ट्रेडर्स कमीशन ने राजपुरा विधानसभा क्षेत्र के व्यापारियों से मुलाकात की, अहम मुद्दों पर चर्चा की, पंजाब सरकार व्यापारियों की समस्याओं को हल करने के लिए प्रतिबद्ध – नीना मित्तल
Traders Commission meets with traders of Rajpura constituency, discusses important issues, Punjab government committed to resolving traders’ problems – Neena Mittal
ਭਗਵੰਤ ਮਾਨ ਸਰਕਾਰ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਤਤਪਰ- ਧਮੋਲੀ
भगवंत मान सरकार व्यापारियों के हितों की रक्षा के लिए तैयार – धमोली
Bhagwant Mann government ready to protect the interests of traders – Dhamoli


ਰਾਜਪੁਰਾ, 26 ਮਾਰਚ(ਹਿਮਾਂਸ਼ੂ ਹੈਰੀ):ਟ੍ਰੇਡਰ ਕਮਿਸ਼ਨ ਦੀ ਹਲਕਾ ਰਾਜਪੁਰਾ ਦੇ ਵਪਾਰੀਆਂ ਨਾਲ ਮਹਿੰਦਰ ਗੰਜ ਬਾਜ਼ਾਰ ਪੁਰਾਣਾ ਬੱਸ ਸਟੈਂਡ ਮਾਰਕਿਟ ਰਾਜਪੁਰਾ ਵਿੱਚ ਟ੍ਰੇਡਰ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਐਮਐਲ ਏ ਨੀਨਾ ਮਿੱਤਲ ਅਤੇ ਟ੍ਰੇਡਰ ਕਮਿਸ਼ਨ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੇਠਲੇ ਪੱਧਰ ‘ਤੇ ਹੀ ਤੁਰੰਤ ਹੱਲ ਕਰਨ ਲਈ ਵਚਨਬੱਧ ਹੈ। ਧਮੋਲੀ ਨੇ ਕਿਹਾ ਹੈ ਭਗਵੰਤ ਮਾਨ ਸਰਕਾਰ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਤਤਪਰ ਹੈ।ਇਸ ਮੀਟਿੰਗ ਵਿੱਚ ਵਪਾਰੀਆਂ ਨੇ ਆਪਣੀ ਸਮੱਸਿਆਵਾਂ ਦੱਸੀਆਂ, ਜਿਸ ‘ਤੇ ਐੱਸ ਡੀ ਐੱਮ ਨਮਨ ਮਾਰਕਨ ਅਤੇ ਡੀ ਐੱਸ ਪੀ ਮਨਜੀਤ ਸਿੰਘ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਰਾਜਪੁਰਾ ਦੇ ਬਜ਼ਾਰਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ। ਵਪਾਰੀਆਂ ਨੇ ਸਫਾਈ ਪ੍ਰਬੰਧ, ਟ੍ਰੈਫਿਕ ਸਮੱਸਿਆਵਾਂ, ਪਾਰਕਿੰਗ ਦੀ ਕਮੀ ਤੇ ਬੁਨਿਆਦੀ ਢਾਂਚੇ ਦੇ ਸੁਧਾਰ ਸਬੰਧੀ ਆਪਣੀਆਂ ਚਿੰਤਾਵਾਂ ਰੱਖੀਆਂ। ਟ੍ਰੇਡਰ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਸੰਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਬੈਠਕ ਦੌਰਾਨ ਐਡਵੋਕੇਟ ਲਵਿਸ਼ ਮਿੱਤਲ, ਵਪਾਰ ਮੰਡਲ ਦੇ ਪ੍ਰਧਾਨ ਰਾਮੇਸ਼ ਪਾਹੂਜਾ, ਗਗਨ ਖੁਰਾਨਾ, ਦਾਰਾ ਸਿੰਘ, ਸੋਹਣਾ ਗਾਰਮੈਂਟਸ, ਰਿੰਪੀ, ਲੱਕੀ ਮੈਨਰੋ, ਰਾਕੇਸ਼ ਮੈਨਰੋ, ਪਰਵਿੰਦਰ ਸਿੰਘ, ਮਨੋਜ ਸਮੇਤ ਟ੍ਰੇਡਰ ਕਮਿਸ਼ਨ ਦੇ ਮੈਂਬਰ ਬਿਕਰਮ ਸਿੰਘ, ਜਸਵਿੰਦਰ ਸਿੰਘ ਸੁਨੇਜਾ, ਮਨੀਸ਼ ਸ਼ਰਮਾ, ਮੁਕੇਸ਼ ਗੁਪਤਾ, ਅਸ਼ੋਕ ਕੁਮਾਰ ਤੇ ਸੰਗਠਨ ਇੰਚਾਰਜ ਰਿਤੇਸ਼ ਬਾਂਸਲ, ਸਚਿਨ ਮਿੱਤਲ ਮਹਿੰਦਰਗੰਜ ਮਾਰਕੀਟ ਪ੍ਰਧਾਨ ਜਸਬੀਰ ਸਿੰਘ ਚੀਮਾ, ਰਾਜੇਸ਼ ਬਾਵਾ, ਜਸਪ੍ਰੀਤ, ਰਤਨੇਸ਼ ਜਿੰਦਲ, ਪੰਕਜ ਲੂਥਰਾ, ਭਵਨ ਉਤਰੇਜਾ, ਰਾਮ ਸ਼ਰਨ, ਦਿਨੇਸ਼ ਪੁਰੀ, ਐਡਵੋਕੇਟ ਸੰਦੀਪ ਬਾਵਾ, ਅਮਨ ਸੈਣੀ, ਮੇਜਰ, ਨਿਤਿਨ ਪਹੁਜਾ, ਰਿਸ਼ੀ ਸ਼ਾਹੀ ਆਦਿ ਮੌਜੂਦ ਸਨ।
राजपुरा, 26 मार्च (हिमांशु हैरी): राजपुरा विधानसभा क्षेत्र के व्यापारियों के साथ ट्रेडर्स कमीशन की एक मीटिंग महेंद्र गंज बाजार पुराने बस स्टैंड मार्केट राजपुरा में ट्रेडर्स कमीशन के चेयरमैन टिंकू बंसल की लीडरशिप में हुई। इस मीटिंग में MLA नीना मित्तल और ट्रेडर्स कमीशन के जिला वाइस चेयरमैन गुरप्रीत सिंह धमोली ने कहा कि मुख्यमंत्री भगवंत सिंह मान की लीडरशिप वाली पंजाब सरकार राज्य के व्यापारियों की समस्याओं को ज़मीनी स्तर पर तुरंत हल करने के लिए कमिटेड है। धमोली ने कहा है कि भगवंत मान सरकार व्यापारियों के हितों की रक्षा के लिए तैयार है। इस मीटिंग में व्यापारियों ने अपनी समस्याएं बताईं, जिस पर SDM नमन मरकन और DSP मंजीत सिंह ने सभी डिपार्टमेंट के अधिकारियों को राजपुरा के बाजारों में आ रही समस्याओं