिस्सा है। इस मेले ने न सिर्फ लोगों का मनोरंजन किया, बल्कि पंजाबी संस्कृति और परंपराओं को भी बढ़ावा दिया।

Rajpura, April 13 (Himanshu Harry) – The holy festival of Baisakhi was celebrated with great pomp and enthusiasm by the Yuva Shakti Sangathan Rajpura. This fair was organized at the Mehfil Resort in Rajpura, where a large number of people attended. The fair began with the performance of Bhangra, Giddha, Bolian, folk dance and Gatka by children and youth on the stage, which captivated the audience. On this occasion, Punjabi artist Resam Singh Anmol added four moons to the joy of the fair with his colorful songs. Representatives of various political and social organizations also participated in this fair. During the event, the importance of Baisakhi was also highlighted and it was told that this festival is an important part of the cultural heritage of Punjab. This fair not only provided entertainment to the people, but also promoted Punjabi culture and traditions.

Leave a Reply

Your email address will not be published. Required fields are marked *