100 ਫੀਸਦੀ ਵਾਅਦੇ ਪੂਰੇ ਕਰਨ ਵਾਲੀ ਮਾਨ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ: ਚੇਅਰਮੈਨ ਦੀਪਕ ਸੂਦ 

मान सरकार पंजाब की पहली सरकार है जिसने 100 प्रतिशत वादे पूरे किए: चेयरमैन दीपक सूद

Mann government is the first government in Punjab to fulfill 100 percent promises: Chairman Deepak Sood

ਰਾਜਪੁਰਾ,17 ਮਾਰਚ(ਹਿਮਾਂਸ਼ੂ ਹੈਰੀ):”ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ,ਜਿਸਨੇ 2022 ਦੇ ਚੋਣ ਪ੍ਰਚਾਰ ਦੌਰਾਨ ਕੀਤੇ ਸਾਰੇ ਵਾਅਦੇ 100 ਫ਼ੀਸਦੀ ਪੂਰੇ ਕਰ ਦਿੱਤੇ ਹਨ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ ਗਿਆ। ਚੇਅਰਮੈਨ ਸੂਦ ਨੇ ਕਿਹਾ ਕਿ ਮਾਨ ਸਰਕਾਰ ਨੇ ਚਾਰ ਸਾਲਾਂ ਵਿੱਚ ਸਿਹਤ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤਾ ਹੈ। ਇਸੇ ਪ੍ਰਕਾਰ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਬਣ ਚੁੱਕਾ ਹੈ,65264 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, 50 ਹਜ਼ਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਸੜਕ ਸੁਰੱਖਿਆ ਫੋਰਸ ਨਾਲ ਸੜਕ ਹਾਦਸਿਆਂ ਵਿੱਚ ਮੌਤ ਦਰ 50 ਫੀਸਦੀ ਘੱਟ ਗਈ ਹੈ, 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, ਖਿਡਾਰੀਆਂ ਲਈ 3100 ਨਵੇਂ ਖੇਡ ਮੈਦਾਨ ਬਣਾਏ ਗਏ ਹਨ,40 ਲੱਖ ਗਰੀਬ ਪਰਿਵਾਰਾਂ ਨੂੰ ਮੇਰੀ ਰਸੋਈ ਯੋਜਨਾ ਤਹਿਤ ਹਰ ਪ੍ਰਕਾਰ ਦਾ ਰਾਸ਼ਨ ਮਿਲ ਮਿਲੇਗਾ, ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਗਿਆ ਹੈ, ਖੇਤੀਬਾੜੀ ਦੇ ਨੁਕਸਾਨ ਦਾ ਸਭ ਤੋਂ ਵੱਧ ਮੁਆਵਜ਼ਾ ਪੰਜਾਬ ਵਿੱਚ ਦਿੱਤਾ ਜਾ ਰਿਹਾ ਹੈ।49000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ।ਆਪ ਪਾਰਟੀ ਦਾ ਆਖਰੀ ਵਾਅਦਾ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਾਵਾਂ, ਧੀਆਂ, ਭੈਣਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਾਜਸੀ ਵਿਰੋਧੀ ਪਾਰਟੀਆਂ ਮਾਨ ਸਰਕਾਰ ਵੱਲੋਂ 100 ਫੀਸਦੀ ਵਾਅਦੇ ਪੂਰੇ ਕਰਨ ਤੋਂ ਇੰਨੀਆਂ ਘਬਰਾਈਆਂ ਹੋਈਆਂ ਹਨ ਕਿ ਉਨ੍ਹਾਂ ਕੋਲ ਹੁਣ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਅਤੇ ਉਹ ਊਲ ਜਲੂਲ ਬਿਆਨ ਦੇ ਰਹੀਆਂ ਹਨ।

राजपुरा, 17 मार्च (हिमांशु हैरी): “आम आदमी पार्टी की भगवंत मान सरकार पंजाब की पहली ऐसी सरकार है जिसने 2022 के चुनाव प्रचार के दौरान किए गए सभी वादों को 100 परसेंट पूरा किया है।” ये विचार मार्केट कमेटी राजपुरा के चेयरमैन दीपक सूद ने सरकार के चार साल पूरे होने पर एक प्रेस स्टेटमेंट जारी करते हुए कहे। चेयरमैन सूद ने कहा कि मान सरकार ने चार साल में हेल्थ सेक्टर में बहुत काम किया है। इसी तरह, पंजाब शिक्षा के क्षेत्र में देश का नंबर वन राज्य बन गया है, 65264 से ज़्यादा युवाओं को सरकारी नौकरी दी गई है, 50 हज़ार ड्रग तस्करों को गिरफ्तार किया गया है, रोड सेफ्टी फोर्स की मदद से सड़क हादसों में मौत की दर 50 परसेंट कम हुई है, 90 परसेंट घरों को फ्री बिजली मिल रही है, खिलाड़ियों के लिए 3100 नए खेल के मैदान बनाए गए हैं, मेरी रसोई योजना के तहत 40 लाख गरीब परिवारों को हर तरह का राशन मिलेगा, पंजाब को भ्रष्टाचार मुक्त बनाया गया है, खेती के नुकसान का सबसे ज़्यादा मुआवजा पंजाब में दिया जा रहा है। 49000 km सड़कें बन चुकी हैं और आसान रजिस्ट्री शुरू हो चुकी है। AAP पार्टी का आखिरी वादा मावन ध्यान सत्कार योजना के तहत माताओं, बेटियों और बहनों को हर महीने एक हजार रुपये देने का ऐलान किया गया है। उन्होंने कहा कि पंजाब में राजनीतिक विपक्षी पार्टियां मान सरकार के 100 परसेंट वादे पूरे करने से इतनी डरी हुई हैं कि अब उनके पास कोई मुद्दा नहीं बचा है और वे गोलमोल बयान दे रही हैं।

Rajpura, March 17 (Himanshu Harry): “The Aam Aadmi Party-led Bhagwant Mann government is the first such government in Punjab that has fulfilled all the promises made during the 2022 election campaign 100 percent.” These views were expressed by Market Committee Rajpura Chairman Deepak Sood while issuing a press statement on the completion of four years of the government. Chairman Sood said that the Mann government has done unprecedented work in the health sector in four years. Similarly, Punjab has become the number one state in the country in the field of education, more than 65264 youth have been given government jobs, 50 thousand drug smugglers have been arrested, the death rate in road accidents has reduced by 50 percent with the Road Safety Force, 90 percent of the households are getting free electricity, 3100 new playgrounds have been built for the players, 40 lakh poor families will get all types of ration under the Meri Rasoi Yojana, Punjab has been made corruption free, the highest compensation for agricultural losses is being given in Punjab. 49000 km of roads have been constructed and easy registry has been started. The last promise of the AAP party has been announced to give one thousand rupees per month to mothers, daughters and sisters under the Mawan Dhian Satkar Yojana. He said that the political opposition parties in Punjab are so scared of the Mann government fulfilling 100 percent of its promises that they are now left with no issues and are making vague statements.

Leave a Reply

Your email address will not be published. Required fields are marked *