जायंट्स वेलफेयर फाउंडेशन राजपुरा ने स्वर्गीय मनीष वर्मा की याद में तीसरा बैडमिंटन टूर्नामेंट आयोजित किया।
Giants Welfare Foundation Rajpura organized the third badminton tournament in memory of late Manish Verma.
ਰਾਜਪੁਰਾ,13 ਅਪ੍ਰੈਲ (ਹਿਮਾਂਸ਼ੂ ਹੈਰੀ):ਇੱਥੋਂ ਦੇ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਰਾਜਪੁਰਾ ਵੱਲੋਂ 10 ਅਪ੍ਰੈਲ ਤੋਂ 12 ਅਪ੍ਰੈਲ, 2026 ਤੱਕ ਸਵ:ਮਨੀਸ਼ ਵਰਮਾ (ਜੋਨੀ) ਦੀ ਯਾਦ ਵਿੱਚ ਤੀਜੇ ਬੈਡਮਿੰਟਨ ਟੂਰਨਾਮੈਂਟ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਤਿੰਨ ਦਿਨਾਂ ਦਾ ਖੇਡ ਮੇਲਾ ਬਹੁਤ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਖਿਡਾਰੀਆਂ ਨੇ ਹਿੱਸਾ ਲੈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਰਾਜਪੁਰਾ ਦੇ ਸਮਾਜ ਸੇਵੀ ਅਜੈ ਮਿੱਤਲ (ਵਿਧਾਇਕ ਸ਼੍ਰੀਮਤੀ ਨੀਨਾ ਮਿੱਤਲ ਦੇ ਪਤੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦਿੱਤੀਆਂ ਅਤੇ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਦੇ ਸਮਾਜਿਕ ਅਤੇ ਖੇਡਾਂ ਪ੍ਰਤੀ ਸਮਰਪਿਤ ਯਤਨਾਂ ਦੀ ਪ੍ਰਸ਼ੰਸਾ ਵੀ ਕੀਤੀ। ਇਸ ਫਾਉਂਡੇਸ਼ਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵਿੱਚ ਰੁਝੇ ਰਹਿਣ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨਾ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਹਨ। ਇਸ ਦੌਰਾਨ ਭਾਗ ਲੈਣ ਵਾਲੇ ਖਿਡਾਰੀ ਇਸ ਟੂਰਨਾਮੈਂਟ ਤੋਂ ਬਹੁਤ ਖੁਸ਼ ਸਨ। ਇਸ ਮੌਕੇ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਰਾਜਪੁਰਾ ਦੇ ਪ੍ਰਧਾਨ ਰਾਕੇਸ਼ ਪਾਹਵਾ,ਪ੍ਰਸ਼ਾਸਨ ਨਿਰਦੇਸ਼ਕ ਕੁਲਦੀਪ ਸੇਠੀ ਵਿੱਤ ਨਿਰਦੇਸ਼ਕ ਰੋਸ਼ਨ ਬਜਾਜ ਅਤੇ ਪ੍ਰੋਜੈਕਟ ਚੇਅਰਮੈਨ ਡਾ. ਹਰੀਸ਼ ਚੋਪੜਾ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਇਸ ਦੌਰਾਨ ਵੈਲਫੇਅਰ ਫਾਊਂਡੇਸ਼ਨ ਦੇ ਗਣੇਸ਼ ਮਹਿਤਾ, ਅਸ਼ਵਨੀ ਵਰਮਾ,ਜਤਿੰਦਰ ਨਾਟੀ, ਰਵਿੰਦਰ ਸੇਠੀ, ਰੋਸ, ਗਗਨ ਖੁਰਾਨਾ, ਵਿਪਿਨ ਭਟੇਜਾ, ਮਹੇਸ਼ ਪਾਹੂਜਾ ਅਤੇ ਰਾਜੇਸ਼ ਆਨੰਦ ਨੇ ਇਸ ਸਮਾਗਮ ਦੀ ਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਟੂਰਨਾਮੈਂਟ ਦੇ ਅੰਤ ਵਿੱਚ ਜਾਇੰਟਸ ਵੈਲਫੇਅਰ ਫਾਊਂਡੇਸ਼ਨ ਨੇ ਆਪਣੇ ਸਾਰੇ ਭਾਈਵਾਲਾਂ, ਦਰਸ਼ਕਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਖੇਡ ਸਮਾਗਮਾਂ ਦਾ ਆਯੋਜਨ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ।
राजपुरा, 13 अप्रैल (हिमांशु हैरी): जायंट्स वेलफेयर फाउंडेशन राजपुरा ने यहां स्वर्गीय मनीष वर्मा (जोनी) की याद में 10 अप्रैल से 12 अप्रैल, 2026 तक तीसरा बैडमिंटन टूर्नामेंट सफलतापूर्वक आयोजित किया। यह तीन दिन का स्पोर्ट्स फेस्टिवल बड़े जोश और खेल भावना के साथ मनाया गया। जिसमें अलग-अलग फील्ड के खिलाड़ियों ने हिस्सा लिया और शानदार प्रदर्शन किया। इस टूर्नामेंट के फाइनल मैच में खिलाड़ियों का हौसला बढ़ाने के लिए बड़ी संख्या में दर्शक मौजूद थे। इस मौके पर राजपुरा विधानसभा क्षेत्र के समाजसेवी अजय मित्तल (MLA श्रीमती नीना मित्तल के पति) मुख्य मेहमान के तौर पर शामिल हुए। उन्होंने जीतने वाले खिलाड़ियों को ट्रॉफी दीं और जायंट्स वेलफेयर फाउंडेशन के समाज और स्पोर्ट्स के प्रति समर्पित प्रयासों की भी तारीफ की। इस फाउंडेशन का मुख्य