राजपुरा केमिस्ट एंड ड्रगिस्ट एसोसिएशन ने फ्री मल्टी-स्पेशियलिटी मेडिकल चेक-अप और ब्लड डोनेशन कैंप लगाया
Free multi-specialty medical check-up and blood donation camp organized by Rajpura Chemist and Druggist Association
ਰਾਜਪੁਰਾ,05 ਅਪ੍ਰੈਲ (ਹਿਮਾਂਸ਼ੂ ਹੈਰੀ): ਇੱਥੋਂ ਦੀ ਰਾਜਪੁਰਾ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵੱਲੋਂ ਪਹਿਲਾ ਆਪਣਾ ਫ਼ਰੀ ਮੈਡੀਕਲ ਮੇਗਾ ਚੈਕ ਅਪ ਅਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਮੋਹਾਲੀ ਦੇ ਮੈਕਸ ਹਸਪਤਾਲ ਅਤੇ ਏ.ਪੀ ਜੈਨ ਹਸਪਤਾਲ ਦੀ ਟੀਮਾਂ ਵੱਲੋਂ ਆਪਣੀ ਸੇਵਾਵਾਂ ਦੇ ਕੇ ਜਿੱਥੇ ਵੱਡੀ ਮਾਤਰਾ ਵਿੱਚ ਖੂਨ ਇਕੱਤਰ ਕੀਤਾ ਗਿਆ ਇਸ ਦੌਰਾਨ ਨਾਲ ਹੀ ਡਾਕਟਰਾਂ ਵੱਲੋਂ ਲਗਭਗ 400 ਦੇ ਕਰੀਬ ਜਰੂਰਤਮੰਦ ਮਰੀਜ਼ਾਂ ਦੀ ਓ.ਪੀ ਡੀ ਕੀਤੀ ਗਈ।। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਡਾਕਟਰ ਸੰਜੀਵ ਚੌਧਰੀ ਨੇ ਦੱਸਿਆ ਕਿ ਅੱਜ ਦਾ ਇਹ ਫ਼ਰੀ ਮੈਡੀਕਲ ਚੈੱਕ ਅਪ ਕੈਂਪ ਉਹਨਾਂ ਲੋਕਾਂ ਲਈ ਲਾਹੇਵੰਦ ਸਿੱਧ ਹੋਏਗਾ ਜੋ ਕਿਸੀ ਵੀ ਮੁਸ਼ਕਿਲ ਕਰਕੇ ਡਾਕਟਰ ਸਾਹਿਬਾਨ ਕੋਲ ਆਪਣਾ ਚੈੱਕ ਅਪ ਨਹੀਂ ਕਰਾ ਸਕਦੇ ਤੇ ਅੱਜ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਜਿਸ ਦੇ ਵਿੱਚ ਦੰਦਾਂ ਦੇ ਈ.ਐਨ.ਟੀ ਸਪੈਸ਼ਲਿਸਟ, ਹੱਡੀਆਂ ਦੇ ਮਾਹਿਰ ਅਤੇ ਵਿਸ਼ੇਸ਼ ਤੌਰ ਤੇ ਪੈਥੋਲੋਜੀ ਦੇ ਡਾਕਟਦਾ ਵੱਲੋਂ ਆਪਣੀਆਂ ਸੇਵਾਵਾਂ ਦੇ ਕੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਹੈ ਅਤੇ ਟੈਸਟ ਕਰਵਾ ਕੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਇਸ ਦੌਰਾਨ ਡਾਕਟਰ ਸੰਜੀਵ ਚੌਧਰੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਗੋਡਿਆਂ ਅਤੇ ਜੁਆਇੰਟ ਬਦਲਣ ਵਾਲੇ ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਤੇ ਕਈ ਮਰੀਜ਼ਾਂ ਦੇ ਗੋਡੇ ਅਤੇ ਜੋਆਈਂਟ ਵੀ ਚੈੱਕ ਕੀਤੇ ਗਏ। ਉਹਨਾਂ ਕਿਹਾ ਕਿ ਅਗਰ ਕੋਈ ਮਰੀਜ਼ ਗੋਡੇ ਬਦਲਵਾਉਣਾ ਚਾਹੁੰਦਾ ਹੈ ਤਾਂ ਉਹ ਸਾਡੀ ਐਸੋਸੀਏਸ਼ਨ ਨਾਲ ਜੁੜ ਕੇ ਉਹ ਆਪਣੇ ਗੋਡੇ ਬਦਲਾ ਸਕੇਗਾ ਅਤੇ ਉਸਦੀ ਪੂਰੀ ਮਦਦ ਰਾਜਪੁਰਾ ਕੈਮਿਸਟ ਐਸੋਸੀਏਸ਼ਨ ਵੱਲੋਂ ਕੀਤੀ ਜਾਵੇਗੀ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਡਰੱਗ ਇੰਸਪੈਕਟਰ ਮੈਡਮ ਪਰਨੀਤ ਕੌਰ ਅਤੇ ਮਨਦੀਪ ਮਾਨ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੇ ਨਾਲ ਹੀ ਇਸ ਕੈਂਪ ਵਿੱਚ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਦਾਰ ਜੇਪੀ ਸੇਠੀ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਅਰਵਿੰਦ ਮਿੱਤਲ,ਰਾਜੇਸ਼ ਮਿੱਤਲ ਰਾਜਪੁਰਾ ਤੋਂ ਸਮਾਜ ਸੇਵੀ ਸ਼ਾਮ ਸੁੰਦਰ ਵਧਵਾ ਸਮੇਤ ਕਈ ਸਮਾਜ ਸੇਵੀ ਵੀ ਪਹੁੰਚੇ।ਉਹਨਾਂ ਕਿਹਾ ਕਿ ਅੱਜ ਦੇ ਇਸ ਮੇਗਾ ਮੈਡੀਕਲ ਚੈੱਕ ਅਪ ਕੈਂਪ ਵਿੱਚ ਰਾਜਪੁਰਾ ਕੈਮਿਸਟ ਅਤੇ ਡਰੱਗਸਟ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਚੌਧਰੀ ,ਚੇਅਰਮੈਨ ਭਗਵਾਨ ਦਾਸ ਜੋਲੀ, ਜਰਨਲ ਸਕੱਤਰ ਸੰਜੀਵ ਵਧਵਾ, ਡਾਕਟਰ ਲਾਜਪਤ ਲਾਲ ਚੱਪੂ, ਸੰਜੇ ਕੌਸ਼ਲ, ਮਲਕੀਤ ਸਿੰਘ, ਕ੍ਰਿਸ਼ਨ ਕਪੂਰ, ਮਨੋਜ ਕੁਮਾਰ, ਡਾਕਟਰ ਸਤੀਸ਼ ਕੁਮਾਰ ਗਾਬਾ,ਰਾਜੇਸ਼ ਤਨੇਜਾ, ਬਚਿੱਤਰ ਸਿੰਘ, ਸਮੇਤ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਰਹੇ।
