ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਪੀ.ਆਰ.ਟੀ.ਸੀ. ਦੀਆਂ ਜਮੀਨ ‘ਤੇ ਪੈਟਰੋਲ ਪੰਪ ਲਾਉਣ ਲਈ ਆਈ.ਓ.ਸੀ.ਐਲ ਨੂੰ ਪ੍ਰਵਾਨਗੀ ਪੱਤਰ ਜਾਰੀ,ਪੀ.ਆਰ.ਟੀ.ਸੀ. ਨੂੰ 80 ਲੱਖ ਰੁਪਏ ਦੀ ਸਾਲਾਨਾ ਆਮਦਨ ਹੋਵੇਗੀ: ਹਰਪਾਲ ਜੁਨੇਜਾ

चेयरमैन हरपाल जुनेजा ने पीआरटीसी की ज़मीन पर पेट्रोल पंप लगाने के लिए आईओसीएल को मंज़ूरी पत्र जारी किया, पीआरटीसी को सालाना 80 लाख रुपये की आमदनी होगी: हरपाल जुनेजा

Chairman Harpal Juneja issues approval letter to IOCL for setting up petrol pump on PRTC land, PRTC will get annual income of Rs 80 lakh: Harpal Juneja

ਪਟਿਆਲਾ,03 ਅਪ੍ਰੈਲ (ਹਿਮਾਂਸ਼ੂ ਹੈਰੀ):ਪੀ.ਆਰ.ਟੀ.ਸੀ ਵੱਲੋਂ ਆਪਣੀ ਆਮਦਨ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਪੀਆਰਟੀਸੀ ਵੱਲੋਂ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੀਆਂ ਜ਼ਮੀਨਾਂ ‘ਤੇ ਪੈਟਰੋਲ ਪੰਪ ਲਗਾਉਣ ਲਈ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀ.ਆਰ.ਟੀ.ਸੀ. ਦੀ ਤਰੱਕੀ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ। ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਦੀ ਜ਼ਮੀਨ ‘ਤੇ ਆਈ.ਓ.ਸੀ.ਐਲ. ਵੱਲੋਂ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕਰਨ ਲਈ ਆਈ.ਓ.ਸੀ.ਐਲਦੇ ਉੱਚ-ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਆਈ.ਓ.ਸੀ.ਐਲ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ (ਕੰਪਨੀ ਦੀ ਮਾਲਕੀ ਵਾਲਾ ਡੀਲਰ ਉਪਰੇਟਡ) ਸੀ ਓ ਡੀ ਓ ਮਾਡਲ ਅਧਾਰ ‘ਤੇ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਵਿਖੇ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਪੀ.ਆਰ.ਟੀ.ਸੀ. ਨੂੰ ਅੰਦਾਜ਼ਨ 80 ਲੱਖ ਦੀ ਸਾਲਾਨਾ ਆਮਦਨ ਹੋਵੇਗੀ।ਇਸ ਮੌਕੇ ਐਡਵੋਕੇਟ ਜੁਨੇਜਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਦੀ ਆਮਦਨ ਵਿੱਚ ਵਾਧਾ ਕਰਨ ਲਈ ਪੀ.ਆਰ.ਟੀ.ਸੀ. ਦੇ ਹੋਰ ਅਦਾਰਿਆਂ ਵਿੱਚ ਵੀ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਅਰੰਭੀ ਹੋਈ ਹੈ ਅਤੇ ਇਸ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ। ਚੇਅਰਮੈਨ ਪੀ.ਆਰ.ਟੀ.ਸੀ. ਵੱਲੋਂ ਆਈ.ਓ.ਸੀ.ਐਲ. ਦੇ ਉੱਚ-ਅਧਿਕਾਰੀਆਂ ਨੂੰ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਵਿਖੇ ਪੰਪ ਲਗਾਉਣ ਲਈ ਅਲਾਟਮੈਂਟ ਪੱਤਰ ਜਾਰੀ ਕਰਦੇ ਹੋਏ ਤੁਰੰਤ ਕੰਮ ਸ਼ੁਰੂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਬਿਕਰਮਜੀਤ ਸਿੰਘ ਸ਼ੇਰਗਿੱਲ, ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਪ੍ਰਸ਼ਾਸ਼ਨ ਮੰਨਿਦਰਪਾਲ ਸਿੰਘ ਸਿੱਧੂ ਅਤੇ ਪੀ.ਆਰ.ਟੀ.ਸੀ. ਦੇ ਹੋਰ ਅਧਿਕਾਰੀ ਤੋਂ ਇਲਾਵਾ ਆਈ.ਓ.ਸੀ.ਐਲ. ਦੇ ਮੁੱਖ ਪ੍ਰਬੰਧਕ ਵਿਨੈ ਕੁਮਾਰ ਅਗਰਵਾਲ, ਸਹਾਇਕ ਪ੍ਰਬੰਧਕ ਸ਼ਿਵਹਰੀ ਸ਼ਰਮਾ ਅਤੇ ਇੰਜੀਨੀਅਰਿੰਗ ਤੋਂ ਹਰਸ਼ ਰਾਜ ਵੀ ਹਾਜ਼ਰ ਸਨ।



