खन्ना पुलिस की एक और सराहनीय पहल – नशा मुक्त मीट मार्केट इलाके में “डोर-टू-डोर संपर्क अभियान” शुरू किया गया
Another commendable initiative of Khanna Police – “Door-to-Door Contact Campaign” launched in the drug-free meat market area
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਪੈਦਾ ਕੀਤੀ ਭਰੋਸੇ ਦੀ ਨਵੀਂ ਮਿਸਾਲ, ਨਸ਼ਿਆਂ ਖਿਲਾਫ਼ ਲੜਾਈ ਨੂੰ ਮਿਲੀ ਨਵੀਂ ਦਿਸ਼ਾ,150 ਤੋਂ ਵੱਧ ਬੱਚਿਆਂ ਨੂੰ ਵੰਡੀ ਸਟੇਸ਼ਨਰੀ, ਡ੍ਰਾਇੰਗ ਬੁੱਕਾਂ ਤੇ ਹੋਰ ਕਿਤਾਬਾਂ, ਲੋਕਾਂ ਨੇ ਕੀਤੀ ਸ਼ਲਾਘਾ
एसएसपी डॉ. दर्पण आहलूवालिया ने भरोसे की नई मिसाल कायम की, नशे के खिलाफ लड़ाई को नई दिशा मिली, 150 से ज्यादा बच्चों को स्टेशनरी, ड्राइंग बुक्स व अन्य किताबें बांटी गईं, लोगों ने सराहा
SSP Dr. Darpan Ahluwalia created a new example of trust, the fight against drugs got a new direction, stationery, drawing books and other books were distributed to more than 150 children, people appreciated it


ਲੁਧਿਆਣਾ/ਖ਼ਨਾ, 06 ਅਪ੍ਰੈਲ(ਬਿਓਰੋ ਰੀਪੋਰਟ):ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਨਸ਼ਾ ਮੁਕਤ ਐਲਾਨੇ ਗਏ ਮੀਟ ਮਾਰਕੀਟ ਇਲਾਕੇ ਵਿੱਚ ਖੰਨਾ ਪੁਲਿਸ ਨੇ ਇੱਕ ਨਵੀਂ ਅਤੇ ਸ਼ਲਾਘਾਯੋਗ ਪਹਿਲ ਕਰਦਿਆਂ “ਘਰ-ਘਰ ਸੰਪਰਕ ਮੁਹਿੰਮ” ਸ਼ੁਰੂ ਕੀਤੀ ਹੈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਹਾਜ਼ਰੀ ‘ਚ ਇਸ ਇਲਾਕੇ ਨੂੰ ਗੋਦ ਲੈ ਕੇ ਨਸ਼ਾ ਮੁਕਤ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਮੀਨੀ ਪੱਧਰ ‘ਤੇ ਇਸ ਮਕਸਦ ਨੂੰ ਸਫਲ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਨੇ ਲੋਕਾਂ ਦੇ ਦਿਲਾਂ ‘ਚ ਪੁਲਿਸ ਲਈ ਨਵਾਂ ਭਰੋਸਾ ਪੈਦਾ ਕੀਤਾ ਹੈ। ਇਸ ਮੁਹਿੰਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਪੁਲਿਸ ਰਵਾਇਤੀ ਤਰੀਕਿਆਂ ਤੋਂ ਹਟ ਕੇ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ। ਐਸਐਸਪੀ ਖੁਦ ਸਾਧਾਰਨ ਕੱਪੜਿਆਂ (ਬਿਨ੍ਹਾਂ ਵਰਦੀ) ਵਿੱਚ ਮੀਟ ਮਾਰਕੀਟ ਇਲਾਕੇ ਵਿੱਚ ਗਏ ਅਤੇ ਘਰ-ਘਰ ਜਾ ਕੇ ਪਰਿਵਾਰਾਂ ਨਾਲ ਬੜੀ ਸਾਦਗੀ ਨਾਲ ਗੱਲਬਾਤ ਕੀਤੀ।ਇਸ ਦੌਰਾਨ ਲੋਕਾਂ ਨੂੰ ਖੁੱਲ੍ਹ ਕੇ ਆਪਣੇ ਮਸਲੇ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਸ਼ਿਆਂ ਖਿਲਾਫ਼ ਇਸ ਜੰਗ ਵਿੱਚ ਪੁਲਿਸ ਦਾ ਸਾਥ ਦੇਣ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਜਾਣਕਾਰੀ ਸਾਂਝੀ ਕਰਨ। ਪੁਲਿਸ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।ਇਸ ਮੁਹਿੰਮ ਦਾ ਕੇਂਦਰ ਸਿਰਫ਼ ਕਾਨੂੰਨੀ ਕਾਰਵਾਈ ਨਹੀਂ, ਸਗੋਂ ਲੋਕਾਂ ਨਾਲ ਭਰੋਸੇ ਦਾ ਰਿਸ਼ਤਾ ਬਣਾਉਣਾ ਰਿਹਾ। ਐਸ.ਐਸ.ਪੀ ਅਤੇ ਉਨ੍ਹਾਂ ਦੀ ਟੀਮ ਨੇ ਬੱਚਿਆਂ ਨਾਲ ਵੀ ਖਾਸ ਤੌਰ ‘ਤੇ ਸਮਾਂ ਬਿਤਾਇਆ। ਬੱਚਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਪ੍ਰੇਰਿਤ ਕੀਤਾ ਗਿਆ ਅਤੇ ਚੰਗੇ ਰਸਤੇ ‘ਤੇ ਤੁਰਨ ਲਈ ਪ੍ਰੇਰਿਤ ਕੀਤਾ ਗਿਆ।ਇਸਤੋਂ ਇਲਾਵਾ ਐਸ.ਐਸ.