ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਤਾਰ ਸਿੰਘ ਸਰਾਭਾ ਯਾਦਗਾਰੀ ਸਮਾਗਮ 23 ਮਈ ਨੂੰ ਪਿੰਡ ਸਰਾਭਾ ਵਿਖੇ ਕਰਵਾਇਆ ਜਾਵੇਗਾ

पंजाब का भाषा विभाग 23 मई को गांव सराभा में करतार सिंह सराभा की याद में एक कार्यक्रम आयोजित करेगा।

The Language Department of Punjab will organize a memorial event for Kartar Singh Sarabha on May 23 at village Sarabha.

ਪਟਿਆਲਾ/ਰਾਜਪੁਰਾ, 07 ਅਪ੍ਰੈਲ (ਹਿਮਾਂਸ਼ੂ ਹੈਰੀ): ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸਮਾਗਮ 23 ਮਈ ਉਨ੍ਹਾਂ ਦੇ ਪਿੰਡ ਸਰਾਭਾ ਵਿਖੇ ਕਰਵਾਇਆ ਜਾਵੇਗੇ। 16 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਿਗਆਨ ਦੀ ਪੜ੍ਹਾਈ ਕਰਨ ਗਿਆ ਪਰ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਦੇ ਸੰਪਰਕ ਕਾਰਨ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਜਜ਼ਬੇ ਨਾਲ ਰੰਗਿਆ ਗਿਆ ਅਤੇ ਗਦਰ ਪਾਰਟੀ ਦਾ ਤੇਜ਼ ਤਰਾਰ ਜਰਨੈਲ ਬਣ ਗਿਆ। ਉਹ ਪੰਜਾਬੀ ਦਾ ਸਭ ਤੋਂ ਛੋਟੀ ਉਮਰ ਦਾ (ਸ਼ਾਇਦ ਪਹਿਲਾਂ ਵੀ) ਪੱਤਰਕਾਰ ਸੀ ਜੋ ਆਪਣੇ ਅਖ਼ਬਾਰ ਲਈ ਨਾ ਕੇਵਲ ਲਿਖਦਾ ਸਗੋਂ ਰਾਤਾਂ ਨੂੰ ਕੰਪੋਜ ਕਰਦਾ, ਹੱਥੀਂ ਪ੍ਰੈਸ ਗੇੜ ਕੇ ਇਸ ਦੀ ਛਪਾਈ ਕਰਦਾ ਅਤੇ ਥਾਉਂ ਥਾਈਂ ਪਹੁੰਚਾਉਂਦਾ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ 19 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨ ਵਾਲੇ ਕਰਤਾਰ ਸਿੰਘ ਸਰਾਭਾ ਦਾ 24 ਮਈ 2026 ਐਤਵਾਰ ਨੂੰ ਜਨਮ ਦਿਨ ਆ ਰਿਹਾ ਹੈ। ਸਰਾਭਾ ਪਿੰਡ ਵਾਸੀਆਂ ਵੱਲੋਂ ਉਸਦੇ ਜਨਮ ਦਿਨ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਉਸ ਨੂੰ ਸਾਨੂੰ ਯਾਦ ਕੀਤਾ ਜਾਣਾ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ 23 ਮਈ 2026 ਸ਼ਨੀਵਾਰ ਨੂੰ ਪਿੰਡ ਸਰਾਭਾ ਵਿਖੇ ਵਿਸ਼ੇਸ਼ ਸਮਾਗਮ ਕੀਤੇ ਜਾਣ ਦੀ ਤਜਵੀਜ਼ ਹੈ। ਜਿਸ ਵਿੱਚ ਇਲਾਕੇ ਦੇ ਵਿਿਦਆਰਥੀ ਉਸਦੀਆਂ ਕਾਵਿ ਰਚਨਾਵਾਂ ਦਾ ਗਾਇਨ ਕਰਨਗੇ। ਵਿਦਵਾਨ ਗਦਰ ਲਹਿਰ ਨਾਲ ਸਬੰਧਿਤ ਸਾਹਿਤ ਬਾਰੇ ਚਰਚਾ ਕਰਨਗੇ ਅਤੇ ਕਵੀ ਕਰਤਾਰ ਸਿੰਘ ਸਰਾਭੇ ਅਤੇ ਗਦਰ ਲਹਿਰ ਨਾਲ ਸਬੰਧਤ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ। ਦੋਵੇਂ ਦਿਨ ਪੁਸਤਕ ਪ੍ਰਦਰਸ਼ਨੀ ਹੋਏਗੀ। ਸਭ ਨੂੰ 23 ਮਈ 2026 ਨੂੰ ਸਵੇਰੇ 10 ਵਜੇ ਪਿੰਡ ਸਰਾਭਾ ਵਿਖੇ ਪਹੁੰਚਣ ਦਾ ਸੱਦਾ ਹੈ। ਇਸ ਸਮਾਗਮ ਵਿੱਚ ਵਿੱਚ ਭਾਗ ਲੈਣ ਦੇ ਚਾਹਵਾਨ ਵਿਦਵਾਨ, ਕਵੀ, ਅਤੇ ਵਿਿਦਆਰਥੀ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ: ਸੁਖਦਰਸ਼ਨ ਸਿੰਘ ਚਹਿਲ (97795 90575) ਅਤੇ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਡਾ: ਸੰਦੀਪ ਸ਼ਰਮਾ (88720 00423) ਨਾਲ ਸੰਪਰਕ ਕਰਨ। ਸਭ ਨੂੰ 23 ਮਈ 2026 ਨੂੰ ਸਵੇਰੇ 10 ਵਜੇ ਪਿੰਡ ਸਰਾਭਾ ਵਿਖੇ ਪਹੁੰਚਣ ਦਾ ਸੱਦਾ ਹੈ।

