जाति आधारित आर्थिक सर्वे एक अच्छा कदम: चेयरमैन दीपक सूद
Caste-based economic survey a good step: Chairman Deepak Sood

ਰਾਜਪੁਰਾ, 04 ਅਪ੍ਰੈਲ(ਹਿਮਾਂਸ਼ੂ ਹੈਰੀ): ਪੰਜਾਬ ਦੀ “ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਸ਼ੁਰੂ ਕਰਵਾਇਆ ਗਿਆ ਜਾਤੀ ਆਧਾਰਿਤ ਆਰਥਿਕ ਸਰਵੇਖਣ ਇੱਕ ਵਧੀਆ ਕਦਮ ਹੈ,ਜਿਸ ਨਾਲ ਲੋਕਾਂ ਨੂੰ ਬਿਹਤਰ ਆਰਥਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਮਿਲੇਗੀ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਅਤੇ ਉੱਘੇ ਆਪ ਆਗੂ ਸ੍ਰੀ ਦੀਪਕ ਸੂਦ ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ ਗਿਆ। ਇਸ ਦੌਰਾਨ ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜ ਕਾਲ ਵਿੱਚ ਪਿਛਲੇ ਸੱਤ ਦਹਾਕਿਆਂ ਤੋਂ ਵੀ ਜ਼ਿਆਦਾ ਵਿਕਾਸ ਦੇ ਕਾਰਜ ਹੋਏ ਹਨ ਅਤੇ ਹੁਣ ਕਰਵਾਏ ਜਾ ਰਹੇ ਜਾਤੀ ਅਧਾਰਤ ਆਰਥਿਕ ਸਰਵੇਖਣ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਦੀ ਅਸਲ ਆਰਥਿਕ ਸਥਿਤੀ ਦੇ ਅੰਕੜੇ ਸਾਹਮਣੇ ਆਉਣਗੇ ਜਿਸ ਨਾਲ ਸਰਕਾਰ ਵੱਲੋਂ ਲੋਕਾਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਦੇ ਲਾਭ ਦੇਣ ਲਈ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਵਿੱਚ ਪੰਚਾਇਤਾਂ ਦੇ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ 2000 ਪ੍ਰਤੀ ਮਹੀਨਾ ਕਰਨਾ, ਪੇਂਡੂ ਅਤੇ ਸ਼ਹਿਰੀ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕਰਨਾ, ਪੰਜਾਬ ਦੀ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਤੋਰਨ ਲਈ 3000 ਖੇਡ ਮੈਦਾਨ ਵਿਕਸਿਤ ਕਰਨਾ,ਪੰਚਾਇਤਾਂ ਲਈ 500 ਨਵੇਂ ਪੰਚਾਇਤ ਘਰ ਬਣਾਉਣਾ, ਛੱਪੜਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨਾ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਲੋਕ ਮਾਨ ਸਰਕਾਰ ਦੀਆਂ ਚਾਰ ਸਾਲ ਦੀਆਂ ਦੀਆਂ ਪ੍ਰਾਪਤੀਆਂ ਤੋਂ ਬਹੁਤ ਖੁਸ਼ ਹਨ ਅਤੇ ਹੁਣ ਤੋਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪ ਦੇ ਹੱਕ ਵਿੱਚ ਹਵਾ ਚੱਲਣ ਲੱਗ ਪਈ ਹੈ ਜਿਸ ਨਾਲ ਇਹ ਤੈਅ ਹੈ ਕਿ ਪੰਜਾਬ ਵਿੱਚ ਮੁੜ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
राजपुरा, 04 अप्रैल (हिमांशु हैरी): “पंजाब में भगवंत मान सरकार द्वारा शुरू किया गया जाति-आधारित आर्थिक सर्वे एक अच्छा कदम है, जिससे लोगों को बेहतर आर्थिक और सामाजिक सुरक्षा देने में मदद मिलेगी,” ये विचार मार्केट कमेटी राजपुरा के चेयरमैन और AAP के जाने-माने नेता श्री दीपक सूद ने एक प्रेस बयान जारी करते हुए कहे। इस दौरान, चेयरमैन दीपक सूद ने कहा कि भगवंत मान सरकार के कार्यकाल में पिछले सात दशकों से ज़्यादा विकास के काम हुए हैं और अब हो रहे जाति-आधारित आर्थिक सर्वे से गांवों और शहरों में रहने वाले लोगों की असली आर्थिक हालत का पता चलेगा, जिससे सरकार को लोगों को आर्थिक और सामाजिक सुरक्षा का फ़ायदा देने के लिए सुविधाएं देने में मदद मिलेगी। उन्होंने कहा कि पंजाब सरकार की पिछले चार सालों की उपलब्धियों में पंचायतों के सरपंचों का मानदेय 1200 रुपये से बढ़ाकर 2000 रुपये प्रति महीना करना, ग्रामीण और शहरी विकास के लिए हजारों करोड़ रुपये खर्च करना, पंजाब के युवाओं को खेलों की ओर प्रोत्साहित करने के लिए 3000 खेल के मैदान बनाना, पंचायतों के लिए 500 नए पंचायत घर बनाना, तालाबों की सफाई का काम शुरू करना और नशे के खिलाफ अभियान शुरू करना शामिल है। उन्होंने कहा कि लोग पिछले चार सालों में मान सरकार की उपलब्धियों से बहुत खुश हैं और अभी से 2027 के विधानसभा चुनावों के लिए AAP के पक्ष में हवा चलनी शुरू हो गई है, जिससे यह पक्का है कि भगवंत मान के नेतृत्व में पंजाब में फिर से आम आदमी पार्टी की सरकार बनेगी।
Rajpura, April 04 (Himanshu Harry): “The caste-based economic survey launched by the Bhagwant Mann government in Punjab is a good step, which will help in providing better economic and social security to the people,” these views were expressed by the Chairman of Market Committee Rajpura and prominent AAP leader Mr. Deepak Sood while issuing a press statement. Meanwhile, Chairman Deepak Sood said that more development work has been done during the tenure of the Bhagwant Mann government than in the last seven decades and the caste-based economic survey being conducted now will reveal the real economic condition of the people living in villages and cities, which will help the government in providing facilities to provide economic and social security benefits to the people. He said that the achievements of the Punjab government in the last four years include increasing the honorarium of the Sarpanches of Panchayats from Rs 1200 to Rs 2000 per month, spending thousands of crores of rupees for rural and urban development, developing 3000 playgrounds to encourage the youth of Punjab towards sports, building 500 new Panchayat houses for Panchayats, starting the work of cleaning ponds, and starting a campaign against drugs. He said that the people are very happy with the achievements of the Mann government in the last four years and from now on, the wind has started blowing in favor of AAP for the 2027 assembly elections, which makes it certain that the Aam Aadmi Party government will be formed in Punjab again under the leadership of Bhagwant Mann.