घनौर विधानसभा क्षेत्र के व्यापारियों की समस्याओं के समाधान के लिए व्यापारी आयोग की बैठक, व्यापारी अपनी समस्याओं के समाधान के लिए व्यापारी आयोग से संपर्क करें: चेयरमैन धमौली
Traders Commission meeting to resolve problems of traders of Ghanaur constituency, traders should contact Traders Commission to resolve their problems: Chairman Dhamauli
ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਨ ਸਭਾ ਪੱਧਰ ‘ਤੇ ਕਮਿਸ਼ਨਾਂ ਦਾ ਗਠਨ ਕੀਤਾ: ਚੇਅਰਮੈਨ ਮੰਨਣ, ਕਿਹਾ, ਵਪਾਰੀਆਂ ਦੀ ਹਰ ਸਮੱਸਿਆ ਦਾ ਸਮਾਂਬੱਧ ਢੰਗ ਨਾਲ ਕੀਤਾ ਜਾਵੇਗਾ ਨਿਪਟਾਰਾ
भगवंत मान सरकार ने व्यापारियों की समस्याओं के समाधान के लिए विधानसभा स्तर पर आयोग बनाए: चेयरमैन मान ने कहा, व्यापारियों की हर समस्या का समयबद्ध तरीके से समाधान किया जाएगा
Bhagwant Mann government formed commissions at the assembly level to resolve the problems of traders: Chairman Manna said, every problem of traders will be resolved in a time-bound manner
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਵਚਨਬੱਧ: ਐਸ.ਡੀ.ਐਮ ,ਮੀਟਿੰਗ ਦੌਰਾਨ ਵਪਾਰੀਆਂ ਨੇ ਆਪਣੀਆਂ ਮੁਸ਼ਕਲਾਂ ਸਬੰਧੀ ਫਾਰਮ ਵੀ ਭਰਕੇ ਦਿੱਤੇ
व्यापारियों की समस्याओं के समाधान के लिए प्रशासन प्रतिबद्ध: एसडीएम, बैठक के दौरान व्यापारियों ने अपनी समस्याओं से संबंधित फॉर्म भी भरे
Administration committed to solving the problems of traders: SDM, during the meeting, traders also filled out forms regarding their problems


ਪਟਿਆਲਾ/ਘਨੌਰ,19 ਮਾਰਚ(ਹਿਮਾਂਸ਼ੂ ਹੈਰੀ):ਘਨੌਰ ਵਿਧਾਨ ਸਭਾ ਹਲਕੇ ਦੇ ਵਪਾਰੀਆਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣ ਲਈ ਟਰੇਡਰਜ਼ ਕਮਿਸ਼ਨ ਦੀ ਇੱਕ ਮਹੱਤਵਪੂਰਨ ਬੈਠਕ ਬੱਸ ਸਟੈਂਡ ਘਨੌਰ ਵਿਖੇ ਕੀਤੀ ਗਈ। ਇਸ ਬੈਠਕ ਦੀ ਅਗਵਾਈ ਪੰਜਾਬ ਟ੍ਰੇਡ ਕਮਿਸ਼ਨ ਹਲਕਾ ਘਨੌਰ ਚੇਅਰਮੈਨ ਗੁਰਪ੍ਰੀਤ ਸਿੰਘ ਮੰਨਣ ਵੱਲੋਂ ਕੀਤੀ ਗਈ, ਜਿਸ ਵਿੱਚ ਐਸ.ਡੀ.ਐਮ. ਰਾਜਪੁਰਾ ਨਮਨ ਮਾਰਕੰਨ, ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਸਨ। ਇਸ ਮੌਕੇ ਟਰੇਡਰਜ਼ ਕਮਿਸ਼ਨ ਦੇ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵਪਾਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਮੰਨਣ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਨ ਸਭਾ ਹਲਕੇ ਪੱਧਰ ‘ਤੇ ਟਰੇਡਰਜ਼ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨਾ ਹੈ, ਤਾਂ ਜੋ ਵਪਾਰਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।ਚੇਅਰਮੈਨ ਨੇ ਅੱਗੇ ਕਿਹਾ ਕਿ ਵਪਾਰੀਆਂ ਵੱਲੋਂ ਉਠਾਈਆਂ ਜਾਣ ਵਾਲੀ ਹਰ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸੰਬੰਧਿਤ ਵਿਭਾਗਾਂ ਦੇ ਸਹਿਯੋਗ ਨਾਲ ਉਨ੍ਹਾਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਵਪਾਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਨਾਲ ਸਿੱਧਾ ਰਾਬਤਾ ਕਰਨ, ਤਾਂ ਜੋ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ।ਇਸ ਦੌਰਾਨ ਐਸ.ਡੀ.