पटियाला/राजपुरा, 07 अप्रैल (हिमांशु हैरी): भाषा विभाग पंजाब 23 मई को शहीद करतार सिंह सराभा को समर्पित उनके गांव सराभा में एक समारोह आयोजित करेगा। 16 साल की उम्र में करतार सिंह सराभा कैलिफोर्निया की बर्कले यूनिवर्सिटी में केमिस्ट्री की पढ़ाई करने गए थे, लेकिन बाबा सोहन सिंह भकना और लाला हरदयाल के संपर्क में आने से उनमें देश को आजाद कराने का जुनून सवार हो गया और वे गदर पार्टी के तेज-तर्रार सेनापति बन गए। वे पंजाबी के सबसे कम उम्र के (शायद उससे भी पहले) पत्रकार थे, जिन्होंने न केवल अपने अखबार के लिए लिखा, बल्कि रात में भी रचनाएं कीं, हाथ से प्रेस चलाया, उसे छापा और अलग-अलग जगहों पर पहुंचाया। भाषा विभाग पंजाब के डायरेक्टर स. जसवंत सिंह जफर ने कहा कि देश की आजादी के लिए 19 साल की उम्र में फांसी पर चढ़ने वाले करतार सिंह सराभा का जन्मदिन रविवार, 24 मई, 2026 को आ रहा है। सराभा के गांव वाले उनके जन्मदिन पर श्री अखंड पाठ साहिब का भोग लगाकर उन्हें याद करेंगे। भाषा विभाग, पंजाब ने शनिवार, 23 मई, 2026 को गांव सराभा में एक खास इवेंट करने का प्रस्ताव रखा है। जिसमें इलाके के स्टूडेंट्स उनकी कविताएं गाएंगे। विद्वान गदर आंदोलन से जुड़े साहित्य पर चर्चा करेंगे और कवि करतार सिंह सराभा गदर आंदोलन से जुड़ी अपनी कविताएं पेश करेंगे। दोनों दिन किताबों की प्रदर्शनी भी होगी। सभी को 23 मई, 2026 को सुबह 10 बजे गांव सराभा पहुंचने के लिए बुलाया गया है। जो विद्वान, कवि और स्टूडेंट्स इस इवेंट में हिस्सा लेना चाहते हैं, वे भाषा विभाग के रिसर्च ऑफिसर, डॉ. सुखदर्शन सिंह चहल (97795 90575) और जिला भाषा अधिकारी, श्री डॉ. संदीप शर्मा (88720 00423) से संपर्क करें। सभी को 23 मई, 2026 को सुबह 10 बजे गांव सराभा पहुंचने के लिए बुलाया गया है।

Patiala/Rajpura, April 07 (Himanshu Harry): The Language Department Punjab will organize a function dedicated to Shaheed Kartar Singh Sarabha on May 23 at his village Sarabha. At the age of 16, Kartar Singh Sarabha went to study chemistry at the Berkeley University of California, but due to the contact of Baba Sohan Singh Bhakna and Lala Hardial, he was imbued with the passion of liberating the country and became a sharp-tongued general of the Ghadar Party. He was the youngest (perhaps even earlier) journalist in Punjabi who not only wrote for his newspaper but also composed at night, manually ran the press, printed it and delivered it to different places. Director of the Language Department Punjab S. Jaswant Singh Zafar said that the birthday of Kartar Singh Sarabha, who was hanged at the age of 19 for the independence of the country, is coming up on Sunday, May 24, 2026. The villagers of Sarabha are to remember him by offering Sri Akhand Path Sahib on his birthday. The Language Department, Punjab, has proposed to organize a special event on Saturday, May 23, 2026 at village Sarabha. In which students of the area will sing his poetic compositions. Scholars will discuss literature related to the Gadar movement and poet Kartar Singh Sarabha will present his poems related to the Gadar movement. There will be a book exhibition on both days. Everyone is invited to reach village Sarabha at 10 am on May 23, 2026. Scholars, poets, and students who are interested in participating in this event should contact the Research Officer of the Language Department, Dr. Sukhdarshan Singh Chahal (97795 90575) and District Language Officer, Mr. Dr. Sandeep Sharma (88720 00423). Everyone is invited to reach village Sarabha at 10 am on May 23, 2026.

Leave a Reply

Your email address will not be published. Required fields are marked *