ਪੀ ਖੰਨਾ ਨੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਜਿੱਥੇ 150 ਤੋਂ ਵੱਧ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਉੱਥੇ ਹੀ ਡ੍ਰਾਇੰਗ ਬੁੱਕਾਂ ਤੇ ਹੋਰ ਪ੍ਰੇਰਨਾਦਾਇਕ ਕਹਾਣੀ ਵਾਲੀਆਂ ਕਿਤਾਬਾਂ ਵੀ ਵੰਡੀਆਂ। ਇਸ ਨਾਲ ਬੱਚਿਆਂ ਵਿੱਚ ਰਚਨਾਤਮਕਤਾ ਨੂੰ ਬੜਾਵਾ ਮਿਲੇਗਾ ਅਤੇ ਉਹ ਨਕਾਰਾਤਮਕ ਗਤੀਵਿਧੀਆਂ ਤੋਂ ਦੂਰ ਰਹਿਣਗੇ।ਇਲਾਕਾ ਵਾਸੀਆਂ ਨੇ ਪੁਲਿਸ ਦੇ ਇਸ ਮਨੁੱਖੀ ਅਤੇ ਦੋਸਤਾਨਾ ਰਵੱਈਏ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ ਨਾਲ ਗੱਲ ਕਰਨ ਵਿੱਚ ਝਿਝਕ ਰਹਿੰਦੀ ਸੀ, ਪਰ ਹੁਣ ਪੁਲਿਸ ਖੁਦ ਉਨ੍ਹਾਂ ਦੇ ਦਰਵਾਜ਼ੇ ‘ਤੇ ਆ ਕੇ ਉਨ੍ਹਾਂ ਦੀ ਗੱਲਬਾਤ ਸੁਣ ਰਹੀ ਹੈ, ਜਿਸ ਨਾਲ ਭਰੋਸਾ ਵਧਿਆ ਹੈ।ਸਥਾਨਕ ਲੋਕਾਂ ਨੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਨਸ਼ਿਆਂ ਖਿਲਾਫ਼ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ ਹੈ। ਪੁਲਿਸ ਦੀ ਇਹ ਪਹਿਲ ਸਾਬਤ ਕਰਦੀ ਹੈ ਕਿ ਸਖ਼ਤੀ ਦੇ ਨਾਲ-ਨਾਲ ਸਮਝਦਾਰੀ ਅਤੇ ਸਹਿਯੋਗ ਨਾਲ ਵੀ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ।ਇਹ ਮੁਹਿੰਮ ਸਿਰਫ਼ ਇੱਕ ਕਾਰਵਾਈ ਨਹੀਂ, ਸਗੋਂ ਸਮਾਜ ਵਿੱਚ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ। “ਘਰ-ਘਰ ਸੰਪਰਕ ਮੁਹਿੰਮ” ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਪੁਲਿਸ ਅਤੇ ਜਨਤਾ ਇਕੱਠੇ ਹੋ ਕੇ ਕੰਮ ਕਰਦੇ ਹਨ ਤਾਂ ਨਸ਼ਿਆਂ ਵਰਗੀ ਸਮੱਸਿਆ ਨੂੰ ਵੀ ਜੜੋਂ ਖਤਮ ਕੀਤਾ ਜਾ ਸਕਦਾ ਹੈ।ਖੰਨਾ ਪੁਲਿਸ ਦੀ ਇਹ ਕੋਸ਼ਿਸ਼ ਹੋਰ ਇਲਾਕਿਆਂ ਲਈ ਵੀ ਪ੍ਰੇਰਣਾ ਬਣ ਰਹੀ ਹੈ। ਮੀਟ ਮਾਰਕੀਟ ਇਲਾਕੇ ਵਿੱਚ ਸ਼ੁਰੂ ਹੋਈ ਇਹ ਮੁਹਿੰਮ ਹੁਣ ਨਸ਼ਾ ਮੁਕਤ ਸਮਾਜ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਵੱਲ ਇੱਕ ਮਜ਼ਬੂਤ ਕਦਮ ਮੰਨੀ ਜਾ ਰਹੀ ਹੈ।
लुधियाना/खन्ना, 06 अप्रैल (ब्यूरो रिपोर्ट): खन्ना पुलिस ने एक नई और सराहनीय पहल करते हुए मीट मार्केट इलाके में “घर-घर संपर्क अभियान” शुरू किया है, जिसे सिविल और पुलिस प्रशासन पहले ही नशा मुक्त घोषित कर चुका है। कैबिनेट मंत्री तरुणप्रीत सिंह सौंद की मौजूदगी में इस इलाके को गोद लेकर नशा मुक्त बनाने का ऐलान किया गया था, जिसके बाद अब सिविल और पुलिस प्रशासन इस लक्ष्य को जमीनी स्तर पर सफल बनाने के लिए लगातार कोशिश कर रहा है। SSP डॉ. दर्पण आहलूवालिया के नेतृत्व में चलाए जा रहे इस अभियान ने लोगों के दिलों में पुलिस के लिए नया भरोसा पैदा किया है। इस अभियान की सबसे बड़ी खासियत यह है कि पुलिस पारंपरिक तरीकों से हटकर सीधे लोगों के घरों तक पहुंच रही है। SSP खुद साधारण कपड़ों में (बिना वर्दी के) मीट मार्केट इलाके में गए और घर-घर जाकर परिवारों से बहुत ही सादगी से बात की। इस दौरान लोगों को अपनी समस्याएं खुलकर शेयर करने के लिए प्रेरित किया गया। उनसे नशे के खिलाफ इस जंग में पुलिस का साथ देने और संदिग्ध गतिविधियों की जानकारी तुरंत शेयर करने को कहा गया। पुलिस ने यह भी भरोसा दिलाया कि जानकारी देने