ਐਮ. ਨਮਨ ਮਾਰਕੰਨ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਮਿਸ਼ਨ ਨਾਲ ਮਿਲ ਕੇ ਕੰਮ ਕਰਦਿਆਂ ਹਰ ਇਕ ਮੁੱਦੇ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸਬੈਠਕ ਦੌਰਾਨ ਵਪਾਰੀਆਂ ਵੱਲੋਂ ਵੱਖ-ਵੱਖ ਮੁੱਦੇ ਉਠਾਏ ਗਏ, ਜਿਨ੍ਹਾਂ ਵਿੱਚ ਸੁਰੱਖਿਆ, ਟੈਕਸ ਸਬੰਧੀ ਮਸਲੇ, ਲਾਇਸੈਂਸਿੰਗ ਅਤੇ ਹੋਰ ਪ੍ਰਸ਼ਾਸਨਿਕ ਦਿੱਕਤਾਂ ਸ਼ਾਮਲ ਸਨ। ਅਧਿਕਾਰੀਆਂ ਵੱਲੋਂ ਇਨ੍ਹਾਂ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਸੰਬੰਧਿਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਵਪਾਰੀਆਂ ਵੱਲੋਂ ਫਾਰਮ ਭਰਕੇ ਆਪਣੇ ਮਸਲੇ ਲਿਖਤੀ ਰੂਪ ਵਿੱਚ ਪੰਜਾਬ ਸਰਕਾਰ ਕੋਲ ਪੁੱਜਦੇ ਕੀਤੇ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਟਿੰਕੂ ਬਾਂਸਲ ਹਲਕਾ ਚੇਅਰਮੈਨ ਰਾਜਪੁਰਾ, ਕੀਰਤ ਸਿੰਘ ਸੇਹਰਾ ਸਮੇਤ ਈਟੀਓ ਅਸ਼ੋਕ ਕੁਮਾਰ, ਈਓ ਮੁਕੇਸ਼ ਸਿੰਗਲਾ, ਤਹਿਸੀਲਦਾਰ, ਡਿਉਟੀ ਅਫਸਰ ਅਵਤਾਰ ਸਿੰਘ ਚਹਿਲ, ਸਰਪੰਚ ਜਸਵੰਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਅੰਕਿਤ ਸੂਦ, ਬਲਜਿੰਦਰ ਸਿੰਘ ਢਕਾਨਸੂ, ਸਤਵਿੰਦਰ ਸਿੰਘ ਸੱਤੀ ਬਾਸਮਾ, ਗੁਰਵਿੰਦਰ ਸਿੰਘ ਕਾਲਾ, ਸੁਰਿੰਦਰ ਸਿੰਘ ਤੁਲੀ, ਮੱਖਣ ਸਿੰਘ ਤੇ ਬਲਜਿੰਦਰ ਸਿੰਘ (ਸਾਰੇ ਕੌਂਸਲਰ), ਲਖਵੀਰ ਸਿੰਘ ਬੈਰਾਗੀ, ਜਸਵਿੰਦਰ ਸਿੰਘ ਜੱਸੀ, ਹਰਦੀਪ ਸਿੰਘ ਫੌਜੀ, ਲਵਲੀ ਪ੍ਰਧਾਨ ਕਰਿਆਨਾ ਸਟੋਰ, ਬੌਬੀ ਪ੍ਰਧਾਨ ਜਿਉਲਰਜ ਹੋਰ ਅਧਿਕਾਰੀ ਅਤੇ ਘਨੌਰ ਦੇ ਵਪਾਰੀ ਵੀ ਮੌਜੂਦ ਸਨ।
पटियाला/घनौर, 19 मार्च (हिमांशु हैरी): घनौर विधानसभा क्षेत्र के व्यापारियों की समस्याओं का तुरंत और असरदार हल पक्का करने के लिए, बस स्टैंड घनौर में ट्रेडर्स कमीशन की एक ज़रूरी मीटिंग हुई। इस मीटिंग की अध्यक्षता पंजाब ट्रेड कमीशन हल्का घनौर के चेयरमैन गुरप्रीत सिंह मनन ने की, जिसमें SDM राजपुरा नमन मरकन, पंजाब ट्रेड कमीशन पटियाला के वाइस चेयरमैन गुरप्रीत सिंह धमोली भी खास तौर पर मौजूद थे। इस मौके पर ट्रेडर्स कमीशन के सदस्य, अलग-अलग विभागों के अधिकारी और व्यापारी समुदाय के नुमाइंदे शामिल हुए। इस मौके पर चेयरमैन गुरप्रीत सिंह मनन ने कहा कि मुख्यमंत्री स. भगवंत सिंह मान के नेतृत्व वाली पंजाब सरकार व्यापारियों की भलाई के लिए पूरी तरह से समर्पित है और उनकी समस्याओं को हल करने के लिए विधानसभा क्षेत्र स्तर पर एक ट्रेडर्स कमीशन बनाया गया है। उन्होंने कहा कि कमीशन का मुख्य मकसद व्यापारियों की समस्याओं को सुनना और उन्हें समय पर हल करना है, ताकि व्यापारिक गतिविधियों को और आसान बनाया जा सके। चेयरमैन ने आगे कहा कि व्यापारियों की उठाई गई हर समस्या को गंभीरता से लिया जाएगा और संबंधित विभागों के सहयोग से उनका जल्द समाधान पक्का किया जाएगा। उन्होंने व्यापारी समुदाय से अपील की कि वे अपनी समस्याओं के समाधान के लिए सीधे ट्रेडर्स कमीशन से संपर्क करें, ताकि उनकी मांगों का तुरंत समाधान किया जा सके। इस बीच, SDM नमन मरकन ने भरोसा दिलाया कि प्रशासन व्यापारियों की समस्याओं के समाधान के लिए पूरी तरह से प्रतिबद्ध है और कमीशन के साथ मिलकर काम करते हुए हर मुद्दे को प्राथमिकता के आधार पर हल किया जाएगा। इस मीटिंग के दौरान व्यापारियों ने कई मुद्दे उठाए, जिनमें सुरक्षा, टैक्स से जुड़े मुद्दे, लाइसेंसिंग और दूसरी प्रशासनिक समस्याएं शामिल थीं। अधिकारियों ने इन मुद्दों को ध्यान से सुना और संबंधित विभागों को तुरंत कार्रवाई के लिए दिशा-निर्देश जारी किए। इस मौके पर व्यापारियों ने फॉर्म भरकर अपनी समस्याएं लिखकर पंजाब सरकार को सौंपीं। इस मौके पर कमीशन के मेंबर टिंकू बंसल, राजपुरा के चेयरमैन हलका राजपुरा, कीरत सिंह सेहरा, ETO अशोक कुमार, EO मुकेश सिंगला, तहसीलदार, ड्यूटी ऑफिसर अवतार सिंह चहल, सरपंच जसवंत सिंह, प्रेसिडेंट ट्रक यूनियन, अंकित सूद, बलजिंदर सिंह ढकनसू, सतविंदर सिंह सत्ती बासमा, गुरविंदर सिंह काला, सुरिंदर सिंह तुली, मक्खन सिंह और बलजिंदर सिंह (सभी काउंसलर), लखवीर सिंह बैरागी, जसविंदर सिंह जस्सी, हरदीप सिंह फौजी, लवली प्रेसिडेंट किराना स्टोर, बॉबी प्रेसिडेंट ज्वैलर्स, घनौर के दूसरे अधिकारी और ट्रेडर्स भी मौजूद थे।