को हल करने के निर्देश जारी किए। व्यापारियों ने सफाई, ट्रैफिक की समस्याओं, पार्किंग की कमी और इंफ्रास्ट्रक्चर में सुधार के बारे में अपनी चिंताएं बताईं। ट्रेडर्स कमीशन के चेयरमैन टिंकू बंसल ने व्यापारियों को भरोसा दिलाया कि उनकी समस्याओं को प्रायोरिटी के आधार पर हल किया जाएगा और संबंधित डिपार्टमेंट को तुरंत एक्शन लेने के निर्देश जारी किए गए हैं। मीटिंग के दौरान एडवोकेट लविश मित्तल, व्यापार मंडल के प्रेसिडेंट रमेश पाहुजा, गगन खुराना, दारा सिंह, सोहना गारमेंट्स, रिम्पी, लकी मुनरो, राकेश मुनरो, परविंदर सिंह, मनोज के साथ ट्रेडर्स कमीशन के मेंबर बिक्रम सिंह, जसविंदर सिंह सुनेजा, मनीष शर्मा, मुकेश गुप्ता, अशोक कुमार और ऑर्गेनाइजेशन इंचार्ज रितेश बंसल, सचिन मित्तल महेंद्रगंज मार्केट प्रेसिडेंट जसबीर सिंह चीमा, राजेश बावा, जसप्रीत, रत्नेश जिंदल, पंकज लूथरा, भवन उतरेजा, राम शरण, दिनेश पुरी, एडवोकेट संदीप बावा, अमन सैनी, मेजर, नितिन पाहुजा, ऋषि शाही आदि मौजूद थे।
Rajpura, March 26 (Himanshu Harry): A meeting of the Traders Commission with the traders of Rajpura constituency was held at Mahendra Ganj Bazaar Old Bus Stand Market Rajpura under the leadership of the Chairman of the Traders Commission Tinku Bansal. In this meeting, MLA Neena Mittal and District Vice Chairman of the Traders Commission Gurpreet Singh Dhamoli said that the Punjab government led by Chief Minister Bhagwant Singh Mann is committed to immediately resolve the problems of the traders of the state at the grassroots level. Dhamoli has said that the Bhagwant Mann government is ready to protect the interests of the traders. In this meeting, the traders expressed their problems, on which SDM Naman Markan and DSP Manjit Singh issued instructions to the officers of all departments to resolve the problems facing the markets of Rajpura. The traders raised their concerns regarding cleanliness, traffic problems, lack of parking and improvement of infrastructure. Traders Commission Chairman Tinku Bansal assured the traders that their problems would be resolved on priority basis and instructions have been issued to the concerned departments to take immediate action. During the meeting, Advocate Lavish Mittal, President of the Trade Board Ramesh Pahuja, Gagan Khurana, Dara Singh, Sohna Garments, Rimpy, Lucky Monroe, Rakesh Monroe, Parvinder Singh, Manoj along with Traders Commission members Bikram Singh, Jaswinder Singh Suneja, Manish Sharma, Mukesh Gupta, Ashok Kumar and Organization Incharge Ritesh Bansal, Sachin Mittal Mahendraganj Market President Jasbir Singh Cheema, Rajesh Bawa, Jaspreet, Ratnesh Jindal, Pankaj Luthra, Bhawan Utreja, Ram Sharan, Dinesh Puri, Advocate Sandeep Bawa, Aman Saini, Major, Nitin Pahuja, Rishi Shahi etc. were present.