9 ਅਪ੍ਰੈਲ ਨੂੰ “ਈਟ ਰਾਈਟ ਮੇਲਾ–2026” ਬਹਾਵਲਪੁਰ ਪੈਲੇਸ ਵਿਖੇ, ਮੂਲ ਅਨਾਜਾਂ ਦੀ ਮਹੱਤਤਾ ਬਾਰੇ ਦੱਸੇਗਾ ਇਹ ਮੇਲਾ: ਏ.ਡੀ.ਸੀ

मुख्य अनाजों के महत्व को बताने के लिए 9 अप्रैल को बहावलपुर पैलेस में “ईट राइट मेला-2026” लगेगा: ADC

“Eat Right Mela-2026” to be held at Bahawalpur Palace on April 9, to highlight the importance of staple grains: ADC

ਪਟਿਆਲਾ/ਰਾਜਪੁਰਾ,07 ਅਪ੍ਰੈਲ (ਹਿਮਾਂਸ਼ੂ ਹੈਰੀ):ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਖੁਰਾਕ ਤੇ ਡਰੱਗਜ਼ ਪ੍ਰਸ਼ਾਸਨ ਪੰਜਾਬ ਦੇ ਸਹਿਯੋਗ ਨਾਲ 9 ਅਪ੍ਰੈਲ ਨੂੰ ਬਹਾਵਲਪੁਰ ਪੈਲੇਸ ਵਿਖੇ “ਈਟ ਰਾਈਟ ਮੇਲਾ–2026” ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਵੇਰੇ 10 ਵਜੇ ਸ਼ੁਰੂ ਹੋ ਕੇ ਦਿਨ ਭਰ ਜਾਰੀ ਰਹੇਗਾ।ਇਸ ਬਾਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਮੂਲ ਅਨਾਜਾਂ (ਮਿਲੇਟਸ) ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਇਹਨਾਂ ਅਨਾਜਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਜੀਵਨ ਜੀ ਸਕਣ। ਉਨ੍ਹਾਂ ਹੋਰ ਕਿਹਾ ਕਿ ਅੱਜਕੱਲ੍ਹ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ, ਇਸ ਲਈ ਇਹ ਮੇਲਾ ਲੋਕਾਂ ਨੂੰ ਸਹੀ ਤੇ ਪੌਸ਼ਟਿਕ ਖੁਰਾਕ ਬਾਰੇ ਜਾਣਕਾਰੀ ਦੇਣ ਲਈ ਇਕ ਵੱਡਾ ਉਪਰਾਲਾ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਅਤੇ ਖੁਰਾਕ ਸੁਰੱਖਿਆ ਅਧਿਕਾਰੀ ਗੌਰਵ ਕੁਮਾਰ, ਤਰੁਣ ਬਾਂਸਲ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਨੁੱਕੜ ਨਾਟਕਾਂ ਰਾਹੀਂ ਸਿਹਤ ਸਬੰਧੀ ਸੁਨੇਹੇ ਦਿੱਤੇ ਜਾਣਗੇ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਪਟਿਆਲਾ ਦੇ ਪ੍ਰਸਿੱਧ ਭੋਜਨਾਂ ਦੇ ਸਟਾਲ ਲਗਾਏ ਜਾਣਗੇ, ਜਿੱਥੇ ਸਾਫ-ਸੁਥਰਾ ਅਤੇ ਸਿਹਤਮੰਦ ਖਾਣਾ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਚੱਲਦੀ ਫਿਰਦੀ ਖੁਰਾਕ ਜਾਂਚ ਪ੍ਰਦਰਸ਼ਨੀ, ਮੂਲ ਅਨਾਜਾਂ ਨਾਲ ਸੰਬੰਧਤ ਵਿਸ਼ੇਸ਼ ਸਟਾਲਾਂ ਅਤੇ ਹੋਰ ਕਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮੇਲੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸਹੀ ਖੁਰਾਕ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

