2014 बैच के IAS अधिकारी डॉ. हिमांशु अग्रवाल ने पटियाला के डिप्टी कमिश्नर का पदभार संभाला
2014 batch IAS officer Dr. Himanshu Agarwal takes charge as Deputy Commissioner of Patiala
ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸਕੀਮਾਂ ਦਾ ਲਾਭ ਜਮੀਨੀ ਪੱਧਰ ‘ਤੇ ਪਹੁੰਚਾਉਣਾ ਹੋਵੇਗੀ ਪਹਿਲ-ਡਾ. ਅਗਰਵਾਲ
मुख्यमंत्री के निर्देशानुसार सरकारी योजनाओं का लाभ जमीनी स्तर तक पहुंचाना प्राथमिकता होगी-डॉ. अग्रवाल
As per the instructions of the Chief Minister, the priority will be to deliver the benefits of government schemes at the grassroots level-Dr. Agarwal
ਨਬਜ਼ ਪਛਾਣ ਕੇ ਲੋਕਾਂ ਦੇ ਦੁਖ ਦਰਦ ਦੂਰ ਕਰਨਾ ਤਰਜੀਹ- ਡਾ ਹਿਮਾਂਸ਼ੂ ਅਗਰਵਾਲ ,ਕਿਹਾ, ਜ਼ਿਲ੍ਹੇ ‘ਚ ਪ੍ਰਸ਼ਾਸਕੀ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਟ੍ਰੈਫਿਕ, ਸਵੱਛਤਾ, ਨੌਜਵਾਨ ਤੇ ਮਹਿਲਾ ਸਸ਼ਕਤੀਕਰਨ, ਨਸ਼ਾ ਮੁਕਤੀ, ਸਿੱਖਿਆ ਤੇ ਸਿਹਤ ਸੰਭਾਲ ਵੀ ਹੋਣਗੇ ਮੁੱਖ ਏਜੰਡੇ
लोगों की नब्ज पहचानना और उनकी तकलीफ दूर करना प्राथमिकता – डॉ. हिमांशु अग्रवाल ने कहा, जिले में प्रशासनिक सुधार, इंफ्रास्ट्रक्चर का विकास, ट्रैफिक, सफाई, युवा और महिला सशक्तिकरण, नशा मुक्ति, शिक्षा और हेल्थकेयर भी मुख्य एजेंडा होंगे।
Identifying the pulse and alleviating the suffering of the people is a priority – Dr. Himanshu Agarwal said, administrative reforms, development of infrastructure, traffic, cleanliness, youth and women empowerment, drug de-addiction, education and healthcare will also be the main agendas in the district.




ਪਟਿਆਲਾ, 10 ਅਪ੍ਰੈਲ (ਹਿਮਾਂਸ਼ੂ ਹੈਰੀ): 2014 ਬੈਚ ਦੇ ਨੌਜਵਾਨ ਆਈ.ਏ.ਐਸ. ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਦਾ ਲਾਭ ਹੇਠਲੇ ਪੱਧਰ ‘ਤੇ ਲਾਭਪਾਤਰੀਆਂ ਤੱਕ ਪੁੱਜਦਾ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਡਾ. ਅਗਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ‘ਚ ਪ੍ਰਸ਼ਾਸਕੀ ਸੁਧਾਰਾਂ ਸਮੇਤ ਬੁਨਿਆਦੀ ਢਾਂਚੇ ਦਾ ਵਿਕਾਸ, ਸਵੱਛਤਾ ਤੇ ਟ੍ਰੈਫਿਕ ਵਿਵਸਥਾ ‘ਚ ਸੁਧਾਰ, ਨੌਜਵਾਨ ਤੇ ਮਹਿਲਾ ਸਸ਼ਕਤੀਕਰਨ, ਨਸ਼ਾ ਮੁਕਤੀ, ਸਿੱਖਿਆ ਤੇ ਸਿਹਤ ਸੰਭਾਲ ਵੀ ਉਨ੍ਹਾਂ ਦੇ ਮੁੱਖ ਏਜੰਡੇ ਹੋਣਗੇ। ਜਦਕਿ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਨਿਜੀ ਮੋਨੀਟਰਿੰਗ ਵੀ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਨਬਜ਼ ਪਛਾਣ ਕੇ ਲੋਕਾਂ ਦੇ ਦੁਖ ਦਰਦ ਦੂਰ ਕਰਨਾ ਤਰਜੀਹ ਹੈ। ਡਾ. ਹਿਮਾਂਸ਼ੂ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਤੇ ਰੰਗਲਾ ਪੰਜਾਬ ਸਿਰਜਣ ਦੇ ਸੁਪਨੇ ਨੂੰ ਸਾਕਾਰ ਕਰਨ ਸਮੇਤ ਮੁੱਖ ਮੰਤਰੀ ਸਿਹਤ ਯੋਜਨਾ ਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਘਰ-ਘਰ ਤੱਕ ਪੁੱਜਦਾ ਕਰਨਾ ਵੀ ਉਨ੍ਹਾਂ ਦੀਆਂ ਤਰਜੀਹਾਂ ‘ਚ ਸ਼ਾਮਲ ਹੈ। ਜਦਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਵਾਉਣ ਲਈ ਵੀ ਉਹ ਉਚੇਚੇ ਯਤਨ ਕਰਨਗੇ।