Patiala/Ghanour, March 19 (Himanshu Harry): To ensure immediate and effective resolution of the problems faced by the traders of Ghanour assembly constituency, an important meeting of the Traders Commission was held at Bus Stand Ghanour. This meeting was chaired by Punjab Trade Commission Halka Ghanour Chairman Gurpreet Singh Manan, in which SDM Rajpura Naman Markan, Vice Chairman Punjab Trade Commission Patiala Gurpreet Singh Dhamoli were also specially present. On this occasion, members of the Traders Commission, officers of various departments and representatives of the trading community participated. On this occasion, Chairman Gurpreet Singh Manan said that the Punjab government led by Chief Minister S. Bhagwant Singh Mann is fully committed to the welfare of the traders and to solve their problems, a Traders Commission has been formed at the assembly constituency level. He said that the main objective of the commission is to listen to the problems of the traders and resolve them in a time-bound manner, so that business activities can be made more smooth. The Chairman further said that every problem raised by the traders will be taken seriously and their early resolution will be ensured with the cooperation of the concerned departments. He appealed to the trading community to directly contact the Traders Commission to resolve their problems, so that their demands can be resolved immediately. Meanwhile, SDM Naman Markan assured that the administration is fully committed to resolving the problems of the traders and working closely with the commission, each issue will be resolved on priority basis. During this meeting, various issues were raised by the traders, which included security, tax-related issues, licensing and other administrative problems. The officials listened to these issues carefully and issued guidelines to the concerned departments for immediate action. On this occasion, the traders filled the form and submitted their issues in writing to the Punjab government. On this occasion, the members of the commission Tinku Bansal, Constituency Chairman Rajpura, Kirat Singh Sehra, ETO Ashok Kumar, EO Mukesh Singla, Tehsildar, Duty Officer Avtar Singh Chahal, Sarpanch Jaswant Singh, President Truck Union, Ankit Sood, Baljinder Singh Dhakansoo, Satwinder Singh Satti Basma, Gurvinder Singh Kala, Surinder Singh Tuli, Makhan Singh and Baljinder Singh (all councilors), Lakhvir Singh Bairagi, Jaswinder Singh Jassi, Hardeep Singh Fauji, Lovely President Grocery Store, Bobby President Jewelers, other officials and traders of Ghanaur were also present.