मकसद युवाओं को स्पोर्ट्स से जुड़े रहने और नशे से दूर रहने के लिए मोटिवेट करना है। ऐसे इवेंट युवा पीढ़ी को हेल्दी और डिसिप्लिन्ड लाइफ जीने के लिए मोटिवेट करते हैं। इस बीच, हिस्सा लेने वाले खिलाड़ी इस टूर्नामेंट से बहुत खुश थे। इस मौके पर जायंट्स वेलफेयर फाउंडेशन राजपुरा के प्रेसिडेंट राकेश पाहवा, एडमिनिस्ट्रेशन डायरेक्टर कुलदीप सेठी, फाइनेंस डायरेक्टर रोशन बजाज और प्रोजेक्ट चेयरमैन डॉ. हरीश चोपड़ा ने सभी खिलाड़ियों को बधाई दी और उनके उज्ज्वल भविष्य की कामना की। वहीं, वेलफेयर फाउंडेशन के गणेश मेहता, अश्विनी वर्मा, जतिंदर नाटी, रविंदर सेठी, रोस, गगन खुराना, विपिन भटेजा, महेश पाहुजा और राजेश आनंद ने इस इवेंट की सफलता में खास योगदान दिया। इस टूर्नामेंट के आखिर में जायंट्स वेलफेयर फाउंडेशन ने अपने सभी पार्टनर्स, दर्शकों और मीडिया को धन्यवाद दिया और भविष्य में भी ऐसे स्पोर्ट्स इवेंट्स आयोजित करते रहने का वादा किया।
Rajpura, April 13 (Himanshu Harry): The Giants Welfare Foundation Rajpura here successfully organized the third badminton tournament in memory of late Manish Verma (Joni) from April 10 to April 12, 2026. This three-day sports festival was celebrated with great enthusiasm and sportsmanship. In which players from various disciplines participated and performed brilliantly. In the final match of this tournament, a large number of spectators attended to encourage the players. On this occasion, social worker Ajay Mittal (husband of MLA Mrs. Neena Mittal) of Rajpura constituency attended as the chief guest. He gave away trophies to the winning players and also appreciated the dedicated efforts of Giants Welfare Foundation towards social and sports. The main objective of this foundation is to motivate the youth to stay involved in sports and stay away from drugs. Such events motivate the young generation to live a healthy and disciplined life. Meanwhile, the participating players were very happy with this tournament. On this occasion, Giants Welfare Foundation Rajpura President Rakesh Pahwa, Administration Director Kuldeep Sethi Finance Director Roshan Bajaj and Project Chairman Dr. Harish Chopra congratulated all the players and wished them a bright future. Meanwhile, Ganesh Mehta, Ashwini Verma, Jatinder Naati, Ravinder Sethi, Ros, Gagan Khurana, Vipin Bhateja, Mahesh Pahuja and Rajesh Anand of Welfare Foundation made a special contribution to the success of this event. At the end of this tournament, Giants Welfare Foundation thanked all its partners, spectators and media and also promised to continue organizing such sports events in the future.