पटियाला, 3 अप्रैल (हिमांशु हैरी): PRTC अपनी इनकम बढ़ाने के लिए लगातार कोशिशें कर रहा है। इसी के तहत, चेयरमैन एडवोकेट हरपाल जुनेजा की लीडरशिप में PRTC ने आज इंडियन ऑयल कॉर्पोरेशन लिमिटेड को अपनी ज़मीनों पर पेट्रोल पंप लगाने के लिए मंज़ूरी लेटर जारी कर दिए हैं। इस बारे में जानकारी देते हुए चेयरमैन एडवोकेट हरपाल जुनेजा ने बताया कि मुख्यमंत्री भगवंत सिंह मान के मार्गदर्शन और ट्रांसपोर्ट मंत्री हरपाल सिंह चीमा के दिशा-निर्देशों पर PRTC की तरक्की और इनकम बढ़ाने के लिए लगातार कोशिशें की जा रही हैं। चेयरमैन जुनेजा ने बताया कि PRTC हेड ऑफिस पटियाला की ज़मीन पर रिटेल पेट्रोलियम आउटलेट बनाने के लिए IOCL के बड़े अधिकारियों के साथ मीटिंग हुई थी। इस मीटिंग में IOCL और PRTC के बड़े अधिकारियों ने बताया कि PRTC हेड ऑफिस पटियाला में CODO (कंपनी ओन्ड डीलर ऑपरेटेड) मॉडल के आधार पर रिटेल पेट्रोलियम आउटलेट बनाया जाएगा। इससे PRTC को सालाना करीब 80 लाख रुपये की इनकम होने का अनुमान है। इस मौके पर एडवोकेट जुनेजा ने कहा कि इसके अलावा PRTC की इनकम बढ़ाने के लिए PRTC के दूसरे इंस्टीट्यूशन में भी रिटेल पेट्रोलियम आउटलेट बनाने का प्रपोज़ल शुरू किया गया है और यह जल्द ही पूरा हो जाएगा। PRTC के चेयरमैन ने IOCL के बड़े अधिकारियों को PRTC हेड ऑफिस पटियाला में पंप लगाने के लिए अलॉटमेंट लेटर जारी किया और काम तुरंत शुरू करने के निर्देश दिए। इस मौके पर PRTC के मैनेजिंग डायरेक्टर बिक्रमजीत सिंह शेरगिल, एडिशनल मैनेजिंग डायरेक्टर नवदीप कुमार, एग्जीक्यूटिव इंजीनियर जतिंदरपाल सिंह ग्रेवाल, जनरल मैनेजर एडमिनिस्ट्रेशन मनिंदरपाल सिंह सिद्धू और PRTC के दूसरे अधिकारी भी मौजूद थे, साथ ही IOCL के चीफ मैनेजर विनय कुमार अग्रवाल, असिस्टेंट मैनेजर शिवहरि शर्मा और इंजीनियरिंग से हर्ष राज भी मौजूद थे।

Patiala, April 3 (Himanshu Harry): PRTC is continuously making efforts to increase its income. Under this, PRTC, under the leadership of Chairman Advocate Harpal Juneja, has today issued approval letters to Indian Oil Corporation Limited to set up petrol pumps on its lands. Giving information in this regard, Chairman Advocate Harpal Juneja said that under the guidance of Chief Minister Bhagwant Singh Mann and the guidelines of Transport Minister Harpal Singh Cheema, continuous efforts are being made to increase the progress and income of PRTC. Chairman Juneja said that a meeting was held with the high officials of IOCL to set up a retail petroleum outlet on the land of PRTC Head Office Patiala. In this meeting, IOCL The top officials of PRTC said that a retail petroleum outlet will be established at PRTC Head Office Patiala on a CODO (Company Owned Dealer Operated) model basis. This will generate an estimated annual income of Rs. 80 lakhs to PRTC. On this occasion, Advocate Juneja said that apart from this, a proposal has been initiated to establish retail petroleum outlets in other institutions of PRTC to increase the income of PRTC and this will be completed soon. Chairman PRTC issued an allotment letter to the top officials of IOCL for installing a pump at PRTC Head Office Patiala and gave directions to start the work immediately. On this occasion, PRTC Managing Director Bikramjit Singh Shergill, Additional Managing Director Navdeep Kumar, Executive Engineer Jatinderpal Singh Grewal, General Manager Administration Maninderpal Singh Sidhu and other officials of PRTC were also present, along with IOCL Chief Manager Vinay Kumar Agarwal, Assistant Manager Shivhari Sharma and Harsh Raj from Engineering.

Leave a Reply

Your email address will not be published. Required fields are marked *