ਉਨ੍ਹਾਂ ਕਿਹਾ ਕਿ ਲੋਕ ਭਲਾਈ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਵੀ ਰੈਡ ਕਰਾਸ ਰਾਹੀਂ ਸਹਿਯੋਗ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਮੰਦਿਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਤਮਸਤਕ ਹੋ ਕੇ ਹੋ ਕੇ ਸਰਬੱਤ ਦੇ ਭਲੇ ਸਮੇਤ ਜ਼ਿਲ੍ਹੇ ਦੀ ਖੁਸ਼ਹਾਲੀ, ਚੜ੍ਹਦੀਕਲਾ, ਤਰੱਕੀ ਤੇ ਸੁਖ-ਸਮ੍ਰਿਧੀ ਦੀ ਅਰਦਾਸ ਕੀਤੀ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਸੁਰਜੀਤ ਸਿੰਘ ਗੜ੍ਹੀ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਤੇ ਮੈਨੇਜਰ ਭਾਗ ਸਿੰਘ ਨੇ ਸਿਰੋਪਾਓ ਦਿੱਤਾ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਵੀ ਮੰਦਰ ਪੁਜਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮਾਤਾ ਦੀ ਚੁਨਰੀ ਤੇ ਪਰਸ਼ਾਦਿ ਦਿੱਤਾ। ਜਿਕਰਯੋਗ ਹੈ ਕਿ 2014 ਬੈਚ ਦੇ ਯੂ.ਪੀ.ਐਸ.ਸੀ. ‘ਚ 28ਵੇਂ ਰੈਂਕ ਵਾਲੇ ਆਈ.ਏ.ਐਸ. ਅਧਿਕਾਰੀ ਹਿਮਾਂਸ਼ੂ ਅਗਰਵਾਲ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ ਤੋਂ ਐਮ.ਬੀ.ਬੀ.ਐਸ. ਪਾਸ ਕੀਤੀ ਹੈ। ਇਸ ਤੋਂ ਪਹਿਲਾਂ ਉਹ ਜਲੰਧਰ, ਫਾਜ਼ਿਲਕਾ ਤੇ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਸਮੇਤ ਏਡੀਸੀ ਮੋਹਾਲੀ ਤੇ ਅੰਮ੍ਰਿਤਸਰ ਅਤੇ ਐਸ ਡੀ ਐਮ ਵਜੋਂ ਹੁਸ਼ਿਆਰਪੁਰ ਵਿਖੇ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਨੇ 25 ਸਾਲ ਪਹਿਲਾਂ 2001 ‘ਚ ਅੱਠਵੀਂ ਜਮਾਤ ਫ਼ਿਰੋਜ਼ਪੁਰ ਜ਼ਿਲ੍ਹੇ ‘ਚੋਂ 97 ਫੀਸਦੀ ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹਿਕੇ ਪਾਸ ਕਰਦਿਆਂ ਹੀ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਲੈ ਲਿਆ ਸੀ।ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ ਮਸੂਰੀ ਤੋਂ ਗੋਲਡ ਮੈਡਿਸਲਟ ਡਾ. ਹਿਮਾਂਸ਼ੂ ਅਗਰਵਾਲ ਨੈਸ਼ਨਲ ਅਵਾਰਡੀ ਹੋਣ ਸਮੇਤ ਦੋ ਵਾਰ ਬਿਹਤਰ ਜ਼ਿਲ੍ਹਾ ਚੋਣ ਅਫ਼ਸਰ ਦੇ ਮਾਣ ਨਾਲ ਸਨਮਾਨਤ ਹੋਣ ਤੋਂ ਇਲਾਵਾ ਇਨਵੈਸਟ ਪੰਜਾਬ ‘ਚ ਸਟੇਟ ਅਵਾਰਡ ਨਾਲ ਵੀ ਸਨਮਾਨਤ ਹੋ ਚੁੱਕੇ ਹਨ। ਜਦਕਿ ਪਿਛਲੇ ਵਰ੍ਹੇ ਭਾਰਤ-ਪਾਕਿ ਜੰਗ ਦੌਰਾਨ ਚੀਫ਼ ਆਫ਼ ਆਰਮੀ ਸਟਾਫ਼ ਵੱਲੋਂ ਵੀ ਬਿਹਤਰ ਸੇਵਾਵਾਂ ਨਿਭਾਉਣ ਬਦਲੇ ਡਾ. ਹਿਮਾਂਸ਼ੂ ਅਗਰਵਾਲ ਨੂੰ ਵਿਸ਼ੇਸ ਤੌਰ ‘ਤੇ ਸਨਮਾਨਤ ਕੀਤਾ ਗਿਆ ਸੀ। ਅੱਜ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਤਾ ਸ੍ਰੀਮਤੀ ਸ਼ਕੁੰਤਲਾ ਅਗਰਵਾਲ ਤੇ ਪਿਤਾ ਸ੍ਰੀ ਸੁਰਿੰਦਰ ਅਗਰਵਾਲ ਸਮੇਤ ਪੁੱਤਰੀ ਇਸ਼ਾ ਅਗਰਵਾਲ ਵੀ ਮੌਜੂਦ ਸਨ। ਡਾ. ਹਿਮਾਂਸ਼ੂ ਅਗਰਵਾਲ ਦੇ ਸੁਪਤਨੀ ਕੋਮਲ ਮਿੱਤਲ ਵੀ 2014 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਤੇ ਉਹ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਡਿਪਟੀ ਕਮਿਸ਼ਨਰ ਹਨ। ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲੇ ਜਾਣ ਮੌਕੇ ਏ.ਡੀ.ਸੀਜ ਦਮਨਜੀਤ ਸਿੰਘ ਮਾਨ ਤੇ ਸਿਮਰਪ੍ਰੀਤ ਕੌਰ, ਐਸ.