राजपुरा, 05 अप्रैल (हिमांशु हैरी): राजपुरा केमिस्ट एंड ड्रगिस्ट एसोसिएशन ने यहां अपना पहला फ्री मेडिकल मेगा चेक-अप और ब्लड डोनेशन कैंप लगाया, जिसमें मैक्स हॉस्पिटल और मोहाली के ए.पी. जैन हॉस्पिटल की टीमों ने अपनी सर्विस दी और बड़ी मात्रा में ब्लड इकट्ठा किया। इस दौरान डॉक्टरों ने करीब 400 जरूरतमंद मरीजों की OPD भी की। इस बारे में जानकारी देते हुए पंजाब केमिस्ट एसोसिएशन के वाइस प्रेसिडेंट डॉ. संजीव चौधरी ने कहा कि आज का फ्री मेडिकल चेक-अप कैंप उन लोगों के लिए फायदेमंद साबित होगा जो किसी मुश्किल की वजह से डॉक्टरों से अपना चेक-अप नहीं करवा पाते और वे आज यहां पहुंचे और इस कैंप में हिस्सा लिया। जिसमें डेंटल, ENT स्पेशलिस्ट, बोन स्पेशलिस्ट और खासकर पैथोलॉजी डॉक्टर मरीजों का चेकअप करने के लिए अपनी सर्विस दे रहे हैं और टेस्ट करने के बाद उन्हें दवाएं भी दी गई हैं। इस बीच, डॉ. संजीव चौधरी ने आगे बताया कि आज के कैंप में खास तौर पर घुटने और जोड़ बदलने वाले डॉक्टर शामिल हुए और कई मरीजों के घुटने और जोड़ भी चेक किए गए। उन्होंने कहा कि अगर कोई भी मरीज अपना घुटना बदलवाना चाहता है तो वह हमारी एसोसिएशन से जुड़कर अपना घुटना बदलवा सकता है और राजपुरा केमिस्ट एसोसिएशन की तरफ से उसे पूरा सपोर्ट किया जाएगा। इस कैंप में ड्रग इंस्पेक्टर मैडम परनीत कौर और मंदीप मान चीफ गेस्ट के तौर पर शामिल हुए। इसके साथ ही पटियाला केमिस्ट एसोसिएशन के जनरल सेक्रेटरी सरदार जेपी सेठी और पंजाब केमिस्ट एसोसिएशन के मेंबर अरविंद मित्तल, राजेश मित्तल और राजपुरा से सोशल वर्कर शाम सुंदर वधवा समेत कई सोशल वर्कर भी इस कैंप में पहुंचे। उन्होंने कहा कि आज के मेगा मेडिकल चेकअप कैंप में राजपुरा केमिस्ट एंड ड्रगिस्ट एसोसिएशन के प्रेसिडेंट जगदीश चौधरी, चेयरमैन भगवान दास जॉली, जनरल सेक्रेटरी संजीव वधवा, डॉ. लाजपत लाल चप्पू, संजय कौशल, मलकीत सिंह, कृष्ण कपूर, मनोज कुमार, डॉ. सतीश कुमार गाबा, राजेश तनेजा, बचित्तर सिंह समेत केमिस्ट एसोसिएशन के सभी मेंबर मौजूद थे।