पटियाला/राजपुरा, 07 अप्रैल (हिमांशु हैरी): डिस्ट्रिक्ट एडमिनिस्ट्रेशन पटियाला, फूड एंड ड्रग्स एडमिनिस्ट्रेशन पंजाब के साथ मिलकर 9 अप्रैल को बहावलपुर पैलेस में “ईट राइट मेला-2026” ऑर्गनाइज़ कर रहा है। यह मेला सुबह 10 बजे से शुरू होगा और पूरे दिन चलेगा। इस बारे में जानकारी देते हुए मेले की नोडल ऑफिसर और एडिशनल डिप्टी कमिश्नर (अर्बन डेवलपमेंट) नवरीत कौर सेखों ने बताया कि पंजाब के हेल्थ एंड फैमिली वेलफेयर मिनिस्टर डॉ. बलबीर सिंह इस इवेंट में चीफ गेस्ट के तौर पर शामिल होंगे। उन्होंने कहा कि इस मेले का मेन मकसद लोगों को बेसिक अनाज (बाजरा) की इंपॉर्टेंस के बारे में अवेयर करना और उन्हें अपनी डेली डाइट में इन अनाजों को इस्तेमाल करने के लिए मोटिवेट करना है, ताकि लोग बीमारियों से बच सकें और हेल्दी लाइफ जी सकें। उन्होंने आगे कहा कि आजकल गलत खान-पान की आदतों की वजह से कई तरह की बीमारियां बढ़ रही हैं, इसलिए यह मेला लोगों को सही और न्यूट्रिशियस डाइट के बारे में बताने की एक बड़ी कोशिश है। डिस्ट्रिक्ट हेल्थ ऑफिसर डॉ. गुरप्रीत कौर और फूड सेफ्टी ऑफिसर गौरव कुमार, तरुण बंसल और लवप्रीत सिंह ने बताया कि मेले में नुक्कड़ नाटकों के ज़रिए हेल्थ मैसेज दिए जाएंगे और कल्चरल प्रोग्राम के ज़रिए लोगों का मनोरंजन किया जाएगा। उन्होंने बताया कि मेले में पटियाला के मशहूर खाने के स्टॉल लगाए जाएंगे, जहां साफ और हेल्दी खाना मिलेगा। इसके अलावा, एक मोबाइल फूड टेस्टिंग एग्जीबिशन, बेसिक अनाज से जुड़े खास स्टॉल और कई दूसरी एग्जीबिशन भी लगाई जाएंगी। डिस्ट्रिक्ट एडमिनिस्ट्रेशन ने पटियाला जिले के लोगों को ज़्यादा से ज़्यादा संख्या में इस मेले में आने का न्योता दिया है। उन्होंने कहा कि यह मेला लोगों को हेल्दी लाइफ के लिए मोटिवेट करने और समाज में सही डाइट के बारे में जागरूकता फैलाने में अहम भूमिका निभाएगा।

Patiala/Rajpura, April 07 (Himanshu Harry): District Administration Patiala in collaboration with Food and Drugs Administration Punjab is organizing “Eat Right Mela-2026” on April 9 at Bahawalpur Palace. This mela will start from 10 am and continue throughout the day. Giving information about this, Nodal Officer of the mela and Additional Deputy Commissioner (Urban Development) Navreet Kaur Sekhon said that Punjab Health and Family Welfare Minister Dr. Balbir Singh will attend this event as the chief guest. She said that the main objective of this mela is to make people aware about the importance of basic grains (millets) and to motivate them to use these grains in their daily diet, so that people can avoid diseases and live a healthy life. She further said that nowadays due to wrong eating habits, many types of diseases are increasing, so this mela is a big effort to inform people about proper and nutritious diet. District Health Officer Dr. Gurpreet Kaur and Food Safety Officers Gaurav Kumar, Tarun Bansal and Lovepreet Singh said that health messages will be given through street plays and people will be entertained through cultural programs in the fair. They said that stalls of famous Patiala foods will be set up in the fair, where clean and healthy food will be available. Apart from this, a mobile food testing exhibition, special stalls related to basic grains and many other exhibitions will also be set up. The district administration has invited the people of Patiala district to attend this fair in maximum numbers. They said that this fair will play an important role in motivating people towards a healthy life and also spreading awareness about proper diet in the society.

Leave a Reply

Your email address will not be published. Required fields are marked *