ਪੀ ਪਲਵਿੰਦਰ ਸਿੰਘ ਚੀਮਾ, ਐਸ.ਡੀ.ਐਮਜ ਨਮਨ ਮਾਰਕੰਨ, ਰਿਚਾ ਗੋਇਲ, ਕਾਲਾ ਰਾਮ ਕਾਂਸਲ, ਹਰਜੋਤ ਕੌਰ ਮਾਵੀ, ਏ.ਪੀ.ਐਸ. ਸੋਮਲ, ਗੁਰਦੇਵ ਸਿੰਘ ਤੇ ਜ਼ਿਲ੍ਹਾ ਮਾਲ ਅਫ਼ਸਰ ਹਰਸਿਮਰਨ ਸਿੰਘ ਸਮੇਤ ਡੀ.ਸੀ. ਦਫ਼ਤਰ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਨਵੇਂ ਡਿਪਟੀ ਕਮਿਸ਼ਨਰ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ।ਡਾ. ਅਗਰਵਾਲ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਸੰਖੇਪ ਬੈਠਕ ਕੀਤੀ ਅਤੇ ਮਹੱਤਵਪੂਰਨ ਯੋਜਨਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ ਕਰਦਿਆਂ ਡੀਸੀ ਦਫਤਰ ਆਏ ਸਥਾਨਕ ਵਾਸੀਆਂ ਨਾਲ ਵੀ ਉਹਨਾਂ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ।
ਨਵੇਂ ਡਿਪਟੀ ਕਮਿਸ਼ਨਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਣ ‘ਤੇ ਪਟਿਆਲਾ ਪੁਲਿਸ ਦੀ ਟੁਕੜੀ ਨੇ ‘ਗਾਰਡ ਆਫ਼ ਆਨਰ’ ਪੇਸ਼ ਕਰਕੇ ਸਲਾਮੀ ਦਿੱਤੀ।
ਫੋਟੋ ਕੈਪਸ਼ਨ: ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਦੇ ਹੋਏ 2014 ਬੈਚ ਦੇ ਆਈ.ਏ.ਐਸ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ।
पटियाला, 10 अप्रैल (हिमांशु हैरी): 2014 बैच के युवा IAS अधिकारी डॉ. हिमांशु अग्रवाल ने आज पटियाला के नए डिप्टी कमिश्नर के तौर पर चार्ज संभाला। इस मौके पर डॉ. हिमांशु अग्रवाल ने कहा कि मुख्यमंत्री श्री भगवंत सिंह मान के निर्देशों के अनुसार, पंजाब सरकार की फ्लैगशिप योजनाओं का लाभ जमीनी स्तर पर लाभार्थियों तक पहुंचाया जाएगा। डॉ. अग्रवाल ने जोर देकर कहा कि जिले में प्रशासनिक सुधारों के साथ-साथ बुनियादी ढांचे का विकास, सफाई और ट्रैफिक सिस्टम में सुधार, युवा और महिला सशक्तिकरण, नशा मुक्ति, शिक्षा और स्वास्थ्य सेवा भी उनका मुख्य एजेंडा होगा। इस बीच, जिले में चल रहे विकास कार्यों को समय पर पूरा करने के लिए पर्सनल मॉनिटरिंग भी सुनिश्चित की जाएगी। उन्होंने कहा कि लोगों की नब्ज पहचानना और उनकी तकलीफों को दूर करना प्राथमिकता है। पत्रकारों से बातचीत करते हुए डॉ. हिमांशु अग्रवाल ने कहा कि मुख्यमंत्री स. भगवंत सिंह मान के दिशा-निर्देशों के तहत पंजाब सरकार नशा मुक्त पंजाब और रंगीन पंजाब बनाने के सपने को साकार करने और मुख्यमंत्री सेहत योजना और मां बेटियों के सम्मान योजना का लाभ घर-घर तक पहुंचाने के लिए भी प्रतिबद्ध है। इस बीच, वह लोगों को पारदर्शी और समयबद्ध तरीके से सरकारी सेवाएं प्रदान करने के लिए भी पूरी कोशिश करेंगे। उन्होंने कहा कि लोगों की भलाई के लिए रेड क्रॉस के माध्यम से शहर की समाज सेवी संस्थाओं का भी सहयोग लिया जाएगा। डिप्टी कमिश्नर के तौर पर अपना पद संभालने से पहले उन्होंने यहां ऐतिहासिक गुरुद्वारा श्री दुख निवारण साहिब और माता