Rajpura, April 05 (Himanshu Harry): Rajpura Chemist and Druggist Association here organized its first free medical mega check-up and blood donation camp in which teams from Max Hospital and A.P. Jain Hospital in Mohali provided their services and collected a large amount of blood. During this, doctors also performed OPD for about 400 needy patients. Giving information in this regard, Punjab Chemist Association Vice President Dr. Sanjeev Chaudhary said that today’s free medical check-up camp will prove beneficial for those people who cannot get their check-up done by doctors due to any difficulty and they have reached here today and participated in this camp. In which dental ENT specialists, bone specialists and especially pathology doctors are providing their services to check up the patients and after conducting tests, medicines have also been given to them. Meanwhile, Dr. Sanjeev Chaudhary further informed that today’s camp was specially attended by doctors who perform knee and joint replacement and the knees and joints of many patients were also checked. He said that if any patient wants to get his knee replaced, he can get his knee replaced by joining our association and he will be fully supported by Rajpura Chemist Association. Drug Inspector Madam Preneet Kaur and Mandeep Mann attended this camp as the chief guests. Along with this, Patiala Chemist Association General Secretary Sardar JP Sethi and Punjab Chemist Association member Arvind Mittal, Rajesh Mittal and many social workers including social worker Sham Sundar Wadhwa from Rajpura also reached this camp. He said that in today’s mega medical check-up camp, Rajpura Chemist and Druggist Association President Jagdish Chaudhary, Chairman Bhagwan Das Jolly, General Secretary Sanjeev Wadhwa, Dr. Lajpat Lal Chappu, Sanjay Kaushal, Malkit Singh, Krishan Kapoor, Manoj Kumar, Dr. Satish Kumar Gaba, Rajesh Taneja, Bachittar Singh, along with all the members of the Chemist Association were present.