वालों की पहचान पूरी तरह से गुप्त रखी जाएगी। इस कैंपेन का फोकस सिर्फ कानूनी कार्रवाई ही नहीं, बल्कि लोगों के साथ भरोसे का रिश्ता बनाना भी था। SSP और उनकी टीम ने बच्चों के साथ खास समय भी बिताया। बच्चों से बातचीत करके उन्हें बेहतर भविष्य के लिए मोटिवेट किया गया और अच्छे रास्ते पर चलने के लिए मोटिवेट किया गया। इसके अलावा, SSP खन्ना ने बच्चों को पढ़ाई के लिए मोटिवेट करने के मकसद से 150 से ज़्यादा बच्चों को स्टेशनरी बांटी, साथ ही ड्राइंग बुक्स और दूसरी प्रेरणा देने वाली कहानियों की किताबें भी बांटीं। इससे बच्चों में क्रिएटिविटी को बढ़ावा मिलेगा और वे नेगेटिव एक्टिविटीज़ से दूर रहेंगे। इलाके के लोगों ने पुलिस के इस इंसानियत भरे और दोस्ताना रवैये की खुलकर तारीफ की। उनका कहना है कि पहले वे पुलिस से बात करने में हिचकिचाते थे, लेकिन अब पुलिस खुद उनके घर आकर उनकी बातें सुन रही है, जिससे उनका भरोसा बढ़ा है। इलाके के लोगों ने खास तौर पर SSP डॉ. दर्पण आहलूवालिया की तारीफ की और कहा कि उनकी लीडरशिप में खन्ना पुलिस ने ड्रग्स के खिलाफ लड़ाई को एक नई दिशा दी है। पुलिस की यह पहल साबित करती है कि सख्ती के साथ-साथ समझदारी और सहयोग से भी बड़े बदलाव लाए जा सकते हैं। यह कैंपेन सिर्फ एक एक्शन नहीं है, बल्कि समाज में साझा जिम्मेदारी की भावना को मजबूत करने की दिशा में एक बड़ा कदम है। “डोर-टू-डोर कॉन्टैक्ट कैंपेन” ने साबित कर दिया है कि जब पुलिस और पब्लिक मिलकर काम करते हैं, तो ड्रग्स जैसी समस्या को भी खत्म किया जा सकता है। खन्ना पुलिस की यह कोशिश दूसरे इलाकों के लिए भी प्रेरणा बन रही है। मीट मार्केट इलाके में शुरू हुआ यह कैंपेन अब नशा मुक्त समाज के सपने को हकीकत में बदलने की दिशा में एक मजबूत कदम माना जा रहा है।
Ludhiana/Khanna, April 06 (Bureau Report): Khanna Police has taken a new and commendable initiative and started a “House-to-House Contact Campaign” in the Meat Market area, which has already been declared drug-free by the civil and police administration. In the presence of Cabinet Minister Tarunpreet Singh Saund, it was announced to adopt this area and make it drug-free, after which the civil and police administration are now making continuous efforts to make this goal successful at the ground level. This campaign, which is being run under the leadership of SSP Dr. Darpan Ahluwalia, has created new confidence in the hearts of the people for the police. The biggest feature of this campaign is that the