श्री काली देवी मंदिर में माथा टेका और सभी की भलाई, जिले की खुशहाली, तरक्की और खुशहाली के लिए प्रार्थना की। इस मौके पर एसजीपीसी सदस्य सुरजीत सिंह गढ़ी, गुरुद्वारा दुख निवारण साहिब के हेड ग्रंथी ज्ञानी प्रणाम सिंह और मैनेजर भाग सिंह ने सिरोपा दिया और माता श्री काली देवी मंदिर में मंदिर के पुजारियों ने डिप्टी कमिश्नर को माता की चुनरी और प्रसाद भी दिया। गौरतलब है कि 2014 बैच के यूपीएससी में 28वां रैंक हासिल करने वाले आईएएस अधिकारी हिमांशु अग्रवाल ने बाबा फरीद यूनिवर्सिटी ऑफ मेडिकल साइंसेज से एमबीबीएस पास किया है। इससे पहले वह जालंधर, फाजिल्का और गुरदासपुर में डिप्टी कमिश्नर, मोहाली और अमृतसर में एडीसी और होशियारपुर में एसडीएम के तौर पर सेवाएं दे चुके हैं। उन्होंने 25 साल पहले 2001 में आठवीं कक्षा पास करने के बाद फिरोजपुर जिले से 97 प्रतिशत अंकों के साथ पहला स्थान हासिल करने के बाद डिप्टी कमिश्नर बनने का सपना देखा था। डॉ. लाल बहादुर शास्त्री नेशनल एकेडमी ऑफ एडमिनिस्ट्रेशन मसूरी से गोल्ड मेडलिस्ट हैं। हिमांशु अग्रवाल नेशनल अवार्डी होने और दो बार सर्वश्रेष्ठ जिला चुनाव अधिकारी के सम्मान से सम्मानित होने के अलावा इन्वेस्ट पंजाब में स्टेट अवार्ड से भी सम्मानित हो चुके हैं। जबकि पिछले साल भारत-पाक युद्ध के दौरान डॉ. हिमांशु अग्रवाल को उनकी बेहतरीन सेवाओं के लिए चीफ ऑफ आर्मी स्टाफ ने खास तौर पर सम्मानित किया था। आज जब उन्होंने पदभार संभाला तो उनकी माता श्रीमती शकुंतला अग्रवाल और पिता श्री सुरिंदर अग्रवाल के साथ बेटी ईशा अग्रवाल भी मौजूद थीं। डॉ. हिमांशु अग्रवाल की पत्नी कोमल मित्तल भी 2014 बैच की आईएएस अधिकारी हैं और साहिबजादा अजीत सिंह नगर मोहाली में डिप्टी कमिश्नर हैं। डॉ. हिमांशु अग्रवाल के पटियाला के नए डिप्टी कमिश्नर का पद संभालने के मौके पर एडीसी दमनजीत सिंह मान और सिमरप्रीत कौर, एसपी पलविंदर सिंह चीमा, एसडीएम नमन मरकन, रिचा गोयल, काला राम कांसल, हरजोत कौर मावी, एपीएस सोमल, गुरदेव सिंह और जिला रेवेन्यू अधिकारी हरसिमरन सिंह के साथ डीसी ऑफिस के अन्य अधिकारियों और कर्मचारियों ने नए डिप्टी कमिश्नर का फूलों के गुलदस्ते देकर गर्मजोशी से स्वागत किया। डॉ. अग्रवाल ने जिले के अधिकारियों के साथ एक छोटी मीटिंग की और जरूरी स्कीमों का रिव्यू किया। उन्होंने डिस्ट्रिक्ट एडमिनिस्ट्रेटिव कॉम्प्लेक्स का भी दौरा किया और DC ऑफिस आए लोकल लोगों से उनकी दिक्कतों के बारे में बात की।
नए डिप्टी कमिश्नर के डिस्ट्रिक्ट एडमिनिस्ट्रेटिव कॉम्प्लेक्स पहुंचने पर, पटियाला पुलिस की एक टुकड़ी ने उन्हें ‘गार्ड ऑफ ऑनर’ दिया और सलामी दी।
