ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੇ ਦਿਹਾੜੇ ਮੌਕੇ ਭਾਜਪਾ ਸੀਨੀਅਰ ਆਗੂ ਸੰਜੀਵ ਖੰਨਾ ਵੱਲੋਂ ਸ਼ਰਧਾਂਜਲੀ ਭੇਟ ਕਿਹਾ ਇਹ ਸਮਾ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਸਮਾਂ ਹੈ: ਸੰਜੀਵ ਖੰਨਾ

सीनियर BJP नेता संजीव खन्ना ने शहीद भगत सिंह, राजगुरु और सुखदेव को उनके शहीदी दिवस पर श्रद्धांजलि दी और कहा कि यह शहीदों के सपनों को पूरा करने का समय है: संजीव खन्ना

Senior BJP leader Sanjeev Khanna paid tribute to Shaheed Bhagat Singh, Rajguru and Sukhdev on their martyrdom day and said that this is the time to fulfill the dreams of the martyrs: Sanjeev Khanna

ਜ਼ੀਰਕਪੁਰ,23 ਮਾਰਚ (ਹਿਮਾਂਸ਼ੂ ਹੈਰੀ):ਮਹਾਨ ਕ੍ਰਾਂਤੀਕਾਰੀ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਥਾਪਰ ਦੇ 95ਵੇਂ ਸ਼ਹੀਦੀ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਸਕੱਤਰ ਅਤੇ ਡੇਰਾਬੱਸਸੀ ਦੇ ਨੇਤਾ ਸੰਜੀਵ ਖੰਨਾ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਕ੍ਰਾਂਤੀਕਾਰੀਆਂ ਦੀ ਕੁਰਬਾਨੀ ਸਿਰਫ਼ ਆਜ਼ਾਦੀ ਪ੍ਰਾਪਤੀ ਤੱਕ ਸੀਮਿਤ ਨਹੀਂ ਸੀ, ਸਗੋਂ ਉਨ੍ਹਾਂ ਦਾ ਸੁਪਨਾ ਇੱਕ ਐਸੇ ਭਾਰਤ ਦਾ ਨਿਰਮਾਣ ਕਰਨਾ ਸੀ ਜਿੱਥੇ ਸ਼ੋਸ਼ਣ ਅਤੇ ਅਨਿਆਇ ਲਈ ਕੋਈ ਥਾਂ ਨਾ ਹੋਵੇ। ਸੰਜੀਵ ਖੰਨਾ ਨੇ ਕਿਹਾ ਕਿ ਅੱਜ ਵੀ ਸਮਾਜ ਵਿੱਚ ਕਈ ਕਿਸਮ ਦੀਆਂ ਅਸਮਾਨਤਾਵਾਂ ਅਤੇ ਚੁਣੌਤੀਆਂ ਮੌਜੂਦ ਹਨ, ਜੋ ਦਰਸਾਉਂਦੀਆਂ ਹਨ ਕਿ ਸ਼ਹੀਦਾਂ ਦਾ ਸੁਪਨਾ ਅਜੇ ਅਧੂਰਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਦੇਸ਼ ਦੇ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ ਦੇਸ਼ ਨੂੰ ਆਜ਼ਾਦੀ ਦਿਵਾਈ, ਜਿਸ ਨੂੰ ਸਦਾ ਯਾਦ ਰੱਖਿਆ ਜਾਵੇਗਾ। ਇਸ ਸਮਾਗਮ ਵਿੱਚ ਮੌਜੂਦ ਲੋਕਾਂ ਨੇ ਵੀ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਰਾਹ ‘ਤੇ ਚਲਣ ਦਾ ਸੰਕਲਪ ਲਿਆ।

जीरकपुर, 23 मार्च (हिमांशु हैरी): महान क्रांतिकारियों भगत सिंह, शिवराम राजगुरु और सुखदेव थापर की 95वीं शहादत की बरसी पर BJP के स्टेट सेक्रेटरी और डेरा बस्सी के नेता संजीव खन्ना ने उन्हें श्रद्धांजलि दी। इस मौके पर हुए फंक्शन में उन्होंने कहा कि इन क्रांतिकारियों की कुर्बानी सिर्फ आजादी पाने तक ही सीमित नहीं थी, बल्कि उनका सपना एक ऐसा भारत बनाने का था जहां शोषण और अन्याय के लिए कोई जगह न हो। संजीव खन्ना ने कहा कि आज भी समाज में कई तरह की गैर-बराबरी और चुनौतियां हैं, जो दिखाती हैं कि शहीदों का सपना अभी भी अधूरा है। उन्होंने युवाओं से अपील की कि वे इन महान क्रांतिकारियों के विचारों और आदर्शों को अपनी जिंदगी में अपनाएं और देश के निर्माण में सक्रिय भूमिका निभाएं। उन्होंने कहा कि भगत सिंह, राजगुरु और सुखदेव ने अपनी जान कुर्बान करके देश को आजादी दिलाई, जिसे हमेशा याद रखा जाएगा। इस इवेंट में मौजूद लोगों ने भी शहीदों को श्रद्धांजलि दी और उनके नक्शेकदम पर चलने का संकल्प लिया।

Zirakpur, March 23 (Himanshu Harry): On the 95th martyrdom anniversary of the great revolutionaries Bhagat Singh, Shivram Rajguru and Sukhdev Thapar, BJP State Secretary and Dera Bassi leader Sanjeev Khanna paid tribute to them. During the function organized on this occasion, he said that the sacrifice of these revolutionaries was not limited to achieving independence, but their dream was to build an India where there was no place for exploitation and injustice. Sanjeev Khanna said that even today there are many types of inequalities and challenges in the society, which show that the dream of the martyrs is still incomplete. He appealed to the youth to adopt the ideas and ideals of these great revolutionaries in their lives and play an active role in the building of the country. He said that Bhagat Singh, Rajguru and Sukhdev gave freedom to the country by sacrificing their lives, which will be remembered forever. The people present at this event also paid homage to the martyrs and vowed to follow in their footsteps.

Leave a Reply

Your email address will not be published. Required fields are marked *