police is moving away from traditional methods and is directly reaching the homes of the people. The SSP himself went to the Meat Market area in ordinary clothes (without uniform) and spoke to the families very simply by going from house to house. During this, people were motivated to openly share their issues. They were asked to support the police in this war against drugs and share information about suspicious activities immediately. The police also assured that the identity of the informers would be kept completely confidential. The focus of this campaign was not only legal action but also building a relationship of trust with the people. The SSP and his team also spent special time with the children. By interacting with the children, they were motivated for a better future and were motivated to walk on a good path. Apart from this, SSP Khanna distributed stationery to more than 150 children with the aim of motivating the children for education, while also distributing drawing books and other inspiring story books. This will promote creativity among the children and they will stay away from negative activities. The residents of the area openly appreciated this humane and friendly attitude of the police. They say that earlier they were hesitant to talk to the police, but now the police themselves are coming to their doorsteps and listening to their conversations, which has increased their confidence. The local people particularly praised SSP Dr. Darpan Ahluwalia and said that under his leadership, Khanna Police has given a new direction to the fight against drugs. This initiative of the police proves that along with strictness, understanding and cooperation can also bring about big changes. This campaign is not just an action, but a big step towards strengthening the sense of shared responsibility in the society. “Door-to-door contact campaign” has proved that when the police and the public work together, even a problem like drugs can be eradicated. This effort of Khanna Police is also becoming an inspiration for other areas. This campaign, which started in the Meat Market area, is now being considered a strong step towards turning the dream of a drug-free society into a reality.