फोटो कैप्शन: 2014 बैच के IAS ऑफिसर डॉ. हिमांशु अग्रवाल पटियाला के नए डिप्टी कमिश्नर के तौर पर ऑफिस संभालते हुए।
Patiala, April 10 (Himanshu Harry): Dr. Himanshu Agarwal, a young IAS officer of 2014 batch, today took charge as the new Deputy Commissioner of Patiala. On this occasion, Dr. Himanshu Agarwal said that as per the instructions of Chief Minister S. Bhagwant Singh Mann, the benefits of the flagship schemes of the Punjab Government will reach the beneficiaries at the grassroots level. Dr. Agarwal emphasized that the development of infrastructure, improvement in sanitation and traffic system, youth and women empowerment, drug de-addiction, education and healthcare along with administrative reforms in the district will also be his main agenda. Meanwhile, personal monitoring will also be ensured to complete the ongoing development works in the district in a time-bound manner. He said that it is a priority to identify the pulse and alleviate the sufferings of the people. Talking to reporters, Dr. Himanshu Agarwal said that Chief Minister S. Under the guidelines of Bhagwant Singh Mann, the Punjab government is also committed to realizing the dream of creating a drug-free Punjab and a colorful Punjab, and to extending the benefits of the Chief Minister’s Health Scheme and Mother Daughters’ Respect Scheme to every household. Meanwhile, he will also make great efforts to provide government services to the people in a transparent and time-bound manner. He said that the cooperation of the city’s social service organizations will also be taken through the Red Cross for the welfare of the people. Before assuming his office as Deputy Commissioner, he paid obeisance at the historic Gurdwara Sri Dukh Niwaran Sahib and the temple Mata Sri Kali Devi here and prayed for the welfare of all, prosperity, progress and prosperity of the district. On this occasion, SGPC Member Surjit Singh Garhi, Head Granthi of Gurdwara Dukh Niwaran Sahib Giani Pranam Singh and Manager Bhag Singh gave the siropa and at Mata Sri Kali Devi Temple, the temple priests also gave the Deputy Commissioner the mother’s chunri and parshad. It is worth mentioning that Himanshu Agarwal, an IAS officer with 28th rank in the 2014 batch UPSC, has passed MBBS from Baba Farid University of Medical Sciences. Before this, he has served as Deputy Commissioner in Jalandhar, Fazilka and Gurdaspur, as ADC Mohali and Amritsar and SDM in Hoshiarpur. He had dreamed of becoming a Deputy Commissioner 25 years ago in 2001, after passing class VIII Ferozepur district to the first position with 97 percent marks. Dr. is a Gold Medalist from Lal Bahadur Shastri National Academy of Administration Mussoorie. Himanshu Agarwal, apart from being a National Awardee and being honored with the honor of the best District Election Officer twice, has also been honored with the State Award in Invest Punjab. Whereas last year, during the Indo-Pak war, Dr. Himanshu Agarwal was specially honored by the Chief of Army Staff for his excellent services. Today, when he took office, his mother Mrs. Shakuntala Agarwal and father Mr. Surinder Agarwal along with daughter Isha Agarwal were also present. Dr. Himanshu Agarwal’s wife Komal Mittal is also a 2014 batch IAS officer and is the Deputy Commissioner at Sahibzada Ajit Singh Nagar Mohali. Dr. On the occasion of Himanshu Agarwal assuming office as the new Deputy Commissioner of Patiala, ADCs Damanjit Singh Mann and Simarpreet Kaur, SP Palwinder Singh Cheema, SDMs Naman Markan, Richa Goyal, Kala Ram Kansal, Harjot Kaur Mavi, APS Somal, Gurdev Singh and District Revenue Officer Harsimran Singh along with other officers and employees of the DC office warmly welcomed the new Deputy Commissioner with bouquets of flowers. Dr. Agarwal held a brief meeting with the district officials and reviewed important schemes. He also visited the District Administrative Complex and spoke to the local residents who had come to the DC office about their issues. On the arrival of the new Deputy Commissioner at the District Administrative Complex, a contingent of Patiala Police presented a ‘Guard of Honour’ and saluted him.
Photo Caption: 2014 batch IAS officer Dr. Himanshu Agarwal taking office as the new Deputy Commissioner of Patiala.